
ਨੌਜਵਾਨ ਨੇ ਚਾਕੂ ਨਾਲ ਕੀਤਾ ਦੋਸਤ ਦਾ ਬੇਰਹਿਮੀ ਨਾਲ ਕਤਲ, ਗੁਪਤ ਅੰਗ ਅਤੇ ਅੱਖਾਂ ਬਾਹਰ ਕੱਢੀਆਂ
ਇੰਗਲੈਂਡ ਤੋਂ ਇੱਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਦੱਸ ਦੇਈਏ ਕਿ ਇੰਗਲੈਂਡ ਦੇ ਕੁਇਨਜ਼ਲੈਂਡ ਵਿਖੇ ਹਾਰਰ ਫਿਲਮ 'ਦ ਕੰਜੂਰਿੰਗ 3: ਦ ਡੇਵਿਲ ਮੇਡ ਮੀ ਡੂ ਇਟ' ਦੇਖਣ ਲਈ ਸਿਨੇਮਾ ਹਾਲ ਜਾਣ ਤੋਂ ਪਹਿਲਾਂ ਇੱਕ ਸ਼ੈੱਫ ਨੇ ਆਪਣੇ ਦੋਸਤ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਹੈ। ਲੜਕੇ ਨੇ ਆਪਣੇ ਦੋਸਤ ਦੇ ਵੱਖ-ਵੱਖ ਹਿੱਸਿਆਂ 'ਤੇ 40 ਮਿੰਟਾਂ 'ਚ 100 ਤੋਂ ਵੱਧ ਵਾਰ ਚਾਕੂ ਨਾਲ ਵਾਰ ਕੀਤੇ ਅਤੇ ਦੋਸਤ ਦਾ ਪ੍ਰਾਈਵੇਟ ਪਾਰਟ ਵੀ ਚਾਕੂ ਨਾਲ ਕੱਟ ਦਿੱਤਾ। ਉਸ ਦਾ ਜ਼ੁਲਮ ਇੱਥੇ ਹੀ ਨਹੀਂ ਰੁਕਿਆ, ਚਾਕੂਆਂ ਨਾਲ ਕਤਲ ਕਰਨ ਤੋਂ ਬਾਅਦ ਆਪਣੇ ਦੋਸਤ ਦੀਆਂ ਅੱਖਾਂ ਵੀ ਕੱਢ ਲਈਆਂ ਅਤੇ ਇਸ ਸਾਰੀ ਘਟਨਾ ਨੂੰ ਅੰਜਾਮ ਦਿੰਦੇ ਹੋਏ ਆਪਣੇ ਫੋਨ ਤੋਂ ਇਸ ਦੀਆਂ ਸੱਤ ਵੀਡੀਓ ਵੀ ਬਣਾ ਲਈਆਂ।
ਸੂਤਰਾਂ ਮੁਤਾਬਕ 20 ਸਾਲਾ ਲੁਈਸ ਐਸ਼ਡਾਊਨ ਨੇ 18 ਸਾਲਾ ਮਾਰਕ ਵਿਲੀਅਮਸ ਨੂੰ ਡਰਿੰਕ ਲਈ ਬੁਲਾਇਆ ਅਤੇ ਜੰਗਲ ਵਿਚ ਲੈ ਗਿਆ। ਜਦੋਂ ਮਾਰਕ ਪੂਰੀ ਤਰ੍ਹਾਂ ਨਸ਼ੇ ਵਿੱਚ ਸੀ, ਤਾਂ ਐਸ਼ਡਾਊਨ ਨੇ ਉਸ ਦੇ ਚਿਹਰੇ, ਅੱਖਾਂ, ਗਰਦਨ, ਸਿਰ, ਪਿੱਠ, ਗੁਪਤ ਅੰਗ, ਛਾਤੀ ਅਤੇ ਸੱਜੀ ਲੱਤ ਵਿੱਚ 107 ਵਾਰ ਵਾਰ ਕੀਤੇ। ਐਸ਼ਡਾਊਨ ਨੇ ਆਪਣੇ ਫੋਨ 'ਤੇ ਇਸ ਕਤਲ ਦੀ ਵੀਡੀਓ ਵੀ ਬਣਾਈ ਹੈ, ਜਿਸ 'ਚ ਉਹ ਫੁੱਟਬਾਲ ਵਾਂਗ ਆਪਣੇ ਦੋਸਤ ਦੇ ਸਿਰ 'ਤੇ ਲੱਤ ਮਾਰ ਰਿਹਾ ਹੈ ਅਤੇ ਕੁੱਟ ਰਿਹਾ ਹੈ। ਹਾਲਾਂਕਿ, ਦੋਸ਼ੀ ਨੂੰ ਗ੍ਰਿਫਤਾਰ ਕਰ ਕੇ ਲੁਈਸ ਕਰਾਊਨ ਕੋਰਟ ਵਿੱਚ ਪੇਸ਼ ਕੀਤਾ ਗਿਆ ਹੈ। ਮਾਰਕ ਵਿਲੀਅਮਜ਼ ਅਤੇ ਐਸ਼ਡਾਊਨ 6 ਮਹੀਨੇ ਪਹਿਲਾਂ ਹੀ ਇੰਟਰਨੈੱਟ 'ਤੇ ਦੋਸਤ ਬਣ ਗਏ ਸਨ। 29 ਮਈ ਨੂੰ ਦੋਹਾਂ ਨੇ ਇਕ-ਦੂਜੇ ਨੂੰ ਮੈਸੇਜ ਕੀਤਾ ਅਤੇ ਮਿਲਣ ਦਾ ਪਲਾਨ ਬਣਾਇਆ।
ਲੇਵਿਸ ਐਸ਼ਡਾਊਨ ਨੇ 30 ਮਈ ਨੂੰ ਈਸਟ ਸਸੇਕਸ ਦੇ ਯੂਕਫੀਲਡ ਨੇੜੇ ਇਸ ਘਟਨਾ ਨੂੰ ਅੰਜਾਮ ਦਿੱਤਾ। 1 ਜੂਨ ਨੂੰ ਵਿਲੀਅਮਜ਼ ਦੇ ਪਰਿਵਾਰ ਨੇ ਗੁੰਮਸ਼ੁਦਗੀ ਦੀ ਸ਼ਿਕਾਇਤ ਦਰਜ ਕਰਵਾਈ ਸੀ। ਪੁਲਿਸ ਨੂੰ ਆਸਾਨੀ ਨਾਲ ਪਤਾ ਲੱਗਾ ਕਿ ਵਿਲੀਅਮਜ਼ ਦੀ ਹੱਤਿਆ ਕਰ ਦਿੱਤੀ ਗਈ ਸੀ। ਲੁਈਸ ਐਸ਼ਡਾਊਨ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਕ੍ਰਾਊਨ ਕੋਰਟ ਦੇ ਜੱਜ ਨੇ ਕਿਹਾ ਕਿ ਐਸ਼ਡਾਊਨ ਨੂੰ ਰਿਹਾਈ ਲਈ ਵਿਚਾਰ ਕੀਤੇ ਜਾਣ ਤੋਂ ਪਹਿਲਾਂ ਘੱਟੋ-ਘੱਟ 27 ਸਾਲ ਜੇਲ੍ਹ ਵਿੱਚ ਰਹਿਣਾ ਪਵੇਗਾ। ਮੰਨਿਆ ਜਾਂਦਾ ਹੈ ਕਿ ਲੁਈਸ ਐਸ਼ਡਾਊਨ ਕ੍ਰਾਈਮ ਫਿਲਮਾਂ ਤੋਂ ਬਹੁਤ ਪ੍ਰਭਾਵਿਤ ਸੀ। ਉਸ ਨੇ ਅਦਾਲਤ ਵਿੱਚ ਕਤਲ ਦਾ ਕੋਈ ਕਾਰਨ ਨਹੀਂ ਦੱਸਿਆ।
Published by:Ashish Sharma
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।