ਸੜਕ ਤੋਂ ਲੰਘ ਰਹੀ ਕਾਰ ’ਤੇ ਬੈਠ ਗਿਆ ਹਾਥੀ, ਡਰਾਈਵਰ ਨੇ ਇੰਝ ਬਚਾਈ ਜਾਨ, ਦੇਖੋ ਵੀਡੀਓ

ਇਕ ਹਾਥੀ (Elephant) ਚਲਦੀ ਕਾਰ ਦੇ ਉਪਰ ਬੈਠ ਗਿਆ। ਡਰਾਈਵਰ ਨੇ ਕਾਰ ਨੂੰ ਤੇਜ਼ ਭਜਾ ਲਿਆ, ਜਿਸ ਨਾਲ ਉਸਦੀ ਜਾਨ ਬਚ ਗਈ। ਇਹ ਵੀਡੀਓ ਸੋਸ਼ਲ ਮੀਡੀਆ ਉਤੇ ਖੂਬ ਵਾਇਰਲ ਹੋ ਰਿਹਾ ਹੈ।

ਸੜਕ ਤੋਂ ਲੰਘ ਰਹੀ ਕਾਰ ’ਤੇ ਬੈਠ ਗਿਆ ਹਾਥੀ, ਡਰਾਈਵਰ ਨੇ ਇੰਝ ਬਚਾਈ ਜਾਨ, ਦੇਖੋ ਵੀਡੀਓ

  • Share this:
    ਸੋਸ਼ਲ ਮੀਡੀਆ (Social Media) ਤੇ ਕਈ ਵਾਰ ਅਜਿਹੇ ਵੀਡੀਓ ਆਉਂਦੇ ਹਨ ਜਿਨ੍ਹਾਂ ਨੂੰ ਵੇਖ ਕੇ ਇਨਸਾਨ ਦੀ ਰੂਹ ਕੰਬ ਜਾਂਦੀ ਹੈ। ਇਕ ਵੀਡੀਓ ਥਾਈਲੈਂਡ (Thailand) ਵਿਚ ਵਾਇਰਲ ਹੋ ਰਿਹਾ ਹੈ। ਜਿਥੇ ਇਕ ਹਾਥੀ (Elephant) ਚਲਦੀ ਕਾਰ ਦੇ ਉਪਰ ਬੈਠ ਗਿਆ। ਡਰਾਈਵਰ ਨੇ ਕਾਰ ਨੂੰ ਤੇਜ਼ ਭਜਾ ਲਿਆ, ਜਿਸ ਨਾਲ ਉਸਦੀ ਜਾਨ ਬਚ ਗਈ। ਇਹ ਵੀਡੀਓ ਸੋਸ਼ਲ ਮੀਡੀਆ ਉਤੇ ਖੂਬ ਵਾਇਰਲ ਹੋ ਰਿਹਾ ਹੈ।    ਨਿਊਯਾਰਕ ਪੋਸਟ ਅਨੁਸਾਰ ਇਹ ਘਟਨਾ ਥਾਈਲੈਂਡ ਦੇ ਖਾਓ ਯਾਈ ਨੈਸ਼ਨਲ ਪਾਰਕ (Khao Yai National Park) ਦੀ ਹੈ। ਇਥੇ 35 ਸਾਲਾ ਹਾਧੀ ਨੈਸ਼ਨਲ ਪਾਰਕ ਦੀ ਸੜਕ ਉਤੇ ਜਾ ਰਿਹਾ ਸੀ ਇਸ ਦੌਰਾਨ ਉਥੋਂ ਇਕ ਕਾਰ ਲੰਘ ਰਹੀ ਸੀ। ਜਿਵੇਂ ਹਾਥੀ ਨੇ ਕਾਰ ਨੂੰ ਵੇਖਿਆ ਤਾਂ ਉਹ ਉਸ ਉਪਰ ਬੈਠਣ ਦੀ ਕੋਸ਼ਿਸ਼ ਕਰਨ ਲੱਗਾ। ਗਨੀਮਤ ਇਹ ਰਹੀ ਜਿਵੇਂ ਹਾਥੀ ਆਪਣਾ ਭਾਰ ਕਾਰ ਉਤੇ ਰਖਦਾ, ਉਸ ਤੋਂ ਪਹਿਲਾਂ ਹੀ ਡਰਾਈਵਰ ਨੇ ਕਾਰ ਨੂੰ ਭਜਾ ਕੇ ਆਪਣੀ ਜਾਨ ਬਚਾਈ। ਡਰਾਈਵਰ ਨੇ ਅੱਗੇ ਜਾ ਕੇ ਵੇਖਿਆ ਤਾਂ ਕਾਰ ਦੀ ਪਿਛਲੀ ਵਿੰਡਸ਼ੀਲਡ ਟੁੱਟੀ ਹੋਈ ਸੀ ਅਤੇ ਕਾਰ ਦੱਬ ਗਈ ਸੀ। ਇਸ ਘਟਨਾ ਦਾ ਵੀਡੀਓ ਸੋਸ਼ਲ ਮੀਡੀਆ ਉਤੇ ਖੂਬ ਵਾਇਰਲ ਹੋ ਰਿਹਾ ਹੈ।
    First published: