HOME » NEWS » World

ਦੁਬਈ ‘ਚ 11 ਮਹੀਨੇ ਦਾ ਭਾਰਤੀ ਬੱਚਾ ਬਣਿਆ ਰਾਤੋਂ-ਰਾਤ ਕਰੋੜਪਤੀ

News18 Punjabi | News18 Punjab
Updated: February 7, 2020, 9:41 PM IST
share image
ਦੁਬਈ ‘ਚ 11 ਮਹੀਨੇ ਦਾ ਭਾਰਤੀ ਬੱਚਾ ਬਣਿਆ ਰਾਤੋਂ-ਰਾਤ ਕਰੋੜਪਤੀ
ਦੁਬਈ ‘ਚ 11 ਮਹੀਨੇ ਦਾ ਭਾਰਤੀ ਬੱਚਾ ਬਣਿਆ ਰਾਤੋਂ-ਰਾਤ ਕਰੋੜਪਤੀ

ਰਮੀਜ਼ ਰਹਿਮਾਨ (Ramees Rahman) ਨੇ ਇਹ ਲਾਟਰੀ ਆਪਣੇ ਬੇਟੇ ਮੋਹਮਦ ਸਲਾਹ (Mohamed Salah) ਦੇ ਨਾਮ ਤੇ ਖਰੀਦੀ ਸੀ। ਇਹ ਪਰਿਵਾਰ ਮੂਲ ਤੌਰ ਤੇ ਭਾਰਤ ਦੇ ਕੇਰਲ ਰਾਜ ਦਾ ਰਹਿਣ ਵਾਲਾ ਹੈ।

  • Share this:
  • Facebook share img
  • Twitter share img
  • Linkedin share img
ਸੰਯੁਕਤ ਅਰਬ ਅਮੀਰਾਤ (UAE) ਦੇ ਇਕ ਪਰਿਵਾਰ ਦੇ ਵਿਚ ਉਸ ਸਮੇਂ ਖੁਸ਼ੀ ਦੀ ਲਹਿਰ ਦੌੜ ਗਈ ਜਦੋਂ ਉਨ੍ਹਾਂ ਦੇ ਇਕ ਸਾਲ ਦੇ ਬੱਚੇ ਦੇ ਨਾਮ ਤੇ 1 ਮਿਲੀਅਨ ਡਾਲਰ (7 crores) ਦੀ ਲਾਟਰੀ ਨਿਕਲੀ। ਇਹ ਬੱਚਾ 13 ਫਰਵਰੀ ਨੂੰ ਇਕ ਸਾਲ ਦਾ ਹੋ ਜਾਵੇਗਾ। ਇਕ ਨਿਜੀ ਕੰਪਨੀ ‘ਚ ਅਕਾਉਂਟੰਟ ਰਮੀਜ਼ ਰਹਿਮਾਨ (Ramees Rahman) ਨੇ ਇਹ ਲਾਟਰੀ ਆਪਣੇ ਬੇਟੇ ਮੋਹਮਦ ਸਲਾਹ (Mohamed Salah) ਦੇ ਨਾਮ ਤੇ ਖਰੀਦੀ ਸੀ। ਉਨ੍ਹਾਂ ਨੇ ਦੱਸਿਆ ਕਿ ਮੈਨੂੰ ਹੁਣ ਤੱਕ ਭਰੋਸਾ ਨਹੀਂ ਹੋ ਰਿਹਾ ਹੈ। ਮੈਂ ਇਹ ਆਨਲਾਈਨ ਲਾਟਰੀ ਟਿਕਟ ਪਿਛਲੇ ਮਹੀਨੇ ਆਪਣੇ ਬੱਚੇ ਦੇ ਨਾਮ ਤੇ ਖ਼ਰੀਦੀ ਸੀ।

