ਚੀਨ 'ਚ 6 ਰਿਕਟਰ ਸਕੇਲ ਦਾ ਭੂਕੰਪ, 11 ਦੀ ਮੌਤ, 122 ਜ਼ਖਮੀ

 • Share this:
  ਚੀਨ ਦੇ ਸਿਚੁਆਨ ਸੂਬੇ ਚ ਸੋਮਵਾਰ ਰਾਤ ਤੇ ਮੰਗਲਵਾਰ ਸਵੇਰੇ ਆਏ ਭੂਕੰਪ ਦੇ ਦੋ ਜ਼ੋਰਦਾਰ ਝਟਕਿਆਂ ਕਰ ਕੇ 11 ਲੋਕਾਂ ਦੀ ਜਾਨ ਚਾਲੀ ਗਈ ਤੇ 122 ਹੋਰ ਜ਼ਖਮੀ ਹੋ ਗਏ।

  ਰਿਕਟਰ ਸਕੇਲ ਤੇ 6 ਦੀ ਤੀਬਰਤਾ ਦਾ ਪਹਿਲਾ ਝਟਕਾ ਸੋਮਵਾਰ ਰਾਤ ਈਬਿਨ ਸ਼ਹਿਰ ਦੇ ਚਾਂਗਿੰਗ ਇਲਾਕੇ 'ਚ ਆਇਆ। ਮੰਗਲਵਾਰ ਸਵੇਰੇ ਰਿਕਟਰ ਪੈਮਾਨੇ ਤੇ 5.3 ਤੀਬਰਤਾ ਦਾ ਦੂਜਾ ਭੂਕੰਪ ਦਾ ਝਟਕਾ ਮਹਿਸੂਸ ਕੀਤਾ ਗਿਆ।

  ਮੀਡੀਆ ਮੁਤਾਬਿਕ ਦੋ ਲੋਕ ਅਜੇ ਵੀ ਫਸੇ ਹੋਏ ਹਨ ਤੇ ਇੱਕ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਚਾਰ ਲੋਕਾਂ ਨੂੰ ਹਸਪਤਾਲ ਚ ਭਰਤੀ ਕਰਾਇਆ ਜਾ ਚੁੱਕਿਆ ਹੈ।
  First published:
  Advertisement
  Advertisement