ਐਲੋਨ ਮਸਕ ਨੇ ਇੱਕ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ ਹੈ ਕਿ ਉਨ੍ਹਾਂ ਨੇ ਟਵੀਟਰ ਇੰਕ ਦੀ ਖਰੀਦਦਾਰੀ ਕੀਤੀ ਹੈ। ਮਸਕ ਨੇ ਆਪਣੇ ਸੰਭਾਵੀ ਨਿਵੇਸ਼ਕਾਂ ਨੂੰ ਕਿਹਾ ਕਿ ਉਨ੍ਹਾਂ ਨੇ ਸੋਸ਼ਲ ਮੀਡੀਆ ਕੰਪਨੀ ਦੇ 7,500 ਕਰਮਚਾਰੀਆਂ ਵਿੱਚੋਂ ਲਗਭਗ 75% ਨੂੰ ਹਟਾਉਣ ਦੀ ਯੋਜਨਾ ਤਿਆਰ ਕੀਤੀ ਹੈ।ਵਾਸ਼ਿੰਗਟਨ ਪੋਸਟ ਵੱਲੋਂ ਵੀਰਵਾਰ ਨੂੰ ਇਸ ਸਬੰਧੀ ਮਸਕ ਦੀ ਇੰਟਰਵਿਊ ਅਤੇ ਦਸਤਾਵੇਜ਼ਾਂ ਦਾ ਹਵਾਲਾ ਦਿੱਤਾ ਹੈ।ਇਸ ਰਿਪੋਰਟ ਦੇ ਮੁਤਾਬਕ ਆਉਣ ਵਾਲੇ ਮਹੀਨੇ ਵਿੱਚ ਕੰਪਨੀ ਦੇ ਕਰਮਚਾਰੀਆਂ ਦੀ ਕਟੌਤੀ ਕੀਤੀ ਜਾ ਸਕਦੀ ਹੈ।ਭਾਵੇ ਕੰਪਨੀ ਦਾ ਮਾਲਕ ਕੋਈ ਵੀ ਹੋਵੇ।
ਇਸ ਰਿਪੋਰਟ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਟਵਿੱਟਰ ਦੇ ਮੌਜੂਦਾ ਪ੍ਰਬੰਧਨ ਨੇ ਅਗਲੇ ਸਾਲ ਦੇ ਅੰਤ ਤੱਕ ਕੰਪਨੀ ਪੇਰੋਲ ਦੇ ਨੇੜੇ 80 ਕਰੋੜ ਡਾਲਰ ਦੀ ਕਟੌਤੀ ਕਰਨ ਦਾੀ ਯੋਜਨਾ ਬਣਾਈ ਹੈ।ਇਸ ਸਬੰਧੀ ਸੋਸ਼ਲ ਮੀਡੀਆ ਕੰਪਨੀ ਦੇ ਐੱਚਆਰ ਕਰਮਚਾਰੀਆਂ ਨੇ ਵਰਕਰਾਂ ਨੂੰ ਕਿਹਾ ਕਿ ਹੈ ਕਿ ਉਹ ਵੱਡੇ ਪੱਧਰ ਉੱਤੇ ਕੰਪਨੀ ਦੇ ਮੁਲਾਜ਼ਮਾਂ ਦੀ ਛਾਂਟੀ ਕਰਨ ਦੀ ਯੋਜਨਾ ਬਣਾ ਰਹੇ ਸਨ ਪਰ ਦਸਤਾਵੇਜਾਂ ਨੇ ਕਰਮਚਾਰੀਆਂ ਨੂੰ ਬਾਹਰ ਕੱਢਣ ਅਤੇ ਬੁਨਿਆਦੀ ਢਾਚੇ ਦੀ ਲਾਗਤ ਵਿੱਚ ਕਟੀਤੀ ਕਰਨ ਦੀਆਂ ਹੋਰ ਯੋਜਨਾਵਾਂ ਦੱਸੀਆਂ।ਇਸ ਤੋਂ ਪਹਿਲਾਂ ਮਸਕ ਨੇ ਕੰਪਨੀ ਵਾਸ਼ਿੰਗਟਨ ਪੋਸਟ ਨੂੰ ਖਰਦਿਣ ਦੀ ਪੇਸ਼ਕਸ਼ ਕੀਤੀ ਸੀ । ਮਸਕ ਨੇ ਮਈ ਮਹੀਨੇ ਵਿੱਚ ਵਿੱਟਰ ਨੂੰ ਖਰੀਦਣ ਦੇ ਲੀ ਸੌਦੇ ਤੋਂ ਦੂਰ ਜਾਣ ਦੀ ਵੀ ਕੋਸ਼ਿਸ਼ ਕੀਤੀ ਸੀ। ਕੰਪਨੀ ਨੇ ਸੋਸ਼ਲ ਮੀਡੀਆ ਪਲੇਟਫਾਰਮ ਉੱਤੇ ਬਾਟ ਅਤੇ ਸਪੈਸਮ ਸਾਈਟਸ ਦੀ ਸੰਖਿਆ ਘੱਟ ਕਰਨ ਦਾ ਇਲਜ਼ਾਮ ਲਗਾਇਆ।ਜਿਸ ਨੇ ਦੋਵਾਂ ਧਿਰਾਂ ਦੇ ਵਿਚਕਾਰ ਮੁਕੱਦਮਿਆਂ ਦੀ ਇੱਕ ਲੜੀ ਸ਼ੁਰੂ ਕੀਤੀ ਹੈ।ਇਸ ਮਹੀਨੇ ਦੀ ਸ਼ੁਰੂਆਤ 'ਚ ਮਸਕ ਨੇ ਆਪਣਾ ਰੁਖ ਪਲਟਾਇਆ ਅਤੇ ਕਿਹਾ ਕਿ ਉਸ ਦੀ ਮੂਲ ਸਥਿਤੀ 'ਤੇ ਅੱਗੇ ਅੱਗੇ ਵਧੇਗਾ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।