HOME » NEWS » World

ਇਨਫੋਰਸਮੈਂਟ ਡਾਇਰੈਕਟੋਰੇਟ ਨੇ ਐਮਾਜ਼ਾਨ ਖ਼ਿਲਾਫ਼ FEMA ਤਹਿਤ ਕਾਰਵਾਈ ਕੀਤੀ ਸ਼ੁਰੂ

News18 Punjabi | News18 Punjab
Updated: February 18, 2021, 2:25 PM IST
share image
ਇਨਫੋਰਸਮੈਂਟ ਡਾਇਰੈਕਟੋਰੇਟ ਨੇ ਐਮਾਜ਼ਾਨ ਖ਼ਿਲਾਫ਼ FEMA ਤਹਿਤ ਕਾਰਵਾਈ ਕੀਤੀ ਸ਼ੁਰੂ
ਇਨਫੋਰਸਮੈਂਟ ਡਾਇਰੈਕਟੋਰੇਟ ਨੇ ਈ ਕੌਮਰਸ ਸਾਈਟ ਐਮਾਜ਼ਾਨ ਖ਼ਿਲਾਫ਼ ਭਾਰਤ ਦੇ ਫੋਰੈਂਨ ਐਕਸਚੇਂਜ ਕਾਨੂੰਨ ਦੀ ਉਲੰਘਣਾ ਦੇ ਦੋਸ਼ ਵੱਚ ਕਾਰਵਾਹੀ ਸ਼ੁਰੂ ਕਰ ਦਿੱਤੀ ਹੈ। ਫੋਰੈਂਨ ਐਕਸਚੇਂਜ ਮੈਨੇਜਮੈਂਟ ਐਕਟ ਤਹਿਤ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

  • Share this:
  • Facebook share img
  • Twitter share img
  • Linkedin share img
ਇਨਫੋਰਸਮੈਂਟ ਡਾਇਰੈਕਟੋਰੇਟ (Enforcement Directorate) ਨੇ ਈ ਕੌਮਰਸ ਸਾਈਟ ਐਮਾਜ਼ਾਨ (Amazon) ਖ਼ਿਲਾਫ਼ ਭਾਰਤ ਦੇ ਫੋਰੈਂਨ ਐਕਸਚੇਂਜ ਕਾਨੂੰਨ ਦੀ ਉਲੰਘਣਾ ਦੇ ਦੋਸ਼ ਵੱਚ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਫੋਰੈਂਨ ਐਕਸਚੇਂਜ ਮੈਨੇਜਮੈਂਟ ਐਕਟ ਤਹਿਤ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਅਧਿਕਾਰਕ ਸੂਤਰਾਂ ਦੇ ਹਵਾਲੇ ਤੋਂ ਟਾਇਮਸ ਆਫ਼ ਇੰਡੀਆ ਦੀ ਖ਼ਬਰ ਮੁਤਾਬਿਕ ਐਮਾਜ਼ਾਨ ਅਤੇ ਫਲਿੱਪਕਾਰਟ ਖ਼ਿਲਾਫ਼ ਕਾਰਵਾਹੀ ਵਣਜ ਮੰਤਰਾਲੇ ਵੱਲੋਂ ਈ ਡੀ ਨੂੰ ਜ਼ਰੂਰੀ ਕਾਰਵਾਈ ਕਰਨ ਦੇ ਨਿਰਦੇਸ਼ ਤੋਂ ਬਾਅਦ ਅਤੇ ਦਿੱਲੀ ਹਾਈ ਕੋਰਟ ਦੀ ਟਿੱਪਣੀ ਦੇ ਹਵਾਲੇ ਤੋਂ ਫੇਮਾ ਤਹਿਤ ਕਾਰਵਾਈ ਸ਼ੁਰੂ ਕੀਤੀ ਗਈ ਹੈ।
ਹਾਈ ਕੋਰਟ ਨੇ ਕਿਹਾ ਸੀ ਕਿ ਅਮਰੀਕੀ ਕੰਪਨੀ ਐਮਾਜ਼ਾਨ ਨੇ ਇਸ ਭਾਰਤੀ ਕੰਪਨੀ ਦੇ ਇੱਕ ਅਨਲਿਸਟਿਡ ਹਿੱਸੇ ਨਾਲ ਸਮਝੌਤੇ ਰਾਹੀਂ ਗ਼ਲਤ ਤਰੀਕਿਆਂ ਨਾਲ ਫ਼ਿਊਚਰ ਰੀਟੇਲ ਉੱਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਸੀ ਜੋ ਕਿ ਫੈਮਾ ਅਤੇ ਵਿਦੇਸ਼ੀ ਨਿਵੇਸ਼ ਦੇ ਨਿਯਮਾਂ ਦੇ ਖ਼ਿਲਾਫ਼ ਹੈ।
ਐਮਾਜ਼ਾਨ ਅਧਿਕਾਰੀ ਨੇ ਕਿਹਾ ਕਿ ਉਨ੍ਹਾਂ ਨੂੰ ਈ ਡੀ ਵੱਲੋਂ ਐਮਾਜ਼ਾਨ ਇੰਡੀਆ ਖ਼ਿਲਾਫ਼ ਅਜਿਹੀ ਕਿਸੇ ਕਾਰਵਾਈ ਦੀ ਜਾਣਕਾਰੀ ਨਹੀਂ ਹੈ।
Published by: Anuradha Shukla
First published: February 18, 2021, 2:03 PM IST
ਹੋਰ ਪੜ੍ਹੋ
ਅਗਲੀ ਖ਼ਬਰ