8 ਪੰਜਾਬੀਆਂ ਨੇ ਬ੍ਰਿਟਿਸ਼ ਕੋਲੰਬੀਆ ਦੀਆਂ ਚੋਣਾਂ ਜਿੱਤੀਆਂ, ਬਣੇਗੀ NDP ਦੀ ਸਰਕਾਰ

ਇਨ੍ਹਾਂ ਚੋਣਾਂ ਵਿਚ 24 ਪੰਜਾਬੀ ਉਮੀਦਵਾਰ ਆਪਣੀ ਕਿਸਮਤ ਅਜ਼ਮਾ ਰਹੇ ਸਨ, ਜਿਨ੍ਹਾਂ 'ਚੋਂ 8 ਪੰਜਾਬੀ ਉਮੀਦਵਾਰ ਚੋਣ ਜਿੱਤਣ ਵਿਚ ਕਾਮਯਾਬ ਰਹੇ ਹਨ। 3 ਪੰਜਾਬਣਾਂ ਸਮੇਤ ਅੱਠੇ ਉਮੀਦਵਾਰ ਐੱਨ.ਡੀ.ਪੀ. ਦੇ ਹਨ।

8 ਪੰਜਾਬੀਆਂ ਨੇ ਬ੍ਰਿਟਿਸ਼ ਕੋਲੰਬੀਆ ਦੀਆਂ ਚੋਣਾਂ ਜਿੱਤੀਆਂ, ਬਣੇਗੀ NDP ਦੀ ਸਰਕਾਰ

  • Share this:
    ਕੈਨੇਡਾ ਵਿੱਚ ਬ੍ਰਿਟਿਸ਼ ਕੋਲੰਬੀਆ ਦੀਆਂ ਸੂਬਾਈ ਚੋਣਾਂ ਵਿੱਚ ਪੰਜਾਬੀ ਮੂਲ ਦੇ ਅੱਠ ਉਮੀਦਵਾਰ ਜੇਤੂ ਹੋਏ ਹਨ। ਸਾਰੇ ਅੱਠ ਸੱਤਾਧਾਰੀ  ਨਿਊ ਡੈਮੋਕਰੇਟਿਕ ਪਾਰਟੀ ਨਾਲ ਸਬੰਧਤ ਹਨ, ਜਿਨ੍ਹਾਂ ਨੇ 87 ਮੈਂਬਰੀ ਸਦਨ ਵਿਚ 55 ਸੀਟਾਂ ਨਾਲ ਸੰਪੂਰਨ ਬਹੁਮਤ ਹਾਸਲ ਕੀਤਾ ਸੀ। ਇਨ੍ਹਾਂ ਚੋਣਾਂ ਵਿਚ 24 ਪੰਜਾਬੀ ਉਮੀਦਵਾਰ ਆਪਣੀ ਕਿਸਮਤ ਅਜ਼ਮਾ ਰਹੇ ਸਨ, ਜਿਨ੍ਹਾਂ 'ਚੋਂ 8 ਪੰਜਾਬੀ ਉਮੀਦਵਾਰ ਚੋਣ ਜਿੱਤਣ ਵਿਚ ਕਾਮਯਾਬ ਰਹੇ ਹਨ। 3 ਪੰਜਾਬਣਾਂ ਸਮੇਤ ਅੱਠੇ ਉਮੀਦਵਾਰ ਐੱਨ.ਡੀ.ਪੀ. ਦੇ ਹਨ। ਇਨ੍ਹਾਂ 8 ਪੰਜਾਬੀਆਂ ਚੋਂ ਅਮਨ ਸਿੰਘ ਪਹਿਲੇ ਦਸਤਾਰਧਾਰੀ ਸਿੱਖ ਨੇ ਜੋ ਬੀ ਸੀ ਅਸੈਂਬਲੀ ’ਚ ਮੈਂਬਰ ਬਣੇ ਨੇ। ਅਮਨ ਸਿੰਘ ਤੋਂ ਬਿਨ੍ਹਾਂ 7 ਹੋਰ ਪੰਜਾਬੀ ਉਮੀਦਵਾਰਾਂ ਨੇ ਜਿੱਤ ਹਾਸਲ ਕੀਤੀ ਹੈ ਅਤੇ ਇਹ ਸਾਰੇ ਹੀ ਐਨਡੀਪੀ ਦੇ ਉਮੀਦਵਾਰ ਸਨ। ਜਿੱਤ ਹਾਸਲ ਕਰਨ ਵਾਲੇ ਪੰਜਾਬੀ ਉਮੀਦਵਾਰਾਂ ਵਿਚ ਹੈਰੀ ਬੈਂਸ, ਜਗਰੂਪ ਬਰਾੜ, ਜਿੰਨੀ ਸਿਮਸ, ਰਚਨਾ ਸਿੰਘ, ਰਵੀ ਕਾਹਲੋਂ, ਰਾਜ ਚੌਹਾਨ, ਨਿੱਕੀ ਸ਼ਰਮਾ ਸ਼ਾਮਲ ਹਨ।

    ਲਿਬਰਲ ਪਾਰਟੀ ਦੇ ਸਾਰੇ ਪੰਜਾਬੀ ਉਮੀਦਵਾਰ ਚੋਣ ਹਾਰ ਗਏ ਹਨ। ਸੂਬੇ ਦੀਆਂ ਅੱਜ ਹੋਈਆਂ ਵਿਧਾਨ ਸਭਾ ਚੋਣਾਂ ਵਿਚ ਵੋਟਰਾਂ ਨੇ ਨਿਊ ਡੈਮੋਕ੍ਰੈਟਿਕ ਪਾਰਟੀ ਦੇ ਹੱਕ ਵਿਚ ਫ਼ਤਵਾ ਦਿੱਤਾ ਹੈ। ਐੱਨ.ਡੀ.ਪੀ. ਨੂੰ 55, ਲਿਬਰਲ 29 ਤੇ ਗਰੀਨ ਪਾਰਟੀ ਨੂੰ 3 ਸੀਟਾਂ ਮਿਲੀਆਂ ਹਨ। ਹਲਾਂਕਿ ਡਾਕ ਰਹਾਐੱਨ.ਡੀ.ਪੀ. ਆਗੂ ਜੌਹਨ ਹੌਰਗਨ ਸੂਬੇ ਦੇ ਅਗਲੇ ਮੁੱਖ ਮੰਤਰੀ ਹੋਣਗੇ।
    Published by:Sukhwinder Singh
    First published: