ਪਾਕਿਸਤਾਨ ਦੀ ਆਰਥਿਕ ਹਾਲਤ (Pakistan Economic Crisis) ਬਹੁਤ ਖਰਾਬ ਹੋ ਚੁੱਕੀ ਹੈ। ਇਸ ਸਮੇਂ ਲੋਕਾਂ ਨੂੰ ਰਾਸ਼ਨ ਲਈ ਕਾਫੀ ਸੰਘਰਸ਼ ਕਰਨਾ ਪੈ ਰਿਹਾ ਹੈ। ਆਟਾ, ਦਾਲਾਂ, ਚੌਲਾਂ ਦੇ ਨਾਲ-ਨਾਲ ਕਈ ਖਾਣ-ਪੀਣ ਦੀਆਂ ਵਸਤਾਂ ਦੀਆਂ ਕੀਮਤਾਂ ਅਸਮਾਨ ਛੂਹ ਰਹੀਆਂ ਹਨ। ਹਾਲਾਤ ਇਹ ਹਨ ਕਿ ਦੇਸ਼ ਦੇ ਕਈ ਹਿੱਸਿਆਂ ਤੋਂ ਆਟਾ-ਦਾਲ ਗਾਇਬ ਹੋ ਗਈ ਹੈ। ਸੋਸ਼ਲ ਮੀਡੀਆ 'ਤੇ ਵਾਇਰਲ ਵੀਡੀਓ 'ਚ ਲੋਕਾਂ ਨੂੰ ਰਾਸ਼ਨ ਲਈ ਲੜਦੇ ਦੇਖਿਆ ਜਾ ਸਕਦਾ ਹੈ। ਕਈ ਵੀਡੀਓਜ਼ 'ਚ ਲੋਕ ਰਾਸ਼ਨ ਲਈ ਵਾਹਨਾਂ ਦੇ ਪਿੱਛੇ ਭੱਜਦੇ ਵੀ ਦੇਖੇ ਜਾ ਸਕਦੇ ਹਨ। ਇਸ ਦੇ ਨਾਲ ਹੀ ਸੋਸ਼ਲ ਮੀਡੀਆ 'ਤੇ ਇਕ ਹੋਰ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਨੂੰ ਦੇਖ ਕੇ ਤੁਸੀਂ ਕਹੋਗੇ ਕਿ ਪਾਕਿਸਤਾਨ 'ਚ ਇਨਸਾਨੀਅਤ ਵੀ ਖਤਮ ਹੋ ਗਈ ਹੈ।
ਪਾਕਿਸਤਾਨੀ ਨਿਊਜ਼ ਚੈਨਲ ਐਕਸਪ੍ਰੈਸ ਨਿਊਜ਼ ਦਾ ਇਹ ਵੀਡੀਓ ਇੱਕ ਸਰਕਾਰੀ ਦਫ਼ਤਰ ਦਾ ਦੱਸਿਆ ਜਾ ਰਿਹਾ ਹੈ। ਇਸ ਵਿੱਚ ਇੱਕ ਕਿੰਨਰ ਨੱਚਦਾ (Transgender Dance Video) ਦੇਖਿਆ ਜਾ ਸਕਦਾ ਹੈ । ਐਕਸਪ੍ਰੈੱਸ ਨਿਊਜ਼ ਮੁਤਾਬਕ ਇਹ ਸਾਰਾ ਮਾਮਲਾ ਪਾਕਿਸਤਾਨ ਦੇ ਇਕ ਸਰਕਾਰੀ ਦਫਤਰ ਨਾਲ ਜੁੜਿਆ ਹੈ, ਜਿੱਥੇ ਇਕ ਕਿੰਨਵਰ ਰਾਸ਼ਨ ਮੰਗਣ ਗਿਆ ਸੀ। ਕਿੰਨਰ ਨਾਲ ਅਫਸਰਾਂ ਨੇ ਨੀਚਤਾ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਅਤੇ ਉਸਨੂੰ ਮਨੋਰੰਜਨ ਕਰਨ ਲਈ ਕਿਹਾ। ਇਸ ਤੋਂ ਬਾਅਦ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਿਆ।
A transgender person goes to a government office for rations and is made to dance for the “entertainment” of Pakistan’s government officials.
