Home /News /international /

Apple ਦੇ ਮਹਿੰਗੇ ਕਲੀਨਿੰਗ ਕਲੋਥ ਦਾ Elon Musk ਨੇ ਇਸ ਤਰ੍ਹਾਂ ਉਡਾਇਆ ਮਜ਼ਾਕ

Apple ਦੇ ਮਹਿੰਗੇ ਕਲੀਨਿੰਗ ਕਲੋਥ ਦਾ Elon Musk ਨੇ ਇਸ ਤਰ੍ਹਾਂ ਉਡਾਇਆ ਮਜ਼ਾਕ

Apple ਦੇ ਮਹਿੰਗੇ ਕਲੀਨਿੰਗ ਕਲੋਥ ਦਾ Elon Musk ਨੇ ਇਸ ਤਰ੍ਹਾਂ ਉਡਾਇਆ ਮਜ਼ਾਕ

Apple ਦੇ ਮਹਿੰਗੇ ਕਲੀਨਿੰਗ ਕਲੋਥ ਦਾ Elon Musk ਨੇ ਇਸ ਤਰ੍ਹਾਂ ਉਡਾਇਆ ਮਜ਼ਾਕ

ਮਸਕ ਨੇ ਆਪਣੀ ਸਾਧਾਰਣ ਸੀਟੀ ਬਾਰੇ ਵਧਾ-ਚੜ੍ਹਾ ਕੇ ਦੱਸਿਆ ਪਰ ਨਾਲ ਹੀ ਐਪਲ ਦੇ ਕਲੀਨਿੰਗ ਕਲੋਥ ਦਾ ਵੀ ਮਜ਼ਾਕ ਉਡਾਇਆ ਤੇ ਕਿਹਾ ਕਿ ਆਪਣਾ ਪੈਸਾ ਉਸ ਬੇਕਾਰ ਕੱਪੜੇ 'ਤੇ ਬਰਬਾਦ ਨਾ ਕਰੋ। ਟੇਸਲਾ ਦੀ ਵੈੱਬਸਾਈਟ 'ਤੇ ਸਾਈਬਰਵਿਸਲ ਦੀ ਕੀਮਤ $50 (ਲਗਭਗ 3,700 ਰੁਪਏ) ਹੈ।

  • Share this:
ਐਪਲ ਨੇ ਆਪਣੇ ਨਵੇਂ ਮੈਕਬੁੱਕ ਪ੍ਰੋ ਲੈਪਟਾਪ ਦੇ ਨਾਲ ਪਿਛਲੇ ਮਹੀਨੇ 1,900 ਰੁਪਏ ਦਾ ਇਲੈਕਟ੍ਰਾਨਿਕ ਪ੍ਰਾਡਕਟਸ ਨੂੰ ਸਾਫ ਕਰਨ ਵਾਲਾ ਕੱਪੜਾ ਲਾਂਚ ਕੀਤਾ ਸੀ। ਇਸ ਪਾਲਿਸ਼ ਕਰਨ ਵਾਲੇ ਕੱਪੜੇ ਦੀ ਇੰਨੀ ਕੀਮਤ ਹੋਣ ਕਾਰਨ ਸਭ ਦਾ ਧਿਆਨ ਇਸ ਵੱਲ ਖਿੱਚਿਆ ਗਿਆ।

ਇਸ ਤੋਂ ਬਾਅਦ ਲੋਕਾਂ ਨੇ ਐਪਲ ਦਾ ਮਜ਼ਾਕ ਵੀ ਉਡਾਇਆ ਤੇ ਕਈਆਂ ਨੇ ਟ੍ਰੋਲ ਵੀ ਕੀਤਾ। ਹੁਣ, ਐਲੋਨ ਮਸਕ ਦੀ ਕੰਪਨੀ ਟੇਸਲਾ ਨੇ ਵੀ ਐਪਲ ਵਰਗਾ ਕੁੱਝ ਕਰਨ ਦਾ ਸੋਚਿਆ ਹੈ। ਐਪਲ ਦੀ ਰਾਹ ਉੱਤੇ ਚੱਲਦੇ ਹੋਏ ਟੇਸਲਾ ਵੀ ਬਹੁਤ ਕੀਮਤੀ ਐਕਸੈਸਰੀ ਵੇਚ ਰਹੀ ਹੈ।

ਕਿਹਾ ਜਾ ਰਿਹਾ ਹੈ ਕਿ ਟੇਸਲਾ ਨੇ ਐਪਲ ਦਾ ਮਜ਼ਾਕ ਬਣਾਉਣ ਲਈ 50 ਡਾਲਰ ਦੀ ਸਾਈਬਰਵਿਸਲ ਵੇਚਣ ਦਾ ਫੈਸਲਾ ਕੀਤਾ ਹੈ। ਤੁਹਾਨੂੰ ਦੱਸ ਦੇਈਏ ਕੀ ਐਪਲ ਦੇ 20 ਡਾਲਰ ਦੇਇੱਕ ਛੋਟਾ ਜਿਹਾ ਕੱਪੜਾ ਵੇਚਣ ਤੋਂ ਬਾਅਦ ਟੇਸਲਾ 50 ਡਾਲਰ ਵਿੱਚ ਸਾਈਬਰ ਟ੍ਰਕ ਦੇ ਡਿਜ਼ਾਈਨ ਤੋਂ ਪ੍ਰਭਾਵਿਤ ਇੱਕ ਸੀਟੀ ਵੇਚ ਰਹੀ ਹੈ।

ਹੁਣ ਇਸ ਨੂੰ ਕੰਪਨੀਆਂ ਦੀ ਆਪਣੀ ਖਿੱਜਬਾਜ਼ੀ ਕਹੀਏ ਜਾਂ ਕੁੱਝ ਵੀ ਪਰ ਇਸ ਦਾ ਦੋਵਾਂ ਨੂੰ ਫਾਇਦਾ ਹੋਇਆ ਹੈ। ਜਿਵੇਂ ਹੀ ਐਪਲ ਦਾ ਕਲੀਨਿੰਗ ਕਲਾਥ ਵੈੱਬਸਾਈਟ ਤੇ ਆਉਂਦਿਆਂ ਹੀ ਸੋਲਡਆਊਟ ਹੋ ਗਿਆ ਸੀ, ਉਸੇ ਤਰ੍ਹਾਂ ਟੇਸਲਾ ਵੱਲੋਂ ਲਾਂਚ ਕੀਤੀ ਸੀਟੀ ਵੀ ਆਨਲਾਈਨ ਆਉਂਦਿਆਂ ਹੀ ਸੋਲਡਆਊਟ ਹੋ ਗਈ ਹੈ।

ਲਿਮਿਟਿਡ ਐਡੀਸ਼ਨ ਵਾਲੀ ਸੀਟੀ ਟੇਸਲਾ ਸਾਈਬਰਟਰੱਕ ਤੋਂ ਪ੍ਰੇਰਿਤ ਹੈ ਅਤੇ ਇਹ ਪੌਲਿਸ਼ਡ ਫਿਨਿਸ਼ ਦੇ ਨਾਲ ਮੈਡੀਕਲ-ਗ੍ਰੇਡ ਸਟੇਨਲੈੱਸ ਸਟੀਲ ਤੋਂ ਬਣੀ ਪ੍ਰੀਮੀਅਮ ਕਲੈਕਟੀਬਲ ਆਈਟਮ ਹੈ। ਟੇਸਲਾ ਦਾ ਕਹਿਣਾ ਹੈ ਕਿ ਸੀਟੀ ਵਿੱਚ ਵਰਸੇਟਿਲਿਟੀ ਲਈ ਇੱਕ ਅਟੈਚਮੈਂਟ ਫੀਚਰ ਸ਼ਾਮਲ ਕੀਤਾ ਗਿਆ ਹੈ।

ਮਸਕ ਨੇ ਇਸ ਗੱਲ ਦੀ ਘੋਸ਼ਣਾ ਆਪਣੇ ਟਵਿੱਟਰ ਤੇ ਵੀ ਕੀਤੀ। ਮਸਕ ਨੇ ਆਪਣੀ ਸਾਧਾਰਣ ਸੀਟੀ ਬਾਰੇ ਵਧਾ-ਚੜ੍ਹਾ ਕੇ ਦੱਸਿਆ ਪਰ ਨਾਲ ਹੀ ਐਪਲ ਦੇ ਕਲੀਨਿੰਗ ਕਲੋਥ ਦਾ ਵੀ ਮਜ਼ਾਕ ਉਡਾਇਆ ਤੇ ਕਿਹਾ ਕਿ ਆਪਣਾ ਪੈਸਾ ਉਸ ਬੇਕਾਰ ਕੱਪੜੇ 'ਤੇ ਬਰਬਾਦ ਨਾ ਕਰੋ। ਟੇਸਲਾ ਦੀ ਵੈੱਬਸਾਈਟ 'ਤੇ ਸਾਈਬਰਵਿਸਲ ਦੀ ਕੀਮਤ $50 (ਲਗਭਗ 3,700 ਰੁਪਏ) ਹੈ।

ਐਪਲ ਦਾ ਪਾਲਿਸ਼ਿੰਗ ਕਲੋਥ, ਜੋ ਕਿ ਨਾਨ-ਬਰੈਸਿਵ ਸਮੱਗਰੀ ਦਾ ਬਣਿਆ ਹੋਇਆ ਹੈ, ਅਕਤੂਬਰ ਵਿੱਚ ਇਸ ਨੂੰ ਲਾਂਚ ਕੀਤਾ ਗਿਆ ਸੀ। ਇੱਕ ਛੋਟੇ ਜਿਹੇ ਕੱਪੜੇ ਦੀ ਇੰਨੀ ਕੀਮਤ ਹੋਣ ਦੇ ਬਾਵਜੂਦ ਲੋਕਾਂ ਨੇ ਤੁਰੰਤ ਇਸ ਨੂੰ ਖਰੀਦ ਲਿਆ। ਵੇਖਣ ਵਾਲੀ ਗੱਲ ਇਹ ਹੈ ਕਿ ਇਸ ਮਾਈਕ੍ਰੋਫਾਈਬਰ ਕੱਪੜੇ 'ਤੇ ਐਪਲ ਸਟੈਂਪ ਹੋਣ ਤੋਂ ਇਲਾਵਾ ਕੁੱਝ ਵੀ ਮਹਿੰਗਾ ਨਹੀਂ ਹੈ।
Published by:Amelia Punjabi
First published:

Tags: America, Apple, Business, Elon Musk, Iphone, Tech News, Technology, USA, World news

ਅਗਲੀ ਖਬਰ