1 ਸਾਲ ਤੋਂ ਖਰੀਦ ਰਿਹਾ ਸੀ ਟਿਕਟ

ਗਲਫ ਨਿਊਜ਼ ਦੀ ਰਿਪੋਰਟ ਦੇ ਮੁਤਾਬਿਕ ਇਹ ਪਰਿਵਾਰ ਮੂਲ ਤੌਰ ਤੇ ਭਾਰਤ ਦੇ ਕੇਰਲ ਰਾਜ ਦਾ ਰਹਿਣ ਵਾਲਾ ਹੈ। ਰਮੀਜ਼ ਰਹਿਮਾਨ ਨੇ ਦੱਸਿਆ ਕਿ ਉਹ ਪਿਛਲੇ ਇਕ ਸਾਲ ਤੋਂ ਦੁਬਈ ਡਿਊਟੀ ਫਰੀ (Dubai Duty Free) ਪਰਮੋਸ਼ਨ ‘ਚ ਹਿੱਸਾ ਲੈ ਰਿਹਾ ਹੈ ਅਤੇ ਇਸ ਵਾਰ ਉਸਨੇ ਆਪਣੇ ਬੇਟੇ ਦੇ ਨਾਮ ਤੇ 323 ਸੀਰੀਜ਼ ਦੀ 1319 ਨੰਬਰ ਦੀ ਲਾਟਰੀ ਖਰੀਦੀ ਸੀ। ਰਹਿਮਾਨ ਦੇ ਟਿਕਟ ਦੇ ਲੱਕੀ ਡ੍ਰਾ ਦੀ ਘੋਸ਼ਣਾ ਮੰਗਲਵਾਰ ਨੂੰ ਕੀਤੀ ਗਈ ਸੀ। ਮਿਲੇਨੀਅਮ ਮਿਲੀਨਿਅਰ ਡ੍ਰਾ ਤੋਂ ਬਾਅਦ, ਤਿੰਨ ਦੂਜੇ ਜੇਤੂਆਂ ਦੇ ਨਾਮ ਵੀ ਦੁਬਈ ਡਿਊਟੀ ਫਰੀ ਫਾਈਨ ਸਰਪ੍ਰਾਈਜ਼ ਪਰਮੋਸ਼ਨ ‘ਚ ਘੋਸ਼ਿਤ ਕੀਤੇ ਗਏ।
ਰਮੀਜ਼ ਨੇ ਦੱਸਿਆ, ਬੱਚਾ ਬਹੁਤ ਲੱਕੀ

ਰਮੀਜ਼ ਨੇ ਦੱਸਿਆ ਕਿ ਮੈਂ ਆਪਣੇ ਬੇਟੇ ਦੇ ਨਾਂ ਤੇ ਟਿਕਟ ਖਰੀਦੀ ਸੀ, ਉਹ ਬਹੁਤ ਖੁਸ਼ਕਿਸਮਤ ਹੈ। ਮੇਰੇ ਲਈ ਇਹ ਇਕ ਵੱਡੀ ਜਿੱਤ ਹੈ। ਜਦੋਂ ਰਮੀਜ਼ ਤੋਂ ਪੈਸਿਆਂ ਦੇ ਬਾਰੇ ‘ਚ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ, ਮੈਂ ਹਜੇ ਇਹ ਤੈਅ ਨਹੀਂ ਕੀਤਾ ਹੈ ਕਿ ਪੈਸੇ ਦਾ ਕਿ ਕਰਨਾ ਹੈ। ਰਮੀਜ਼ ਆਪਣੇ ਬੇਟੇ ਦੀ ਤਸਵੀਰ ਦਾ ਖੁਲਾਸਾ ਨਹੀਂ ਕਰਨਾ ਚਾਹੁੰਦੇ ਹਨ।

ਇਕ ਜੇਤੂ ਨੇ ਜਿੱਤੀ ਮਰਸਿਡੀਜ਼ ਬੇਂਜ

ਮੰਗਲਵਾਰ ਦੇ ਲੱਕੀ ਡ੍ਰਾ ‘ਚ ਤਿੰਨ ਦੂਜੇ ਲੋਕਾਂ ਨੇ ਲਗਜ਼ਰੀ ਕਾਰ ਜਿੱਤੀ। ਇਸ ਲੱਕੀ ਡ੍ਰਾ ਨੂੰ ਦੁਬਈ ਇੰਟਰਨੈਸ਼ਨਲ ਏਅਰਪੋਰਟ ਦੇ ਕਾਨਕੋਰਸ ਡੀ ‘ਚ ਕੱਢਿਆ ਗਿਆ ਸੀ। ਡੀਡੀਐਫ ਦੇ ਦੂਜੇ ਜੇਤੂ ‘ਚ 33 ਸਾਲ ਦੇ ਸ਼ਾਗਯਘ ਅਤਰਜਾਦੇਹ ਸੀ, ਇਹ ਦੁਬਈ ‘ਚ ਇਰਾਨੀ ਪਰਵਾਸੀ ਹਨ। ਉਨ੍ਹਾਂ ਨੇ ਇਸ ਸੀਰੀਜ਼ 1745 ‘ਚ ਮਰਸਿਡੀਜ਼ ਬੇਂਜ਼ S560 ਜਿੱਤੀ, ਉਨ੍ਹਾਂ ਦਾ ਟਿਕਟ ਨੰਬਰ 0773 ਸੀ।

 
First published: February 7, 2020
ਹੋਰ ਪੜ੍ਹੋ
ਅਗਲੀ ਖ਼ਬਰ