Viral Video: ਕਈ ਵਾਰ ਲੋਕ ਜ਼ਿਆਦਾ ਮਸਤੀ ਕਰਨ ਲਈ ਸਾਰੀਆਂ ਹੱਦਾਂ ਪਾਰ ਕਰ ਦਿੰਦੇ ਹਨ। ਅਜਿਹਾ ਹੀ ਮਾਮਲਾ ਕਰੂਜ਼ 'ਤੇ ਦੇਖਣ ਨੂੰ ਮਿਲਿਆ। ਇਕ ਯਾਤਰੀ ਨੇ ਇੰਨੀ ਜ਼ਿਆਦਾ ਸ਼ਰਾਬ ਪੀ ਲਈ ਕਿ ਉਹ ਆਪਣੇ ਆਪ 'ਤੇ ਕਾਬੂ ਨਹੀਂ ਰੱਖ ਸਕਿਆ ਅਤੇ ਉਹ ਸਮੁੰਦਰ 'ਚ ਡਿੱਗ ਗਿਆ। ਪਰ ਇਸ ਵਿਅਕਤੀ ਦੀ ਕਿਸਮਤ ਚੰਗੀ ਸੀ ਕਿ 15 ਘੰਟੇ ਪਾਣੀ ਵਿੱਚ ਰਹਿਣ ਤੋਂ ਬਾਅਦ ਵੀ ਉਹ ਬਚ ਗਿਆ।
ਬੀਬੀਸੀ ਮੁਤਾਬਕ ਮੈਕਸੀਕੋ ਦੀ ਖਾੜੀ ਵਿੱਚ ਇੱਕ ਕਰੂਜ਼ ਜਹਾਜ਼ ਤੋਂ ਲਾਪਤਾ ਇੱਕ ਯਾਤਰੀ ਨੂੰ 15 ਘੰਟੇ ਤੋਂ ਵੱਧ ਸਮੇਂ ਤੱਕ ਸਮੁੰਦਰ ਵਿੱਚ ਰਹਿਣ ਤੋਂ ਬਾਅਦ ਬਚਾ ਲਿਆ ਗਿਆ ਹੈ। ਅਮਰੀਕੀ ਕੋਸਟਗਾਰਡ ਨੇ ਇਹ ਜਾਣਕਾਰੀ ਦਿੱਤੀ। 28 ਸਾਲਾ ਨੌਜਵਾਨ ਬੁੱਧਵਾਰ ਰਾਤ ਨੂੰ ਆਪਣੀ ਭੈਣ ਨਾਲ ਕਾਰਨੀਵਲ ਵੈਲਰ ਜਹਾਜ਼ 'ਤੇ ਇਕ ਬਾਰ ਗਿਆ ਸੀ ਪਰ ਟਾਇਲਟ ਦੀ ਵਰਤੋਂ ਕਰਨ ਤੋਂ ਬਾਅਦ ਵਾਪਸ ਨਹੀਂ ਆਇਆ। ਉਸ ਦੀ ਭੈਣ ਨੇ ਦੱਸਿਆ ਕਿ ਉਸ ਨੇ ਬਹੁਤ ਜ਼ਿਆਦਾ ਸ਼ਰਾਬ ਪੀਤੀ ਹੋਈ ਸੀ। ਬਾਅਦ ਵਿਚ ਉਨ੍ਹਾਂ ਨੂੰ ਲੱਭਣ ਲਈ ਮੁਹਿੰਮ ਚਲਾਈ ਗਈ।
Footage from the rescue of the cruise ship passenger last night. Can also be downloaded here: https://t.co/xk0pBnVr1E pic.twitter.com/GK1IXCKlgx
— USCG Heartland (@USCGHeartland) November 25, 2022
15 ਘੰਟਿਆਂ ਤੱਕ ਪਾਣੀ ਵਿੱਚ ਰਿਹਾ
ਕਈ ਬਚਾਅ ਕਰਮਚਾਰੀਆਂ ਨੇ ਖੇਤਰ ਦੀ ਖੋਜ ਕੀਤੀ ਅਤੇ ਆਖਰਕਾਰ ਵੀਰਵਾਰ ਸ਼ਾਮ ਨੂੰ ਲੁਈਸਿਆਨਾ ਦੇ ਤੱਟ ਤੋਂ ਲਗਭਗ 20 ਮੀਲ (30 ਕਿਲੋਮੀਟਰ) ਦੂਰ ਵਿਅਕਤੀ ਨੂੰ ਦੇਖਿਆ ਗਿਆ। ਉਸ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਯੂਐਸ ਕੋਸਟ ਗਾਰਡ ਦੇ ਲੈਫਟੀਨੈਂਟ ਸੇਠ ਗ੍ਰਾਸ ਨੇ ਦੱਸਿਆ ਕਿ ਇਹ ਵਿਅਕਤੀ 15 ਘੰਟਿਆਂ ਤੋਂ ਵੱਧ ਸਮੇਂ ਤੱਕ ਪਾਣੀ ਵਿੱਚ ਰਿਹਾ। ਇਹ ਇੱਕ ਚਮਤਕਾਰ ਹੈ। ਗ੍ਰੋਸ ਨੇ ਸੀਐਨਐਨ ਨੂੰ ਦੱਸਿਆ ਕਿ ਇਹ ਪਹਿਲੀ ਵਾਰ ਸੀ ਜਦੋਂ ਉਸਨੇ ਆਪਣੇ 17 ਸਾਲਾਂ ਦੇ ਕਰੀਅਰ ਵਿੱਚ ਅਜਿਹਾ ਮਾਮਲਾ ਦੇਖਿਆ ਸੀ।
ਦੱਸ ਦਈਏ ਕਿ ਸਾਲ 2018 ਵਿੱਚ, ਇੱਕ 46 ਸਾਲਾ ਬ੍ਰਿਟਿਸ਼ ਔਰਤ ਨੂੰ ਉਸਦੇ ਕਰੂਜ਼ ਜਹਾਜ਼ ਦੇ ਐਡਰਿਆਟਿਕ ਸਾਗਰ ਵਿੱਚ ਡੁੱਬਣ ਤੋਂ 10 ਘੰਟੇ ਬਾਅਦ ਬਚਾ ਲਿਆ ਗਿਆ ਸੀ। ਉਸ ਸਮੇਂ, ਉਸਨੇ ਇੱਕ ਬਚਾਅ ਕਰਮਚਾਰੀ ਨੂੰ ਦੱਸਿਆ ਕਿ ਇਸ ਨਾਲ ਇਹ ਮਦਦ ਮਿਲੀ ਹੈ ਕਿ ਉਹ ਯੋਗਾ ਕਰਨ ਨਾਲ ਫਿੱਟ ਸੀ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Ajab Gajab, Ajab Gajab News, Mexico, Viral news