ਬਿਲ ਗੇਟਸ ਨੂੰ ਪਛਾੜ ਕੇ ਦੁਨੀਆ ਦੇ ਦੂਜੇ ਸਭ ਤੋਂ ਅਮੀਰ ਆਦਮੀ ਬਣੇ ਐਲਨ ਮਸਕ

ਐਲਨ ਮਸਕ ਮਾਇਕ੍ਰੋਸਾਫਟ ਦੇ ਫਾਊਂਡਰ ਬਿਲ ਗੇਟਸ ਨੂੰ ਪਛਾੜ ਕੇ ਦੁਨੀਆ ਦੇ ਦੂਸਰੇ ਸਭ ਤੋਂ ਅਮੀਰ ਸ਼ਖਸ ਬਣ ਗਏ ਹਨ। ਐਲਨ ਮਸਕ (49) ਦੀ  ਕੁਲ ਜਾਇਦਾਦ 7.2 ਬਿਲੀਅਨ ਡਾਲਰ ਵਧ ਕੇ 127.9 ਅਰਬ ਡਾਲਰ ਹੋ ਗਈ ਹੈ।

ਦੁਨੀਆ ਦੇ ਦੂਜੇ ਸਭ ਤੋਂ ਅਮੀਰ ਆਦਮੀ ਬਣੇ ਐਲਨ ਮਸਕ

ਦੁਨੀਆ ਦੇ ਦੂਜੇ ਸਭ ਤੋਂ ਅਮੀਰ ਆਦਮੀ ਬਣੇ ਐਲਨ ਮਸਕ

 • Share this:
  ਵਾਸ਼ਿੰਗਟਨ- ਟੇਸਲਾ ਦੇ ਮੁਖੀ ਅਤੇ ਬਿਲਿਨੇਅਰ ਐਲਨ ਮਸਕ  (Elon Musk) ਇਸ ਵੇਲੇ ਚਰਚਾ ਵਿਚ ਹਨ। ਐਲਨ ਮਸਕ ਮਾਇਕ੍ਰੋਸਾਫਟ ਦੇ ਫਾਊਂਡਰ ਬਿਲ ਗੇਟਸ ਨੂੰ ਪਛਾੜ ਕੇ ਦੁਨੀਆ ਦੇ ਦੂਸਰੇ ਸਭ ਤੋਂ ਅਮੀਰ ਸ਼ਖਸ ਬਣ ਗਏ ਹਨ। ਐਲਨ ਮਸਕ (49) ਦੀ  ਕੁਲ ਜਾਇਦਾਦ 7.2 ਬਿਲੀਅਨ ਡਾਲਰ ਵਧ ਕੇ 127.9 ਅਰਬ ਡਾਲਰ ਹੋ ਗਈ ਹੈ। ਟੇਸਲਾ ਦੇ ਸ਼ੇਅਰਾਂ ਵਿੱਚ ਵਾਧੇ ਕਾਰਨ ਉਸਦੀ ਸ਼ੁੱਧ ਕੀਮਤ ਵਿੱਚ ਵਾਧਾ ਹੋਇਆ ਹੈ। ਐਲੇਨ ਪਿਛਲੇ ਦੋ ਹਫ਼ਤਿਆਂ ਵਿੱਚ ਪੰਜਵੇਂ ਨੰਬਰ ਤੋਂ ਦੂਜੇ ਨੰਬਰ ਤੇ ਆ ਗਏ ਹਨ।

  ਇਸ ਸਾਲ ਐਲਨ ਮਸਕ ਨੇ ਆਪਣੀ ਕੁਲ ਜਾਇਦਾਦ ਵਿਚ ਲਗਭਗ 110.3 ਬਿਲੀਅਨ ਡਾਲਰ ਸ਼ਾਮਲ ਕੀਤੇ ਹਨ। ਬਲੂਮਬਰਗ ਇੰਡੈਕਸ ਮੁਤਾਬਕ ਉਹ ਜਨਵਰੀ ਵਿੱਚ ਅਮੀਰ ਰੈਂਕਿੰਗ ਵਿੱਚ 35 ਵੇਂ ਨੰਬਰ 'ਤੇ ਸੀ ਪਰ ਹੁਣ ਉਹ ਦੂਜੇ ਨੰਬਰ 'ਤੇ ਆ ਗਏ ਹਨ। ਬਲੂਮਬਰਗ ਬਿਲੀਨੀਅਰ ਇੰਡੈਕਸ ਦੇ ਅਨੁਸਾਰ, ਜੈਫ ਬੇਜੋਸ ਸ਼ਨੀਵਾਰ ਨੂੰ 183 ਬਿਲੀਅਨ ਦੀ ਜਾਇਦਾਦ ਦੇ ਨਾਲ ਪਹਿਲੇ ਸਥਾਨ 'ਤੇ ਸੀ। ਬਿਲ ਗੇਟਸ 128 ਬਿਲੀਅਨ ਦੇ ਨਾਲ ਦੂਜੇ ਨੰਬਰ 'ਤੇ ਸਨ, ਜਿੱਥੇ ਹੁਣ ਐਲਨ ਮਸਕ ਆ ਗਏ ਹਨ। ਬਰਨਾਰਡ ਅਰਨੋਲਡ 105 ਬਿਲੀਅਨ ਦੀ ਜਾਇਦਾਦ ਦੇ ਨਾਲ ਚੌਥੇ ਨੰਬਰ 'ਤੇ ਅਤੇ ਮਾਰਕ ਜੁਕਰਬਰਗ 102 ਬਿਲੀਅਨ ਦੀ ਜਾਇਦਾਦ ਦੇ ਨਾਲ ਪੰਜਵੇਂ ਨੰਬਰ' ਤੇ ਹਨ।

  ਅਜਿਹਾ ਦੂਜੀ ਵਾਰ ਹੋਇਆ ਹੈ ਜਦੋਂ ਬਿਲ ਗੇਟਸ ਦੂਜੇ ਨੰਬਰ ਉਤੇ ਆਏ ਹਨ। ਕਾਫੀ ਸਾਲਾਂ ਤੋਂ ਬਿਲ ਗੇਟਸ ਪਹਿਲੇ ਨੰਬਰ ਉਤੇ ਸਨ ਪਰ 2017 ਵਿਚ ਅਮੇਜਨ ਫਾਊਂਡਰ ਜੇਫ ਬਿਜੋਸ ਦੇ ਪਹਿਲੇ ਨੰਬਰ ਉਤੇ ਆਉਣ ਤੋਂ ਬਾਅਦ ਬਿਲ ਗੇਟਸ ਦੂਜੇ ਨੰਬਰ ਉਤੇ ਆਏ। ਬਿੱਲ ਗੇਟਸ ਦੀ ਵਧੇਰੇ ਜਾਇਦਾਦ ਹੁੰਦੀ ਪਰ ਬੀਤੇ ਸਾਲਾਂ ਦੌਰਾਨ ਉਨ੍ਹਾਂ ਬਹੁਤ ਸਾਰਾ ਪੈਸਾ ਦਾਨ ਕੀਤਾ ਹੈ।

  ਵੈੱਬਸਾਈਟ ਅਨੁਸਾਰ ਇਸ ਸਾਲ ਹੁਣ ਤੱਕ ਜੈੱਫ ਬੇਜੋਸ ਨੇ 67.7 ਬਿਲੀਅਨ ਦੀ ਜਾਇਦਾਦ, ਬਿਲ ਗੇਟਸ ਦੀ 14.5 ਬਿਲੀਅਨ ਅਤੇ ਐਲਨ ਮਸਕ ਦੀ  93.1 ਡਾਲਰ ਬਿਲੀਅਨ ਦੀ ਕਮਾਈ ਕੀਤੀ ਹੈ। ਐਲਨ ਮਸਕ ਦੀ ਦੌਲਤ ਇਸ ਸਾਲ ਹੁਣ ਤੱਕ ਸਭ ਤੋਂ ਵੱਧ ਗਈ ਹੈ। S&P 500 Index ਵਿੱਚ ਸ਼ਾਮਲ ਹੋਣ ਤੋਂ ਬਾਅਦ ਮਸਕ ਦੀ ਦੌਲਤ ਵਿੱਚ ਮਹੱਤਵਪੂਰਨ ਵਾਧਾ ਹੋਇਆ ਹੈ।
  Published by:Ashish Sharma
  First published: