ਟਵਿਟਰ ਨੂੰ 44 ਅਰਬ ਡਾਲਰ ਦੇ ਵਿੱਚ ਖਰੀਦਣ ਤੋਂ ਬਾਅਦ ਐਲੋਨ ਮਸਕ ਆਪਣੇ ਨਵੇਂ-ਨਵੇਂ ਫਰਮਾਨ ਜਾਰੀ ਕਰ ਰਹੇ ਹਨ। ਜਿੱਥੇ ਉਨ੍ਹਾਂ ਨੇ ਪਹਿਲਾਂ ਸੀਨੀਅਰ ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢਿਆ ਗਿਆ। ਜਿਸ ਤੋਂ ਬਾਅਦ ਇੱਕ ਈਮੇਲ ਜਾਰੀ ਕੀਤੀ ਗਈ ਅਤੇ ਵੱਡੀ ਗਿਣਤੀ ’ਚ ਲੋਕਾਂ ਨੂੰ ਕੰਪਨੀ ’ਚੋਂ ਬਾਹਰ ਕੱਢ ਦਿੱਤਾ। ਜਿਸ ਤੋਂ ਬਾਅਸ ਐਲੋਨ ਮਸਕ ਦੇ ਇਸ ਫੈਸਲੇ ਦੀ ਦੁਨੀਆ ਭਰ ’ਚ ਨਿਖੇਧੀ ਹੋਈ ਸੀ। ਜਿਸ ਤੋਂ ਬਾਅਦ ਹੁਣ ਇਕ ਵਾਰ ਫਿਰ ਐਲੋਨ ਮਸਕ ਨੇ ਵੱਡ ਫੈਸਲਾ ਲਿਆ ਹੈ।
ਇਹ ਹੈ ਐਲੋਨ ਮਸਕ ਦਾ ਨਵਾਂ ਫੈਸਲਾ
ਆਪਣੇ ਨਵੇਂ ਪੈਸਲੇ ਦੇ ਵਿੱਚ ਐਲੋਨ ਮਸਕ ਨੇ ਕਿਹਾ ਹੈ ਕਿ ਉਹ ਕਰੀਬ 150 ਕਰੋੜ ਟਵਿਟਰ ਅਕਾਊਂਟਸ ਨੂੰ ਡਿਲੀਟ ਕਰਨ ਵਾਲੇ ਹਨ।ਜਿਸ ਦੇ ਬਾਰੇ ਉਨ੍ਹਾਂ ਨੇ ਟਵੀਟ ਕਰਦੇ ਹੋਏ ਕਿਹਾ ਹੈ ਕਿ ਉਹ ਜਲਦ 1.5 ਬਿਲੀਅਨ (150 ਕਰੋੜ) ਅਕਾਊਂਟਸ ਨੂੰ ਡਿਲੀਟ ਕਰਨਗੇ। ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਹੈ ਕਿ ਕੰਪਨੀ ਕਿਹੜੇ ਅਕਾਊਂਟਸ ਨੂੰ ਡਿਲੀਟ ਕਰਨ ਵਾਲੀ ਹੈ।
Twitter will soon start freeing the name space of 1.5 billion accounts
— Elon Musk (@elonmusk) December 9, 2022
ਹੁਣ ਇਹ ਅਕਾਊਂਟਸ ਕੀਤੇ ਜਾਣਗੇ ਡਿਲੀਟ
ਐਲੋਨ ਮਸਕ ਨੇ ਆਪਣੇ ਟਵੀਟ ’ਚ ਦੱਸਿਆ ਹੈ ਕਿ ਉਹ ਉਨ੍ਹਾਂ ਅਕਾਊਂਟਸ ਨੂੰ ਡਿਲੀਟ ਕਰਨ ਵਾਲੇ ਹਨ ਜਿਨ੍ਹਾਂ ’ਤੇ ਕੋਈ ਟਵੀਟ ਨਹੀਂ ਹੈ ਜਾਂ ਫਿਰ ਸਾਲਾਂ ਤੋਂ ਉਨ੍ਹਾਂ ਨੂੰ ਲਾਗ-ਇਨ ਨਹੀਂ ਕੀਤਾ ਗਿਆ। ਟਵਿਟਰ ’ਤੇ ਅਜਿਹੇ ਕਈ ਅਕਾਊਂਟਸ ਹਨ ਜਿਨ੍ਹਾਂ ਨੂੰ ਲੋਕਾਂ ਨੇ ਬਣਾ ਕੇ ਦੁਬਾਰਾ ਲਾਗ-ਇਨ ਨਹੀਂ ਕੀਤਾ। ਹੁਣ ਅਜਿਹੇ ਸਾਰੇ ਅਕਾਊਂਟਸ ਡਿਲੀਟ ਕਰ ਦਿੱਤੇ ਜਾਣਗੇ।
These are obvious account deletions with no tweets & no log in for years
— Elon Musk (@elonmusk) December 9, 2022
ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਮਸਕ ਨੇ ਟਵਿਟਰ ’ਤੇ ਬਲਿਊ ਟਿਕ ਨੂੰ ਲੈ ਕੇ ਕਿਹਾ ਸੀ ਕਿ ਇਸ ਲਈ ਲੋਕਾਂ ਨੂੰ ਹੁਣ ਮੰਥਲੀ ਸਬਸਕ੍ਰਿਪਸ਼ਨ ਦੇਣਾ ਹੋਵੇਗਾ। ਇੰਨਾ ਹੀ ਨਹੀਂ ਇਸ ਦੇ ਨਾਲ ਹੀ ਲੋਕਾਂ ਨੂੰ ਉਨ੍ਹਾਂ ਦੀ ਆਈਡੈਂਟਿਟੀ ਦੇ ਹਿਸਾਬ ਨਾਲ ਟਿਕ ਦਿੱਤੇ ਜਾਣਗੇ। ਉਦਾਹਰਣ ਦੇ ਤੌਰ ’ਤੇ ਇਕ ਆਰਟਿਸਟ ਲਈ ਵੱਖਰਾ ਅਤੇ ਨੇਤਾ ਲਈ ਵੱਖਰਾ ਟਿਕ ਹੋਵੇਗਾ। ਕਈ ਮੀਡੀਆ ਰਿਪੋਰਟਾਂ ’ਚ ਦੱਸਿਆ ਗਿਆ ਸੀ ਕਿ ਟਵਿਟਰ ਵੱਖ-ਵੱਖ ਰੰਗ ਦੇ ਟਿਕਸ ਪੇਸ਼ ਕਰਨ ਜਾ ਰਹੀ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।