ਕੋਰੋਨਾ ਵਾਇਰਸ ਦੇ ਵਧ ਰਹੇ ਮਾਮਲਿਆਂ ਦੇ ਕਾਰਨ ਸ਼ੇਅਰ ਬਾਜ਼ਾਰ ਦੇ ਵਿੱਚ ਵੀ ਇਸ ਦਾ ਅਸਰ ਦੇਖਣ ਨੂੰ ਮਿਲ ਰਿਹੈ,ਖਾਸ ਕਰ ਕੇ ਚੀਨ, ਜਾਪਾਨ ਅਤੇ ਦੁਨੀਆ ਭਰ 'ਚ ਕੋਵਿਡ-19 ਦੀ ਚਿੰਤਾ ਦੇ ਵਿਚਕਾਰ ਪਿਛਲੇ ਹਫਤੇ ਸ਼ੇਅਰ ਬਾਜ਼ਾਰ 'ਚ ਗਿਰਾਵਟ ਦਰਜ ਕੀਤੀ ਗਈ ਸੀ।ਜਿਸ ਦੇ ਕਾਰਨ ਸ਼ੇਅਰ ਬਾਜ਼ਾਰ ਵਿੱਚ ਨਿਵੇਸ਼ ਕਰਨ ਵਾਲੇ ਨਿਵੇਸ਼ਕਾਂ ਨੂੰ ਵੱਡੇ ਨੁਕਸਾਨ ਦਾ ਸਾਹਮਣਾ ਕਰਨਾ ਪਿਆ ਹੈ। ਪਿਛਲੇ ਹਫਤੇ ਭਾਰਤੀ ਸ਼ੇਅਰ ਬਾਜ਼ਾਰ ਦੇ ਵਿੱਚ ਨਿਵੇਸ਼ਕਾਂ ਨੂੰ 7 ਦਿਨਾਂ ਦੌਰਾਨ 19 ਲੱਖ ਕਰੋੜ ਤੋਂ ਵੱਧ ਦਾ ਨੁਕਸਾਨ ਹੋਇਆ ਸੀ।ਇਸ ਦੇ ਨਾਲ ਹੀ ਪਿਛਲੇ ਤਿੰਨ ਮਹੀਨਿਆਂ ਦੇ ਦੌਰਾਨ 8 ਖਰਬ ਰੁਪਏ ਦਾ ਨੁਕਸਾਨ ਹੋ ਚੁੱਕਾ ਹੈ। ਸ਼ੇਅਰ ਬਾਜ਼ਾਰ ਵਿੱਚ ਚੱਲ ਰਹੀ ਗਿਰਾਵਟ ਨੂੰ ਦੇਖਦਿਆਂ ਐਲੋਨ ਮਸਕ ਨੇ ਨਿਵੇਸ਼ਕਾਂ ਨੂੰ ਇੱਕ ਸਲਾਹ ਦਿੱਤੀ ਹੈ।
ਦਰਅਸਲ ਇਸ ਸਾਲ ਦੇ ਸ਼ੁਰੂ ਵਿੱਚ ਹੀ ਐਲੋਨ ਮਸਕ ਨੇ ਟਵਿੱਟਰ ਇੰਕ ਨੂੰ 44 ਬਿਲੀਅਨ ਡਾਲਰ ਵਿੱਚ ਖਰੀਦਿਆ ਅਤੇ ਕੰਪਨੀ ਉੱਤੇ ਜੋ 13 ਬਿਲੀਅਨ ਡਾਲਰ ਦਾ ਕਰਜ਼ਾ ਸੀ ਉਸ ਨੂੰ ਵੀ ਅਦਾ ਕੀਤਾ। ਹਾਲਾਂਕਿ ਇਸ ਤੋਂ ਬਾਅਦ ਟੇਸਲਾ ਦੇ ਸ਼ੇਅਰਾਂ ਦੇ ਵਿੱਚ ਵੱਡੀ ਗਿਰਾਵਟ ਆ ਗਈ ਹੈ। ਟਵਿੱਟਰ ਨੂੰ ਖਰੀਦਣ ਤੋਂ ਬਾਅਦ ਐਲੋਨ ਮਸਕ ਨੇ ਕਰਜ਼ੇ ਦੀ ਅਦਾਇਗੀ ਕਰਨ ਲਈ ਟੇਸਲਾ ਦੇ ਲਗਭਗ 40 ਬਿਲੀਅਨ ਡਾਲਰ ਸ਼ੇਅਰਾਂ ਦਾ ਨਿਪਟਾਰਾ ਕੀਤਾ ਹੈ।
