ਬੱਚੇ ਨੇ ਆਪਣੇ ਮ੍ਰਿਤਕ ਪਿਉ ਨੂੰ ਸਵਰਗ 'ਚ ਭੇਜੀ ਚਿੱਠੀ ਜੋ ਤੁਹਾਨੂੰ ਵੀ ਕਰ ਦਵੇਗੀ ਭਾਵੁੱਕ


Updated: December 6, 2018, 3:19 PM IST
ਬੱਚੇ ਨੇ ਆਪਣੇ ਮ੍ਰਿਤਕ ਪਿਉ ਨੂੰ ਸਵਰਗ 'ਚ ਭੇਜੀ ਚਿੱਠੀ ਜੋ ਤੁਹਾਨੂੰ ਵੀ ਕਰ ਦਵੇਗੀ ਭਾਵੁੱਕ

Updated: December 6, 2018, 3:19 PM IST
ਅੱਜਕਲ੍ਹ ਸੋਸ਼ਲ ਮੀਡੀਆ ਤੇ 7 ਸਾਲਾਂ ਬੱਚੇ ਵੱਲੋਂ ਆਪਣੇ ਪਿਤਾ ਨੂੰ ਸਵਰਗ 'ਚ ਇਕ ਚਿੱਠੀ ਭੇਜੀ ਗਈ ਅਤੇ ਉਸ ਚਿੱਠੀ ਦਾ ਦਿਲ ਨੂੰ ਛੁਹ ਲੈਣ ਵਾਲਾ ਜਵਾਬ ਤੁਹਾਨੂੰ ਹੈਰਾਨ ਕਰ ਦਵੇਗਾ। ਇਹ ਚਿੱਠੀ ਇੰਨੀ ਕੁ ਭਾਵੁੱਕ ਹੈ ਕਿ ਹਰ ਕਿਸੇ ਨੂੰ ਰਵਾ ਸਕਦੀ ਹੈ। ਇਸ ਬੱਚੇ ਨੂੰ ਡਾਕੀਏ ਨੂੰ ਇਹ ਭਾਵੁੱਕ ਖਤ ਲਿੱਖ ਕੇ ਭੇਜਿਆ ਹੈ। ਬੱਚੇ ਨੇ ਲਿਖਿਆ, 'ਹੇ ਪੋਸਟਮੈਨ ਕੀ ਤੁਸੀਂ ਇਸ ਖਤ ਨੂੰ ਸਵਰਗ 'ਚ ਭੇਜ ਸਕਦੇ ਹੋ। ਇਹ ਮੇਰੇ ਪਾਪਾ ਲਈ ਹੈ ਕਿਉਂਕਿ ਉਹਨਾਂ ਦਾ ਜਨਮਦਿਨ ਹੈ' ਥੋੜੇ ਦਿਨਾਂ ਬਾਅਦ ਡਾਕ ਖਾਨੇ ਨੇ ਇਸ ਦਾ ਜਵਾਬ ਵੀ ਦਿੱਤਾ। ਜਿਸ ਖੂਬਸੂਰਤੀ ਨਾਲ ਬੱਚੇ ਨੇ ਇਹ ਖਤ ਲਿਖਿਆ ਸੀ ਓਸੇ ਖੂਬਸੂਰਤੀ ਨਾਲ ਡਾਕ ਖਾਨੇ ਨੇ ਵੀ ਇਸ ਦਾ ਜਵਾਬ ਦਿੱਤਾ। ਡਾਕ ਖਾਨੇ ਨੇ ਲਿਖਿਆ, 'ਸਵਰਗ ਚ ਪੱਤਰ ਭੇਜਣਾ ਕਾਫੀ ਮੁਸ਼ਕਿਲ ਰਿਹਾ। ਰਸਤੇ ਚ ਬਹੁਤ ਸਾਰੇ ਤਾਰੇ ਆਏ ਜਿਸ ਨੂੰ ਪਾਰ ਕਰ ਕੇ ਸਵਰਗ ਤੱਕ ਪਹੁੰਚਣਾ ਮੁਸ਼ਕਿਲ ਰਿਹਾ। ਪਰ ਅਸੀਂ ਪੱਤਰ ਪਹੁੰਚਾ ਦਿੱਤਾ ਹੈ'ਲੰਡਨ ਦੀ ਰਹਿਣ ਵਾਲੀ ਬੱਚੀ ਦੀ ਮਾਂ ਟੈਰੀ ਕੋਪਲੈਂਡ ਦੱਸਦੀ ਹੈ ਕਿ ਕੁੱਝ ਸਮੇਂ ਪਹਿਲਾਂ ਉਹਨਾਂ ਦੇ ਪਤੀ ਦੀ ਮੌਤ ਹੋ ਚੁੱਕੀ ਹੈ। ਪਰ ਮੇਰਾ ਬੱਚਾ ਉਹਨਾਂ ਨੂੰ ਪੱਤਰ ਦੇਣਾ ਚਾਹੁੰਦਾ ਸੀ ਕਿਉਂਕਿ ਉਸ ਨੂੰ ਡਰ ਹੈ ਕਿ ਕੀਤੇ ਉਸ ਦੇ ਪਿਤਾ ਉਸ ਨੂੰ ਛੱਡ ਕੇ ਤਾਂ ਨਹੀਂ ਚਲੇ ਗਏ। ਫੇਰ ਮੈਂ ਉਸ ਨੂੰ ਦਿਲਾਸਾ ਦੇਂਦੇ ਹੋਏ ਕਿਹਾ ਕਿ ਉਹ ਕੀਤੇ ਨਹੀਂ ਗਏ ਬਸ ਸਵਰਗ 'ਚ ਰਹਿੰਦੇ ਹਨ।

First published: December 6, 2018
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...