ਐਲੋਨ ਮਸਕ ਨੇ ਬੁੱਧਵਾਰ ਨੂੰ ਸਾਨ ਫਰਾਂਸਿਸਕੋ ਵਿੱਚ ਟਵਿੱਟਰ ਦੇ ਮੁੱਖ ਦਫਤਰ ਦਾ ਦੌਰਾ ਕੀਤਾ ।ਮਸਕ ਨੇ ਟਵਿੱਟਰ ਦੇ ਦਫਤਰ ਦਾ ਦੌਰਾ ਕਰਦੇ ਹੋਏ ਆਪਣੇ ਕਰਮਚਾਰੀਆਂ ਨੂੰ ਵੱਡੀ ਰਾਹਤ ਦੀ ਖਬਰ ਦੇ ਕੇ ਵੱਡੀ ਰਾਹਤ ਦਿੱਤੀ। ਦਰਅਸਲ ਐਲੋਨ ਮਸਕ ਨੇ ਕਿਹਾ ਹੈ ਕਿ ਉਹ ਟਵਿੱਟਰ ਨੂੰ ਸੰਭਾਲਣ ਤੋਂ ਬਾਅਦ ਆਪਣੇ 75 ਫੀਸਦੀ ਕਰਮਚਾਰੀਆਂ ਨੂੰ ਬਰਖਾਸਤ ਨਹੀਂ ਕਰਨਗੇ। ਤੁਹਾਨੂੰ ਦਸ ਦਈਏ ਕਿ ਬੀਤੇ ਕੁੱਝ ਦਿਨਾਂ ਤੋਂ ਖਬਰ ਚਰਚਾ ਵਿੱਚ ਹੈ ਕਿ ਟਵਿੱਟਰ ਦੀ ਪ੍ਰਾਪਤੀ ਪੂਰੀ ਹੋਣ ਤੋਂ ਬਾਅਦ ਇਸ ਦੇ 75 ਫੀਸਦੀ ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢਣ ਦੀ ਯੋਜਨਾ ਬਣਾਈ ਜਾ ਰਹੀ ਹੈ।
ਟਵਿੱਟਰ ਕਰਮਚਾਰੀਆਂ ਨੂੰ ਐਲੋਨ ਮਸਕ ਨੇ ਸੰਬੋਧਨ ਕਰ ਕੇ ਦਿੱਤੀ ਜਾਣਕਾਰੀ
ਦਰਅਸਲ ਐਲੋਨ ਮਸਕ ਨੇ ਸ਼ੁੱਕਰਵਾਰ 28 ਅਕਤੂਬਰ ਤੱਕ 44 ਬਿਲੀਅਨ ਡਾਲਰ ਦੇ ਟਵਿਟਰ ਐਕਵਾਇਰ ਸੌਦੇ ਨੂੰ ਪੂਰਾ ਕਰਨਾ ਹੈ ਪਰ ਹੁਣ ਇਸ ਸੌਦੇ ਦੇ ਪੂਰਾ ਹੋਣ ਦਾ ਰਸਤਾ ਹਟਦਾ ਨਜ਼ਰ ਆ ਰਿਹਾ ਹੈ ਅਤੇ ਬੀਤੇ ਦਿਨ ਐਲੋਨ ਮਸਕ ਨੇ ਟਵਿੱਟਰ ਦੇ ਸੈਨ ਫਰਾਂਸਿਸਕੋ ਸਥਿਤ ਹੈੱਡਕੁਆਰਟਰ ਵਿਖੇ ਆਪਣੀ ਯੋਜਨਾ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਉਹ ਵੱਡੇ ਪੈਮਾਨੇ 'ਤੇ ਟਵਿੱਟਰ ਨੂੰ ਬੰਦ ਨਹੀਂ ਕਰਨ ਜਾ ਰਹੇ,ਜਿਵੇਂ ਕਿ ਇਕਨਾਮਿਕ ਟਾਈਮਜ਼ ਦੀ ਖਬਰ ਮੁਤਾਬਕ ਪਹਿਲਾਂ ਕਿਹਾ ਜਾ ਰਿਹਾ ਸੀ ਕਿ ਉਹ ਟਵਿੱਟਰ ਦੀ ਕਾਰਜ ਸ਼ਕਤੀ ਦਾ ਲਗਭਗ ਦੋ ਤਿਹਾਈ ਹਿੱਸਾ ਕੱਢਣ ਜਾ ਰਹੇ ਹਨ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।