ਟੇਸਲਾ ਦੇ ਸ਼ੇਅਰ ਨੂੰ ਵੇਚਣ ਤੋਂ ਬਾਅਦ ਐਲੋਨ ਮਸਕ ਨੇ ਦੁਹਰਾਇਆ ਕਿ ਉਹ ਇਸ ਹਫਤੇ ਸ਼ੇਅਰ ਵੇਚਣਾ ਬੰਦ ਕਰ ਦੇਣਗੇ।ਮਸਕ ਨੇ ਕਿਹਾ ਕਿ ਇਹ ਵਿਰਾਮ ਦੋ ਸਾਲ ਜਾਂ ਇਸ ਤੋਂ ਵੱਧ ਰਹਿ ਸਕਦਾ ਹੈ। ਆਲ-ਇਨ ਪੋਡਕਾਸਟ ਵਿੱਚ ਐਲੋਨ ਮਸਕ ਨੇ ਨਿਵੇਸ਼ਕਾਂ ਨੂੰ ਸਲਾਹ ਦਿੰਦੇ ਹੋਏ ਕਿਹਾ ਕਿ ਮੈਂ ਅਸਲ ਵਿੱਚ ਲੋਕਾਂ ਨੂੰ ਇੱਕ ਅਸਥਿਰ ਸਟਾਕ ਮਾਰਕੀਟ ਵਿੱਚ ਮਾਰਜਿਨ ਲੋਨ ਨਾ ਲੈਣ ਦੀ ਸਲਾਹ ਦੇਵਾਂਗਾ ਕਿਉਂਕਿ ਅਜਿਹੇ ਹਾਲਾਤਾਂ ਵਿੱਚ ਤੁਹਾਡੀ ਸਮੱਸਿਆ ਵਧ ਸਕਦੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਡਿੱਗ ਰਹੀ ਮੰਡੀ ਵਿੱਚ ਕੁਝ ਠੋਸ ਗੱਲਾਂ ਵੱਲ ਵੀ ਧਿਆਨ ਦੇਣ ਦੀ ਲੋੜ ਹੈ।
ਐਲੋਨ ਮਸਕ ਨੇ ਟਵਿੱਟਰ ਸਪੇਸ ਗਰੁੱਪ ਦੇ ਦੌਰਾਨ ਇਹ ਕਿਹਾ ਹੈ ਕਿ ਉਹ ਅਜੇ ਟੇਸਲਾ ਦੇ ਸ਼ੇਅਰ ਵੇਚਣ 'ਤੇ ਵਿਚਾਰ ਨਹੀਂ ਕਰ ਰਹੇ ਹਨ। 0ਉਹ ਅਗਲੇ 18 ਤੋਂ 24 ਮਹੀਨਿਆਂ ਤੱਕ ਟੇਸਲਾ ਦਾ ਕੋਈ ਸ਼ੇਅਰ ਨਹੀਂ ਵੇਚਣਗੇ। ਤੁਹਾਨੂੰ ਦੱਸ ਦਈਏ ਕਿ ਦੁਨੀਆ ਦੇ ਦੂਜੇ ਸਭ ਤੋਂ ਅਮੀਰ ਵਿਅਕਤੀ ਨੇ ਪਿਛਲੇ ਹਫਤੇ 2.58 ਅਰਬ ਡਾਲਰ ਦੇ ਸ਼ੇਅਰ ਵੇਚ ਦਿੱਤੇ ਸਨ। ਅਪ੍ਰੈਲ ਮਹੀਨੇ ਤੋਂ ਲੈ ਕੇ ਹੁਣ ਤੱਕ ਐਲੋਨ ਮਸਕ ਨੇ 23 ਬਿਲੀਅਨ ਡਾਲਰ ਦੇ ਸ਼ੇਅਰ ਵੇਚ ਦਿੱਤੇ ਹਨ।
ਤੁਹਾਨੂੰ ਦੱਸ ਦਈਏ ਕਿ ਐਲੋਨ ਮਸਕ ਇੱਕ ਵਾਰ ਫਿਰ ਟਵਿਟਰ ਦੇ ਅਹੁਦੇ ਤੋਂ ਅਸਤੀਫਾ ਦੇਣ ਨੂੰ ਲੈ ਕੇ ਚਰਚਾ ਵਿੱਚ ਆ ਗਏ ਸਨ। ਇਸ ਦੇ ਨਾਲ ਹੀ ਇਹ ਵੀ ਕਿਹਾ ਜਾ ਰਿਾਹ ਹੈ ਕਿ ਉਹ ਟਵਿਟਰ ਲਈ ਨਵੇਂ ਸੀਈਓ ਦੀ ਭਾਲ ਕਰ ਰਹੇ ਹਨ ਅਤੇ ਜਲਦੀ ਹੀ ਟਵਿਟਰ ਨੂੰ ਨਵਾਂ ਸੀਈਓ ਵੀ ਮਿਲ ਸਕਦਾ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Elon Musk, Muskmelon, Sale, Share market