This is so sad. pic.twitter.com/WmjLWk6yOI
— Major Gaurav Arya (Retd) (@majorgauravarya) January 28, 2023
ਵੀਡੀਓ ਸਾਹਮਣੇ ਆਉਣ ਤੋਂ ਬਾਅਦ ਡਿਪਟੀ ਕਮਿਸ਼ਨਰ ਨੇ ਮਾਮਲੇ ਦੀ ਜਾਂਚ ਦੇ ਹੁਕਮ ਦਿੱਤੇ ਹਨ। ਵੈੱਬਸਾਈਟ ਜੀਓ ਟੀਵੀ ਉਰਦੂ ਮੁਤਾਬਕ ਵੀਡੀਓ ਪਾਕਿਸਤਾਨ ਦੇ ਗੁਜਰਾਂਵਾਲਾ ਦਾ ਹੈ। ਦੂਜੇ ਪਾਸੇ ਕਿੰਨਰ ਨੇ ਅਧਿਕਾਰੀਆਂ 'ਤੇ ਦੋਸ਼ ਲਗਾਇਆ ਹੈ ਕਿ ਸਰਕਾਰੀ ਕਰਮਚਾਰੀਆਂ ਨੇ ਉਸ ਨੂੰ ਰਾਸ਼ਨ ਦੇ ਬਦਲੇ ਨੱਚਣ ਲਈ ਕਿਹਾ ਸੀ। ਅਧਿਕਾਰੀਆਂ ਨੇ ਕਿਹਾ ਸੀ ਕਿ ਰਾਸ਼ਨ ਉਦੋਂ ਹੀ ਮਿਲੇਗਾ ਜਦੋਂ ਤੁਸੀਂ ਨੱਚ ਕੇ ਸਾਡਾ ਮਨੋਰੰਜਨ ਕਰੋਗੇ। ਦੂਜੇ ਪਾਸੇ ਸਾਰੇ ਦੋਸ਼ਾਂ ਨੂੰ ਸਿਰੇ ਤੋਂ ਖਾਰਜ ਕਰਦਿਆਂ ਸਰਕਾਰੀ ਦਫ਼ਤਰ ਦੇ ਇੰਚਾਰਜ ਨੇ ਵੀਡੀਓ ਨੂੰ ਪੁਰਾਣੀ ਦੱਸਿਆ ਹੈ।
ਦੂਜੇ ਪਾਸੇ ਖ਼ਬਰ ਹੈ ਕਿ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ, ਗਿਲਗਿਤ-ਬਾਲਟਿਸਤਾਨ ਵਿੱਚ ਲੋਕ ਆਪਣੀ ਰੋਜ਼ਾਨਾ ਲੋੜ ਦੀਆਂ ਚੀਜ਼ਾਂ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਹਨ। ਤੁਹਾਨੂੰ ਦੱਸ ਦੇਈਏ ਕਿ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵਿੱਚ ਤੇਜ਼ੀ ਨਾਲ ਘਟ ਰਹੀਆਂ ਨੌਕਰੀਆਂ ਅਤੇ ਬੇਰੁਜ਼ਗਾਰੀ ਨੂੰ ਲੈ ਕੇ ਲੋਕਾਂ ਵਿੱਚ ਕਾਫੀ ਗੁੱਸਾ ਹੈ। ਇਸ ਦੇ ਨਾਲ ਹੀ ਪਿਛਲੇ ਕੁਝ ਦਿਨਾਂ ਤੋਂ ਮਹਿੰਗਾਈ ਨੂੰ ਲੈ ਕੇ ਪੂਰੇ ਪਾਕਿਸਤਾਨ ਵਿੱਚ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Pakistan news, Viral video