Home /News /international /

Exclusive: ਪਾਕਿਸਤਾਨ ‘ਚ ਸਰਕਾਰ ਤੇ ਫ਼ੌਜ ਵਿਚਾਲੇ ਵਧਿਆ ਟਕਰਾਅ, ਕਿਸੇ ਵੀ ਸਮੇਂ ਪਾਕਿਸਤਾਨ ‘ਚ ਤਖ਼ਤਾ ਪਲਟ ਸੰਭਵ

Exclusive: ਪਾਕਿਸਤਾਨ ‘ਚ ਸਰਕਾਰ ਤੇ ਫ਼ੌਜ ਵਿਚਾਲੇ ਵਧਿਆ ਟਕਰਾਅ, ਕਿਸੇ ਵੀ ਸਮੇਂ ਪਾਕਿਸਤਾਨ ‘ਚ ਤਖ਼ਤਾ ਪਲਟ ਸੰਭਵ

Exclusive: ਪਾਕਿਸਤਾਨ ‘ਚ ਸਰਕਾਰ ਤੇ ਫ਼ੌਜ ਵਿਚਾਲੇ ਵਧਿਆ ਟਕਰਾਅ, ਕਿਸੇ ਵੀ ਸਮੇਂ ਪਾਕਿਸਤਾਨ ‘ਚ ਤਖ਼ਤਾ ਪਲਟ ਸੰਭਵ

Exclusive: ਪਾਕਿਸਤਾਨ ‘ਚ ਸਰਕਾਰ ਤੇ ਫ਼ੌਜ ਵਿਚਾਲੇ ਵਧਿਆ ਟਕਰਾਅ, ਕਿਸੇ ਵੀ ਸਮੇਂ ਪਾਕਿਸਤਾਨ ‘ਚ ਤਖ਼ਤਾ ਪਲਟ ਸੰਭਵ

ਕਰੀਬੀ ਸੂਤਰਾਂ ਤੋਂ ਨਿਊਜ਼18 ਨੂੰ ਪਤਾ ਲੱਗਿਆ ਹੈ ਕਿ ਫ਼ੌਜ ਪਾਕਿਸਤਾਨੀ ਪ੍ਰਧਾਨ ਮੰਤਰੀ ਨੂੰ ਤਖ਼ਤ ਤੋਂ ਲਾਹੁਣ ਦੀ ਤਿਆਰੀ ਕਰ ਰਹੀ ਹੈ। 20 ਨਵੰਬਰ ਨੂੰ ਲੈਫ਼ਟੀਨੈਂਟ ਜਨਰਲ ਨਦੀਮ ਅੰਜੁਮ ਆਈ.ਐਸ.ਆਈ. ਦੇ ਡੀਜੀ ਦਾ ਅਹੁਦਾ ਸੰਭਾਲਣ ਜਾ ਰਹੇ ਹਨ। ਇਸ ਨੂੰ ਲੈਕੇ ਇਮਰਾਨ ਖ਼ਾਨ ਅਤੇ ਫ਼ੌਜ ਮੁਖੀ ਕਮਰ ਜਾਵੇਦ ਬਾਜਵਾ () ਵਿਚਾਲੇ ਤਿੱਖੀ ਬਹਿਸ ਕਈ ਵਾਰ ਛਿੜ ਚੁੱਕੀ ਹੈ।

ਹੋਰ ਪੜ੍ਹੋ ...
 • Share this:

  ਪਾਕਿਸਤਾਨ ‘ਚ ਸਰਕਾਰ ਤੇ ਫ਼ੌਜ ਵਿਚਾਲੇ ਖ਼ੁਫ਼ੀਆ ਏਜੰਸੀ ਆਈ.ਐੱਸ.ਆਈ. () ਦੇ ਮੁਖੀ ਦੀ ਨਿਯੁਕਤੀ ਨੂੰ ਲੈਕੇ ਤਕਰਾਰ ਤੇਜ਼ ਹੋ ਗਈ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਮੁਤਾਬਕ ਪਾਕਿਸਤਾਨ ‘ਚ ਤਖ਼ਤਾ ਪਲਟ ਵਰਗੇ ਹਾਲਾਤ ਬਣਦੇ ਨਜ਼ਰ ਆ ਰਹੇ ਹਨ। ਕਰੀਬੀ ਸੂਤਰਾਂ ਤੋਂ ਨਿਊਜ਼18 ਨੂੰ ਪਤਾ ਲੱਗਿਆ ਹੈ ਕਿ ਫ਼ੌਜ ਪਾਕਿਸਤਾਨੀ ਪ੍ਰਧਾਨ ਮੰਤਰੀ ਨੂੰ ਤਖ਼ਤ ਤੋਂ ਲਾਹੁਣ ਦੀ ਤਿਆਰੀ ਕਰ ਰਹੀ ਹੈ। 20 ਨਵੰਬਰ ਨੂੰ ਲੈਫ਼ਟੀਨੈਂਟ ਜਨਰਲ ਨਦੀਮ ਅੰਜੁਮ ਆਈ.ਐਸ.ਆਈ. ਦੇ ਡੀਜੀ ਦਾ ਅਹੁਦਾ ਸੰਭਾਲਣ ਜਾ ਰਹੇ ਹਨ। ਇਸ ਨੂੰ ਲੈਕੇ ਇਮਰਾਨ ਖ਼ਾਨ ਅਤੇ ਫ਼ੌਜ ਮੁਖੀ ਕਮਰ ਜਾਵੇਦ ਬਾਜਵਾ () ਵਿਚਾਲੇ ਤਿੱਖੀ ਬਹਿਸ ਕਈ ਵਾਰ ਛਿੜ ਚੁੱਕੀ ਹੈ। ਬਾਜਵਾ ਚਾਹੁੰਦੇ ਹਨ ਕਿ ਆਈਐਸਆਈ ਮੁਖੀ ਲੈਫ਼ਟੀਨੈਂਟ ਜਨਰਲ ਫ਼ੈਜ਼ ਹਮੀਦ ਨੂੰ ਅਹੁਦੇ ‘ਤੇ ਕਾਇਮ ਰੱਖਿਆ ਜਾਵੇ।

  ਸੂਤਰਾਂ ਤੋਂ ਨਿਊਜ਼18 ਨੂੰ ਪਤਾ ਲੱਗਿਆ ਹੈ ਕਿ ਫ਼ੌਜ ਨੇ ਇਮਰਾਨ ਖ਼ਾਨ ਸਾਹਮਣੇ 2 ਔਪਸ਼ਨਾਂ ਰੱਖੀਆਂ ਹਨ। ਇਨ੍ਹਾਂ ਵਿੱਚੋਂ ਪਹਿਲੀ ਇਹ ਹੈ ਕਿ ਇਮਰਾਨ ਖ਼ਾਨ ਖ਼ੁਦ 20 ਨਵੰਬਰ ਤੋਂ ਪਹਿਲਾਂ ਅਹੁਦੇ ਤੋਂ ਅਸਤੀਫ਼ਾ ਦੇ ਦੇਣ, ਦੂਜੀ ਔਪਸ਼ਨ ਇਹ ਹੈ ਕਿ ਸੰਸਦ ‘ਚ ਫ਼ੌਜ ਬਦਲਾਅ ਕਰੇਗੀ। ਇਨ੍ਹਾਂ ਦੋਵੇਂ ਔਪਸ਼ਨਾਂ ‘ਚ ਇਮਰਾਨ ਖ਼ਾਨ ਦਾ ਜਾਣਾ ਤੈਅ ਹੈ। ਸੂਤਰਾਂ ਨੇ ਇਹ ਵੀ ਦੱਸਿਆ ਕਿ ਆਉਣ ਵਾਲੇ ਹਫ਼ਤਿਆਂ ‘ਚ ਪਾਕਿਸਤਾਨ ਦੀ ਸੱਤਾਧਾਰੀ ਪਾਰਟੀ ਪਾਕਿਸਤਾਨ ਦੀ ਤਹਿਰੀਕੇ ਇਨਸਾਫ਼ ਦਾ ਸਾਥ ਉਸ ਦੇ ਦੋ ਗੱਠਜੋੜ ਦਲ ਮੁਤਹਿਦਾ ਕੌਮੀ ਮੂਵਮੈਂਟ ਅਤੇ ਪਾਕਿਸਤਾਨ ਮੁਸਲਿਮ ਲੀਗ ਛੱਡ ਸਕਦੇ ਹੋ।

  ਸੂਤਰਾਂ ਨੇ ਇਹ ਦੱਸਿਆ ਕਿ ਪੀਟੀਆਈ ਦੇ ਪਰਵੇਜ਼ ਖਟਕ ਅਤੇ ਪਾਕਿਸਤਾਾਨ ਮੁਸਲਿਮ ਲੀਗ ਦੇ ਸ਼ਹਿਬਾਜ਼ ਸ਼ਰੀਫ਼ ਵਿੱਚੋਂ ਕੋਈ ਇੱਕ ਪ੍ਰਧਾਨ ਮੰਤਰੀ ਅਹੁਦੇ ਦੀ ਕੁਰਸੀ ਸੰਭਾਲ ਸਕਦਾ ਹੈ। ਪਾਕਿਸਤਾਨ ਸਰਕਾਰ ਨੇ ਪਿਛਲੇ ਹਫ਼ਤੇ ਹੀ ਤਹਿਰੀਕੇ ਲੱਬੈਕ ਪਾਕਿਸਤਾਨ (ਟੀਐਲਪੀ) ਦੇ ਸੈਂਕੜੇ ਸਮਰਥਕਾਂ ਨੂੰ ਰਿਹਾਅ ਕੀਤਾ ਹੈ। ਤਾਂਕਿ ਹਿੰਸਕ ਪ੍ਰਦਰਸ਼ਨਾਂ ਨੂੰ ਖ਼ਤਮ ਕੀਤਾ ਜਾ ਸਕੇ। ਇਹ ਸਮੂਹ ਪਾਕਿਸਤਾਨ ਸਰਕਾਰ ਦੇ ਖ਼ਿਲਾਫ਼ ਪ੍ਰਦਰਸ਼ਨ ਕਰ ਰਿਹਾ ਸੀ। ਇਸ ਦੀ ਮੰਗ ਸੀ ਕਿ ਅਪੈ੍ਰਲ ‘ਚ ਗ੍ਰਿਫ਼ਤਾਰ ਕੀਤੇ ਗਏ ਇਸ ਦੇ ਨੇਤਾ ਸਾਦ ਰਿਜ਼ਵੀ ਨੂੰ ਰਿਹਾਅ ਕੀਤਾ ਜਾਵੇ।

  ਅਕਤੂਬਰ ‘ਚ ਸੀਐਨਐਨ ਨਿਊਜ਼18 ਨੇ ਦੱਸਿਆ ਸੀ ਕਿ ਟੀਐਲਪੀ ਅਤੇ ਪਾਕਿਸਤਾਨ ਦੀ ਇਮਰਾਨ ਖ਼ਾਨ ਦੀ ਸਰਕਾਰ ਦੇ ਦਰਮਿਆਨ ਫ਼ੌਜ ਹੀ ਤਣਾਅ ਪੈਦਾ ਕਰ ਰਹੀ ਹੈ। ਉਸ ਦਾ ਮਕਸਦ ਇਮਰਾਨ ਖ਼ਾਨ ਨੂੰ ਬੈਕਫ਼ੁੱਟ ‘ਤੇ ਲਿਆਉਣਾ ਸੀ। ਸੂਤਰਾਂ ਦਾ ਕਹਿਣੈ ਕਿ ਇਹ ਸਭ ਇਸ ਕਰਕੇ ਹੋਇਆ ਹੈ ਕਿ ਸੈਨਾ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਸਰਕਾਰ ਵੱਲੋਂ ਲੈਫ਼ਟੀਨੈਂਟ ਨਦੀਮ ਅੰਜੁਮ ਦੀ ਨਿਯੁਕਤੀ ‘ਚ ਦੇਰੀ ਅਤੇ ਉਨ੍ਹਾਂ ਨੂੰ ਆਈਐਸਆਈ ਦਾ ਡੀਜੀ ਬਣਾਉਣ ਨੂੰ ਲੈਕੇ ਨਾਰਾਜ਼ ਸੀ।

  Published by:Amelia Punjabi
  First published:

  Tags: Imran Khan, ISI, Pakistan, Pakistan government, World news