ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਐਲੋਨ ਮਸਕ (Elon Musk) ਲੰਬੇ ਸਮੇਂ ਤੋਂ ਸੁਰਖੀਆਂ 'ਚ ਹਨ। ਹੁਣ ਉਨ੍ਹਾਂ ਨੇ ਹੈਰਾਨ ਕਰਨ ਵਾਲਾ ਬਿਆਨ ਦਿੱਤਾ ਹੈ। ਦਰਅਸਲ, ਸੋਸ਼ਲ ਮੀਡੀਆ ਪਲੇਟਫਾਰਮ ਟਵਿੱਟਰ (Twitter) ਦੇ ਨਵੇਂ ਮਾਲਕ ਮਸਕ ਨੇ ਕਿਹਾ ਕਿ ਉਨ੍ਹਾਂ ਨੂੰ ਜਾਨ ਦਾ ਖ਼ਤਰਾ ਹੈ। ਮਸਕ ਨੇ ਦਾਅਵਾ ਕੀਤਾ ਕਿ ਉਨ੍ਹਾਂ ਦਾ ਕਤਲ ਹੋ ਸਕਦਾ ਹੈ। ਇੱਥੋਂ ਤੱਕ ਕਿ ਅਸਲ ਵਿੱਚ ਮੈਨੂੰ ਗੋਲੀ ਮਾਰ ਦਿੱਤੀ ਜਾ ਸਕਦੀ ਹੈ।
ਖੁੱਲ੍ਹੀ ਕਾਰ ਵਿਚ ਘੁੰਮ ਨਹੀਂ ਸਕਦਾ
ਟਵਿੱਟਰ ਸਪੇਸ 'ਤੇ 2 ਘੰਟੇ ਦੀ ਆਡੀਓ ਚੈਟ ਵਿਚ, ਮਸਕ ਨੇ ਕਿਹਾ ਕਿ ਸੱਚ ਕਹਾਂ ਤਾਂ ਮੇਰੇ ਨਾਲ ਕੁਝ ਬੁਰਾ ਵਾਪਰਨ ਜਾਂ ਅਸਲ ਵਿਚ ਗੋਲੀ ਲੱਗਣ ਦਾ ਵੱਡਾ ਖਤਰਾ ਹੈ। ਜੇਕਰ ਕੋਈ ਕਿਸੇ ਨੂੰ ਮਾਰਨਾ ਚਾਹੁੰਦਾ ਹੈ ਤਾਂ ਇਹ ਕੋਈ ਔਖਾ ਕੰਮ ਨਹੀਂ ਹੈ। ਹਾਲਾਂਕਿ ਮੈਨੂੰ ਉਮੀਦ ਹੈ ਕਿ ਮੇਰੇ ਨਾਲ ਅਜਿਹਾ ਕੁਝ ਨਹੀਂ ਹੋਵੇਗਾ। ਮਸਕ ਨੇ ਕਿਹਾ ਕਿ ਮੈਂ ਯਕੀਨੀ ਤੌਰ 'ਤੇ ਖੁੱਲ੍ਹੀ ਕਾਰ 'ਚ ਨਹੀਂ ਘੁੰਮ ਸਕਦਾ।
'ਅਸੀਂ ਸਿਰਫ਼ ਅਜਿਹਾ ਭਵਿੱਖ ਚਾਹੁੰਦੇ ਹਾਂ ਜਿੱਥੇ ਸਾਡੇ 'ਤੇ ਜ਼ੁਲਮ ਨਾ ਹੋਵੇ'
ਮਸਕ ਨੇ ਸੁਤੰਤਰ ਭਾਸ਼ਣ ਦੇ ਮਹੱਤਵ ਅਤੇ ਟਵਿੱਟਰ ਲਈ ਆਪਣੀਆਂ ਭਵਿੱਖ ਦੀਆਂ ਯੋਜਨਾਵਾਂ ਬਾਰੇ ਗੱਲ ਕੀਤੀ। ਮਸਕ ਨੇ ਕਿਹਾ, "ਦਿਨ ਦੇ ਅੰਤ ਵਿੱਚ, ਅਸੀਂ ਸਿਰਫ ਇੱਕ ਅਜਿਹਾ ਭਵਿੱਖ ਚਾਹੁੰਦੇ ਹਾਂ ਜਿੱਥੇ ਸਾਡੇ 'ਤੇ ਜ਼ੁਲਮ ਨਾ ਹੋਵੇ। ਜਿੱਥੇ ਸਾਡੀ ਬੋਲੀ ਵਿੱਚ ਰੁਕਾਵਟ ਨਾ ਆਵੇ ਅਤੇ ਅਸੀਂ ਬਦਲੇ ਦੇ ਡਰ ਤੋਂ ਬਿਨਾਂ ਉਹ ਕਹਿ ਸਕਦੇ ਹਾਂ ਜੋ ਅਸੀਂ ਕਹਿਣਾ ਚਾਹੁੰਦੇ ਹਾਂ।
Elon Musk Says His Assassination Risk is “Quite Significant”: “Frankly the risk of something bad happening to me or literally being shot is quite significant. I am definitely not going to be doing any open-air car parades.”
Source: https://t.co/thJ94gap7b pic.twitter.com/P4vQ2gTQZz
— Wittgenstein (@backtolife_2023) December 4, 2022
ਕਾਰ ਨਿਰਮਾਤਾ ਕੰਪਨੀ ਟੇਸਲਾ ਅਤੇ ਸਪੇਸ ਏਜੰਸੀ ਸਪੇਸਐਕਸ ਦੇ ਮਾਲਕ ਮਸਕ ਨੇ ਅੱਗੇ ਕਿਹਾ ਕਿ ਜਦੋਂ ਤੱਕ ਤੁਸੀਂ ਅਸਲ ਵਿੱਚ ਕਿਸੇ ਹੋਰ ਨੂੰ ਨੁਕਸਾਨ ਨਹੀਂ ਪਹੁੰਚਾ ਰਹੇ ਹੋ, ਤੁਹਾਨੂੰ ਇਹ ਕਹਿਣ ਦੀ ਇਜਾਜ਼ਤ ਦਿੱਤੀ ਜਾਣੀ ਚਾਹੀਦੀ ਹੈ ਕਿ ਤੁਸੀਂ ਕੀ ਕਹਿਣਾ ਚਾਹੁੰਦੇ ਹੋ।
ਅਕਸਰ ਵਿਵਾਦਾਂ ਵਿੱਚ ਰਹਿੰਦੇ ਹਨ ਮਸਕ
ਟਵਿਟਰ ਦੇ ਨਵੇਂ ਮਾਲਕ ਐਲੋਨ ਮਸਕ ਆਪਣੇ ਬਿਆਨਾਂ ਕਾਰਨ ਅਕਸਰ ਵਿਵਾਦਾਂ ਵਿੱਚ ਰਹਿੰਦੇ ਹਨ। ਉਨ੍ਹਾਂ ਟਵਿੱਟਰ ਨੂੰ ਖਰੀਦਣ ਤੋਂ ਬਾਅਦ ਵੱਡੀ ਗਿਣਤੀ ਵਿੱਚ ਕਰਮਚਾਰੀਆਂ ਨੂੰ ਵੀ ਕੱਢ ਦਿੱਤਾ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।