ਐਲੋਨ ਮਸਕ ਚਰਚਾ ਵਿੱਚ ਰਹਿਣ ਲਈ ਕੁਝ ਨਾ ਕੁਝ ਕਰਦਾ ਰਹਿੰਦੇ ਹਨ। ਅੱਜ ਕੱਲ੍ਹ ਐਲੋਨ ਮਸਕ ਦਾ ਇੱਕ ਨਵਾਂ ਪ੍ਰੋਜੈਕਟ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਇਸ ਪ੍ਰੋਜੈਕਟ ਸੰਬੰਧੀ ਚਰਚਾ ਕਰਦਿਆਂ ਕਿਹਾ ਜਾ ਰਿਹਾ ਹੈ ਕਿ ਐਲੋਨ ਮਸਕ ਚਿੱਪ ਰਾਹੀ ਲੋਕਾਂ ਦਾ ਦਿਮਾਗ ਕੰਟਰੋਲ ਕਰਨਾ ਚਾਹੁੰਦੇ ਹਨ। ਐਲੋਨ ਮਸਕ ਦੇ ਪ੍ਰੋਜੈਕਟ ਨਿਊਰਲਿੰਕ ਚਿੱਪ ਨੂੰ ਲਗਾਤਾਰ ਜਾਨਵਰਾਂ ਉੱਤੇ ਅਜ਼ਮਾਇਆ ਜਾ ਰਿਹਾ ਹੈ। ਸਾਲ 2021 ਵੀਡੀਓ ਗੇਮ ਖੇਡ ਰਹੇ ਇੱਕ ਬਾਂਦਰ ਦੀ ਵੀਡੀਓ ਵੀ ਸਾਂਝੀ ਕੀਤੀ ਗਈ ਸੀ। ਇਸ ਬਾਂਦਰ ਦੇ ਦਿਮਾਗ਼ ਵਿੱਚ ਚਿੱਪ ਪਾਈ ਗਏ ਸੀ।
ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਐਲੋਨ ਮਸਕ ਦਾ ਨਿਊਰਲਿੰਕ ਪ੍ਰੋਜੈਕਟ ਅਜੇ ਸ਼ੁਰੂਆਤੀ ਪੜਾਅ ਵਿੱਚ ਚੱਲ ਰਿਹਾ ਹੈ। ਇਸ ਪ੍ਰੋਜੈਕਟ ਦੇ ਮੱਦੇਨਜ਼ਰ ਜਾਨਵਰਾਂ ਦੇ ਦਿਮਾਗ਼ਾ ਵਿੱਚ ਚਿੱਪ ਫਿੱਟ ਕੀਤੇ ਜਾ ਰਹੇ ਹਨ। ਨਿਊਰੋ ਸਾਇੰਸਟਿਸਟਾਂ ਤੇ ਹੋਰ ਮਾਹਿਰਾਂ ਦੁਆਰਾ ਇਨ੍ਹਾਂ ਜਾਨਵਰਾਂ ਉੱਤੇ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ। ਇਸਦਾ ਉਦੇਸ਼ ਇਨ੍ਹਾਂ ਚਿੱਪਾਂ ਨੂੰ ਮਨੁੱਖੀ ਦਿਮਾਗ਼ ਵਿੱਚ ਰੱਖ ਕੇ ਉਸਦੀ ਸਮਰੱਥਾ ਨੂੰ ਵਧਾਉਣਾ ਹੈ। ਅੱਗੇ ਚੱਲ ਕੇ ਇਸ ਪ੍ਰੋਜੈਕਟ ਜ਼ਰੀਏ ਦਿਮਾਗ ਨੂੰ ਕੰਪਿਊਟਰ ਨਾਲ ਵੀ ਜੋੜਿਆ ਜਾ ਸਕਦਾ ਹੈ। ਐਲੋਨ ਮਸਕ ਦਾ ਇਹ ਪ੍ਰੋਜੈਕਟ ਆਪਣੀ ਯੋਜਨਾ ਨਾਲੋਂ 2 ਸਾਲ ਪਿੱਛੇ ਹੈ।
ਅੱਜ ਯਾਨੀ ਕਿ 30 ਨਵੰਬਰ ਨੂੰ ਐਲੋਨ ਮਸਕ ਨਿਊਰਲਿੰਕ ਸੰਬੰਧੀ ਸ਼ੋਅ ਕਰਨ ਜਾ ਰਹੇ ਹਨ। ਇਸ ਸ਼ੋਅ ਵਿੱਚ ਹਿਊਮਨ ਟਰਾਇਲ ਲਈ ਰੈਗੂਲੇਟਰੀ ਮਨਜ਼ੂਰੀ ਦੇ ਸਬੰਧ 'ਚ ਕੋਈ ਐਲਾਨ ਹੋ ਸਕਣ ਦੀ ਸੰਭਾਵਨਾ ਹੈ। ਜਿਕਰਯੋਗ ਹੈ ਕਿ ਇਹ ਨਿਊਰਲਿੰਕ ਸ਼ੋਅ ਪਹਿਲਾਂ 31 ਅਕਤੂਬਰ ਨੂੰ ਹੋਣਾ ਸੀ। ਪਰ ਦੌਰਾਨ ਐਲੋਨ ਮਸਕ ਟਵਿੱਟਰ ਦੀ ਖਰੀਦ ਦੇ ਮਸਲੇ ਵਿੱਚ ਉਲਝੇ ਹੋਏ ਸਨ। ਜਿਸ ਕਰਕੇ ਇਹ ਸ਼ੋਨ ਨਹੀਂ ਹੋ ਸਕਿਆ। ਦੱਸ ਦੇਈਏ ਕਿ ਇਸ ਕੰਪਨੀ ਦੀ ਸ਼ੁਰੂਆਤ ਸਾਲ 2016 ਵਿੱਚ ਹੋਈ ਸੀ ਅਤੇ ਇਸ ਦੀ ਸ਼ੁਰੂਆਤੀ ਟੀਮ ਦੇ ਕਈ ਮੈਂਬਰ ਇਸ ਕੰਪਨੀ ਨੂੰ ਛੱਡ ਚੁੱਕੇ ਹਨ।
ਐਲੋਨ ਮਸਕ ਨੇ ਨਿਊਰਲਿੰਕ ਚਿੱਪ ਬਾਰੇ ਕਿਹਾ ਕਿ ਅਜੇ ਇਸਨੂੰ ਨੂੰ ਜਾਨਵਰਾਂ ਉੱਤੇ ਟੈਸਟ ਕੀਤਾ ਜਾ ਰਿਹਾ ਹੈ। ਜਿਵੇਂ ਕਿ ਤੁਸੀਂ ਵੀਡੀਓ ਗੇਮ ਖੇਡ ਰਹੇ ਬਾਂਦਰ ਦੀ ਵੀਡੀਓ ਦੇਖ ਚੁੱਕੇ ਹੋ। ਇਸਦੇ ਨਾਲ ਹੀ ਉਨ੍ਹਾਂ ਇਸ ਗੱਲ ਦਾ ਦਾਅਵਾ ਕੀਤਾ ਹੈ ਕਿ ਨਿਊਰਲਿੰਕ ਚਿੱਪ ਦਿਮਾਗ਼ੀ ਤੌਰ ‘ਤੇ ਕਮਜ਼ੋਰ ਲੋਕਾਂ ਲਈ ਬਹੁਤ ਮਦਦਗਾਰ ਸਾਬਿਤ ਹੋਵੇਗੀ। ਇਸ ਚਿੱਪ ਜ਼ਰੀਏ ਦਿਮਾਗ਼ ਪੱਖੋ ਕਮਜ਼ੋਰ ਲੋਕ ਬਹੁਤ ਆਸਾਨੀ ਨਾਲ ਸਮਾਰਟਫੋਨ ਵਰਤ ਸਕਣਗੇ।
ਇਸਦੇ ਨਾਲ ਹੀ ਮਸਕ ਦਾ ਕਹਿਣਾ ਹੈ ਕਿ ਨਿਊਰਲਿੰਕ ਚਿੱਪ ਜ਼ਰੀਏ ਮਨੁੱਖੀ ਦਿਮਾਗ਼ ਤੇ ਆਰਟੀਫਿਸ਼ੀਅਲ ਇੰਟੈਲੀਜੈਂਸ ਨੂੰ ਜੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਮਨੁੱਖੀ ਦਿਮਾਗ਼ ਵਿੱਚ ਲਗਾਈ ਗਈ ਨਿਊਰਲਿੰਕ ਚਿੱਪ ਦਿਮਾਗ਼ ਦੀਆਂ ਗਤੀਵਿਧੀਆਂ ਨੂੰ ਰਿਕਾਰਡ ਕਰੇਗੀ ਅਤੇ ਇਨ੍ਹਾਂ ਨੂੰ ਪ੍ਰਭਾਵਿਤ ਕਰਨ ਦੇ ਵੀ ਯੋਗ ਹੋਵਗੀ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Business, Business idea, Elon Musk, Twitter