ਟਵਿਟਰ ਨੂੰ ਖਰੀਦਣ ਤੋਂ ਬਾਅਦ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਐਲੋਨ ਮਸਕ ਹੁਣ ਇੱਕ ਨਵੇਂ ਅਵਤਾਰ ਵਿੱਚ ਨਜ਼ਰ ਆ ਰਹੇ ਹਨ।ਉਨ੍ਹਾਂ ਦੀਆਂ ਤਸਵੀਰਾਂ ਵਾਇਰਲ ਹੋਈਆਂ ਹਨ ਜਿਨ੍ਹਾਂ ਵਿੱਚ ਉਨ੍ਹਾਂ ਨੇ ਕਾਲੇ ਰੰਗ ਦੀ ਟੀ-ਸ਼ਰਟ ਉੱਤੇ ਚਮੜੇ ਦੀ ਇਕ ਪੁਸ਼ਾਕ ਪਾਈ ਹੋਈ ਨਜ਼ਰ ਆ ਰਹੀ ਸੀ। ਐਲੋਨ ਮਸਕ ਨੇ ਇਸ ਪਹਿਰਾਵੇ ਵਿੱਚ ਆਪਣੀ ਮਾਂ ਨਾਲ ਇੱਕ ਫੋਟੋ ਵੀ ਸ਼ੇਅਰ ਕੀਤੀ ਹੈ। ਮਸਕ ਨੇ ਦੱਸਿਆ ਕਿ ਉਸ ਦਾ ਗੈਟਅੱਪ ਹੈਲੋਵੀਨ ਲਈ ਹੈ। ਮਸਕ ਦੀ ਇਸ ਫੋਟੋ ਨੂੰ ਹੁਣ ਤੱਕ 3 ਲੱਖ ਤੋਂ ਵੱਧ ਲੋਕ ਲਾਈਕ ਕਰ ਚੁੱਕੇ ਹਨ। ਇਸ ਦੇ ਨਾਲ ਹੀ 19 ਹਜ਼ਾਰ ਲੋਕਾਂ ਨੇ ਪੋਸਟ ਨੂੰ ਰੀਟਵੀਟ ਕੀਤਾ ਹੈ ਅਤੇ 13 ਹਜ਼ਾਰ ਲੋਕਾਂ ਨੇ ਪੋਸਟ 'ਤੇ ਆਪਣੀਆਂ ਟਿੱਪਣੀਆਂ ਕੀਤੀਆਂ ਹਨ ।
ਦਰਅਸਲ ਟੇਸਲਾ ਅਤੇ ਸਪੇਸਐਕਸ ਕੰਪਨੀ ਦੇ ਮਾਲਕ ਮਸਕ ਦਾ ਇਹ ਅਵਤਾਰ ਅਜਿਹੇ ਸਮੇਂ 'ਚ ਦਿਖਾਇਆ ਗਿਆ ਹੈ, ਜਦੋਂ ਟਵਿੱਟਰ ਨੂੰ ਖਰੀਦਣ ਤੋਂ ਬਾਅਦ ਬਲੂ ਟਿੱਕ ਯੂਜ਼ਰਸ ਤੋਂ ਪੈਸੇ ਵਸੂਲਣ ਅਤੇ ਟਵਿੱਟਰ ਤੋਂ ਕਰੀਬ 2000 ਲੋਕਾਂ ਨੂੰ ਕੱਢੇ ਜਾਣ ਦੀਆਂ ਚਰਚਾਵਾਂ ਦਾ ਬਾਜ਼ਾਰ ਗਰਮ ਹੈ।
ਮੀਡੀਆ ਰਿਪੋਰਟਾਂ ਵਿੱਚ ਇਹ ਦੱਸਿਆ ਗਿਆ ਹੈ ਕਿ ਐਲੋਨ ਮਸਕ ਇੱਕ ਨਵੇਂ ਅਵਤਾਰ ਵਿੱਚ ਅਮਰੀਕਾ ਦੇ ਨਿਊਯਾਰਕ ਸਿਟੀ ਵਿੱਚ ਮਸ਼ਹੂਰ ਮਾਡਲ ਹੈਡੀ ਕਲਮ ਦੀ ਹੈਲੋਵੀਨ ਪਾਰਟੀ ਵਿੱਚ ਪਹੁੰਚੇ ਸਨ । ਇਸ ਤੋਂ ਪਹਿਲਾਂ ਮਸਕ ਨੂੰ ਆਪਣੀ ਮਾਂ ਨਾਲ ਟਵਿਟਰ ਆਫਿਸ ਤੋਂ ਬਾਹਰ ਨਿਕਲਦੇ ਦੇਖਿਆ ਗਿਆ ਸੀ। ਜਸਟ ਜੇਰੇਡ ਦੀ ਇੱਕ ਰਿਪੋਰਟ ਦੇ ਅਨੁਸਾਰ, ਮਸਕ ਦੇ ਪਹਿਰਾਵੇ ਦੀ ਕੀਮਤ ਲਗਭਗ 6 ਲੱਖ ਰੁਪਏ ($7,500) ਦੱਸੀ ਜਾ ਰਹੀ ਹੈ। ਫੋਟੋ ਸ਼ੇਅਰ ਕਰਦੇ ਹੋਏ ਮਸਕ ਨੇ ਲਿਖਿਆ- ਮਾਂ ਦੇ ਨਾਲ ਹੈਲੋਵੀਨ।
Halloween with my Mom pic.twitter.com/xOAgNeeiNN
— Elon Musk (@elonmusk) November 1, 2022
ਐਲਨ ਦੀ ਪੋਸਟ ਨੂੰ ਰੀਟਵੀਟ ਕਰਦੇ ਹੋਏ ਉਨ੍ਹਾਂ ਦੀ ਮਾਂ ਮੇ ਮਸਕ ਨੇ ਦੱਸਿਆ ਕਿ ਫੋਟੋ ਵਿੱਚ ਤੀਜਾ ਵਿਅਕਤੀ ਕੌਣ ਹੈ? ਉਨ੍ਹਾਂ ਨੇ ਦੱਸਿਆ ਕਿ ਫੋਟੋ 'ਚ ਨਜ਼ਰ ਆ ਰਹੀ ਦੂਸਰੀ ਔਰਤ ਵਾਲਗਰੁੱਪ ਦੀ ਸੰਸਥਾਪਕ ਅਤੇ ਸੀਈਓ ਬਰੁਕ ਵਾਲ ਹੈ। ਮਾਏ ਮਸਕ ਨੇ ਲਿਖਿਆ - ਅਤੇ ਬਰੂਕ ਵਾਲ, ਜਿਸ ਨੇ ਇਹ ਪਹਿਰਾਵਾ ਪਹਿਨਣ ਵਿੱਚ ਤੁਹਾਡੀ ਮਦਦ ਕੀਤੀ ਹੈ ।
And @brookewall who tied you into your costume 💪👻🎃 https://t.co/zZZMdREXzu
— Maye Musk (@mayemusk) November 1, 2022
ਪੋਸਟ 'ਤੇ ਕਮੈਂਟ ਕਰਦੇ ਹੋਏ ਇਕ ਹੋਰ ਯੂਜ਼ਰ ਨੇ ਲਿਖਿਆ ਕਿ ਇਹ ਐਲਨ ਦੇ ਸੁਪਰ ਵਿਲੇਨ ਹੋਣ ਦਾ ਸਬੂਤ ਹੈ। ਦੂਜੇ ਯੂਜ਼ਰ ਨੇ ਲਿਖਿਆ- ਸਭ ਤੋਂ ਵਧੀਆ ਅਮੀਰ ਵਿਅਕਤੀ, ਤੀਜੇ ਯੂਜ਼ਰ ਨੇ ਸੁਪਰਹੀਰੋ ਕਾਸਟਿਊਮ ਵਾਲਾ ਮਸਕ ਦਾ ਕਾਰਟੂਨ ਟਵੀਟ ਕੀਤਾ ਹੈ ।
ਕਾਸਟਿਊਮ ਸਟੋਰ ਅਬਰਾਕਾਡਾਬਰਾ NY ਦੀ ਵੈਬਸਾਈਟ ਦੇ ਮੁਤਾਬਕ ਐਲੋਨ ਮਸਕ ਦੇ ਪਹਿਰਾਵੇ ਦਾ ਨਾਮ 'ਡੈਵਿਲਜ਼ ਚੈਂਪੀਅਨ-ਲੈਦਰ ਆਰਮਰ' ਹੈ। ਵੈੱਬਸਾਈਟ 'ਤੇ ਇਸ ਪੋਸ਼ਾਕ ਦੀ ਕੀਮਤ ਤਕਰੀਬਨ 6 ਲੱਖ ਰੁਪਏ ਦੱਸੀ ਜਾ ਰਹੀ ਹੈ।
ਤੁਹਾਨੂੰ ਦੱਸ ਦੇਈਏ ਕਿ ਐਲੋਨ ਮਸਕ ਨੇ ਹਾਲ ਹੀ ਵਿੱਚ ਸੋਸ਼ਲ ਮੀਡੀਆ ਕੰਪਨੀ ਟਵਿਟਰ ਨੂੰ 44 ਬਿਲੀਅਨ ਡਾਲਰ ਵਿੱਚ ਖਰੀਦ ਲਿਆ ਹੈ। ਉਨ੍ਹਾਂ ਨੇ ਕੰਪਨੀ ਦਾ ਅਹੁਦਾ ਸੰਭਾਲਣ ਤੋਂ ਤੁਰੰਤ ਬਾਅਦ ਸੀਈਓ ਪਰਾਗ ਅਗਰਵਾਲ ਨੂੰ ਵੀ ਬਰਖਾਸਤ ਕਰ ਦਿੱਤਾ। ਫਿਰ ਉਨ੍ਹਾਂ ਨੇ ਬੋਰਡ ਦੇ ਸਾਰੇ ਨਿਰਦੇਸ਼ਕਾਂ ਨੂੰ ਵੀ ਔਕਰੀ ਤੋਂ ਬਾਹਰ ਕਰ ਦਿੱਤਾ ਅਤੇ ਖੁਦ ਟਵਿੱਟਰ ਦੇ ਮੁੱਖ ਕਾਰਜਕਾਰੀ ਅਧਿਕਾਰੀ ਬਣ ਗਏ। ਹੁਣ ਇਸ ਕੰਪਨੀ ਤੋਂ 2000 ਲੋਕਾਂ ਨੂੰ ਨੌਕਰੀ ਤੋਂ ਕੱਢਣ ਦੀ ਦੀਆਂ ਚਰਚਾਵਾਂ ਚੱਲ ਰਹੀਆਂ ਹਨ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।