HOME » NEWS » World

ਪ੍ਰੇਮਿਕਾ ਨੂੰ ਗਿਫਟ ਕਰਨ ਲਈ ਪ੍ਰੇਮੀ ਨੇ ਚੋਰੀ ਕੀਤਾ ਉੱਠ ਦਾ ਬੱਚਾ!

News18 Punjabi | News18 Punjab
Updated: February 18, 2021, 3:30 PM IST
share image
ਪ੍ਰੇਮਿਕਾ ਨੂੰ ਗਿਫਟ ਕਰਨ ਲਈ ਪ੍ਰੇਮੀ ਨੇ ਚੋਰੀ ਕੀਤਾ ਉੱਠ ਦਾ ਬੱਚਾ!

  • Share this:
  • Facebook share img
  • Twitter share img
  • Linkedin share img
ਦੁਬਈ ਵਿੱਚ ਇੱਕ ਅਜੀਬ ਮਾਮਲਾ ਸਾਹਮਣੇ ਆਇਆ ਹੈ ਜਿਸ ਵਿੱਚ ਇੱਕ ਵਿਅਕਤੀ ਨੇ ਆਪਣੀ ਪ੍ਰੇਮਿਕਾ ਨੂੰ ਗਿਫ਼ਟ ਦੇਣ ਲਈ ਇੱਕ ਉੱਠ ਦਾ ਬੱਚਾ ਚੋਰੀ ਕਰ ਲਿਆ। ਯੂਏਈ ਦੇ ਅਰੈਬਿਕ (ਅਰਬੀ) ਡੇਲੀ ਅਲ ਬਯਾਨ ਦੀ ਇੱਕ ਰਿਪੋਰਟ ਅਨੁਸਾਰ, ਮਾਮਲੇ ਵਿੱਚ ਉਸ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

ਗਲਫ਼ ਟੁਡੇ ਵਿੱਚ ਛਪੀ ਰਿਪੋਰਟ ਅਨੁਸਾਰ, ਦਰਅਸਲ ਉਸ ਆਦਮੀ ਦੀ ਪ੍ਰੇਮਿਕਾ ਆਪਣੇ ਜਨਮਦਿਨ ਦੇ ਤੌਹਫ਼ੇ ਦੇ ਤੌਰ ਤੇ ਇੱਕ ਉੱਠ ਚਾਹੁੰਦੀ ਸੀ। ਉਸਦੇ ਪ੍ਰੇਮੀ ਕੋਲ ਇੰਨੇ ਪੈਸੇ ਨਹੀਂ ਸਨ ਜਿਸ ਨਾਲ ਉਹ ਉੱਠ ਖਰੀਦ ਸਕੇ। ਇਸੇ ਕਾਰਨ ਉਸ ਨੇ ਚੋਰੀ ਦਾ ਇਹ ਪਲਾਨ ਬਣਾਇਆ।

ਉਸਨੇ ਆਪਣੇ ਘਰ ਦੇ ਨੇੜੇ ਇੱਕ ਫਾਰਮ ਲੱਭਿਆ ਜਿੱਥੇ ਉਸਨੂੰ ਇੱਕ ਨਵਾਂ-ਜੰਮਿਆ ਉੱਠ ਦਾ ਬੱਚਾ ਦਿਖਾਈ ਦਿੱਤਾ। ਬਸ ਫਿਰ ਕੀ ਸੀ, ਉਸਨੇ ਉਸ 'ਬੇਬੀ ਕੈਮਲ' ਨੂੰ ਚੋਰੀ ਕੀਤਾ ਅਤੇ ਆਪਣੀ ਗਰਲਫ੍ਰੈਂਡ ਨੂੰ ਗਿਫ਼ਟ ਦੇ ਤੌਰ 'ਤੇ ਦੇ ਦਿੱਤਾ।
ਫਾਰਮ ਦੇ ਮਾਲਕ ਨੂੰ ਜਦੋਂ ਉੱਠ ਦੇ ਬੱਚੇ ਦੇ ਗਾਇਬ ਹੋਣ ਬਾਰੇ ਪਤਾ ਚੱਲਿਆ ਤਾਂ ਉਸਨੇ ਇਸਦੀ ਰਿਪੋਰਟ ਦੁਬਈ ਪੁਲਿਸ ਕੋਲ ਦਰਜ ਕਰਵਾਈ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਉੱਠ ਦੀ ਭਾਲ ਕੀਤੀ ਪਰ ਉਹ ਨਹੀਂ ਮਿਲਿਆ, ਜਿਸ ਨਾਲ ਪੁਲਿਸ ਨੂੰ ਚੋਰੀ ਦਾ ਸ਼ੱਕ ਹੋਇਆ।

ਡੇਲੀ (ਦੈਨਿਕ) ਦੇ ਅਨੁਸਾਰ, ਬੁਰ ਦੁਬਈ ਪੁਲਿਸ ਸਟੇਸ਼ਨ ਦੇ ਡਾਇਰੈਕਟਰ, ਬ੍ਰਿਗੇਡੀਅਰ ਜਨਰਲ ਅਬਦੁੱਲਾ ਖ਼ਾਦਿਮ ਬਿਨ ਸੁਰੂਰ ਅਲ-ਉਮਰ ਨੇ ਦੱਸਿਆ ਕਿ ਇੱਕ ਵਿਅਕਤੀ ਨੇ ਉਨ੍ਹਾਂ ਕੋਲ ਜਾਣਕਾਰੀ ਦਿੱਤੀ ਕਿ ਉਸਨੂੰ ਆਪਣੇ ਫਾਰਮ (ਖੇਤ) ਦੇ ਸਾਹਮਣੇ ਉੱਠ ਦਾ ਇੱਕ ਨਵਾਂ-ਜੰਮਿਆ ਬੱਚਾ ਮਿਲਿਆ ਹੈ।

ਪੁਲਿਸ ਉਸ ਜਗ੍ਹਾ 'ਤੇ ਪਹੁੰਚੀ, ਪਰ ਪੁਲਿਸ ਨੂੰ ਉਸ ਆਦਮੀ ਦੀ ਖੇਤ ਸਾਹਮਣੇ ਉੱਠ ਮਿਲਣ ਵਾਲੀ ਕਹਾਣੀ 'ਤੇ ਸ਼ੱਕ ਹੋਇਆ। ਖਾਸ ਕਰਕੇ ਜਦੋਂ ਕਿ ਉਸਦੇ ਖੇਤ ਅਤੇ ਉੱਠ ਦੇ ਪੈਦਾ ਹੋਣ ਵਾਲੇ ਖੇਤ ਵਿਚਕਾਰ ਦੀ ਦੂਰੀ 3 ਕਿਲੋਮੀਟਰ ਤੋਂ ਵੀ ਜ਼ਿਆਦਾ ਸੀ।

ਪੁਲਿਸ ਨੇ ਦੱਸਿਆ ਕਿ ਇੱਥੇ ਇਕ ਮੁੱਖ ਸੜਕ ਹੈ ਜੋ ਦੋਹਾਂ ਥਾਵਾਂ ਨੂੰ ਵੱਖ ਕਰਦੀ ਹੈ, ਅਤੇ ਇੱਕ ਨਵਜੰਮੇ ਉੱਠ ਦਾ ਉਸ ਰਸਤੇ ਤੁਰਨਾ ਜਾਂ ਪਾਰ ਕਰਨਾ ਅਸੰਭਵ ਹੈ।

ਪੁਲਿਸ ਅਨੁਸਾਰ, ਉਕਤ ਵਿਅਕਤੀ 'ਤੇ ਥੋੜਾ ਦਬਾਅ ਪਾਉਣ ਤੋਂ ਬਾਅਦ ਉਸਨੇ ਆਪਣਾ ਸਾਰਾ ਜੁਰਮ ਕਬੂਲ ਲਿਆ। ਉਸਨੇ ਕਿਹਾ ਕਿ ਉਹ ਆਪਣੀ ਪ੍ਰੇਮਿਕਾ ਨੂੰ ਉਸਦੇ ਜਨਮਦਿਨ 'ਤੇ ਖੁਸ਼ ਕਰਨਾ ਚਾਹੁੰਦਾ ਸੀ। ਜਿਸ ਕਾਰਨ ਉਸਨੇ ਰਾਤ ਨੂੰ ਮੌਕਾ ਦੇਖ ਕੇ ਜਾਨਵਰ ਨੂੰ ਚੁੱਕ ਲਿਆ ਅਤੇ ਉਥੋਂ ਭੱਜ ਗਿਆ।

ਪੁਲਿਸ ਦੇ ਡਰ ਤੋਂ ਆਦਮੀ ਨੇ ਇਹ ਕਹਾਣੀ ਵੀ ਰਚੀ ਕਿ ਉੱਠ ਉਸਦੇ ਖੇਤ ਦੇ ਸਾਹਮਣੇ ਮਿਲਿਆ ਸੀ, ਤਾਂ ਜੋ ਉਹ ਬਚ ਸਕੇ।

ਪ੍ਰੇਮੀ ਜੋੜੇ ਨੂੰ ਉਨ੍ਹਾਂ ਦੇ ਇਸ ਅਪਰਾਧ ਲਈ ਅਧਿਕਾਰੀਆਂ ਕੋਲ ਭੇਜ ਦਿੱਤਾ ਗਿਆ ਹੈ ਅਤੇ ਦੁਬਈ ਪੁਲਿਸ ਦੀ ਮਦਦ ਨਾਲ ਹੁਣ 'ਬੇਬੀ ਕੈਮਲ' ਨੂੰ ਵੀ ਉਸਦੇ ਅਸਲ ਮਾਲਕ ਨੂੰ ਸੌਂਪ ਦਿੱਤਾ ਗਿਆ ਹੈI
Published by: Anuradha Shukla
First published: February 18, 2021, 2:56 PM IST
ਹੋਰ ਪੜ੍ਹੋ
ਅਗਲੀ ਖ਼ਬਰ