ਕਾਬੁਲ- ਅਫਗਾਨਿਸਤਾਨ ਤੋਂ ਵੱਡੀ ਖਬਰ ਧਮਾਕਿਆਂ ਨਾਲ ਉੱਤਰੀ ਅਫਗਾਨਿਸਤਾਨ ਹਿੱਲ ਗਿਆ ਹੈ। ਇੱਥੇ ਬੰਬ ਧਮਾਕਿਆਂ ਕਾਰਨ 16 ਲੋਕਾਂ ਦੀ ਮੌਤ ਹੋ ਗਈ ਅਤੇ 24 ਜ਼ਖਮੀ ਹੋ ਗਏ। ਪੀਟੀਆਈ ਮੁਤਾਬਕ ਤਾਲਿਬਾਨ ਦੇ ਇੱਕ ਅਧਿਕਾਰੀ ਦਾ ਕਹਿਣਾ ਹੈ ਕਿ ਉੱਤਰੀ ਅਫ਼ਗਾਨਿਸਤਾਨ ਵਿੱਚ ਇੱਕ ਧਾਰਮਿਕ ਸਕੂਲ ਵਿੱਚ ਹੋਏ ਬੰਬ ਧਮਾਕੇ ਵਿੱਚ ਘੱਟੋ-ਘੱਟ 10 ਵਿਦਿਆਰਥੀਆਂ ਦੀ ਮੌਤ ਹੋ ਗਈ ਹੈ।
Taliban official says at least 10 students killed in a bombing at a religious school in northern Afghanistan, reports AP
— Press Trust of India (@PTI_News) November 30, 2022
ਅਫਗਾਨਿਸਤਾਨ ਵਿੱਚ ਹਰ ਰੋਜ਼ ਅਜਿਹੇ ਧਮਾਕੇ ਦੇਖਣ ਨੂੰ ਮਿਲਦੇ ਹਨ। ਦੋ ਮਹੀਨੇ ਪਹਿਲਾਂ ਕਾਬੁਲ ਵਿੱਚ ਗ੍ਰਹਿ ਮੰਤਰਾਲੇ ਦੇ ਕੋਲ ਬਣੀ ਮਸਜਿਦ ਵਿੱਚ ਵੱਡਾ ਧਮਾਕਾ ਹੋਇਆ ਸੀ। ਸਥਾਨਕ ਮੀਡੀਆ ਮੁਤਾਬਕ ਉਸ ਧਮਾਕੇ 'ਚ ਚਾਰ ਲੋਕਾਂ ਦੀ ਮੌਤ ਹੋ ਗਈ ਸੀ ਜਦਕਿ 25 ਲੋਕ ਜ਼ਖਮੀ ਹੋ ਗਏ ਸਨ। ਤਾਲਿਬਾਨ ਨੇ ਫਿਰ ਕਿਹਾ ਕਿ ਕਾਬੁਲ ਵਿੱਚ ਸਰਕਾਰੀ ਮੰਤਰਾਲੇ ਦੀ ਮਸਜਿਦ ਵਿੱਚ ਧਮਾਕਾ ਉਦੋਂ ਹੋਇਆ ਜਦੋਂ ਅਧਿਕਾਰੀ ਅਤੇ ਸੈਲਾਨੀ ਨਮਾਜ਼ ਪੜ੍ਹ ਰਹੇ ਸਨ।
ਅਬਦੁਲ ਨਫੀ ਟਾਕੋਰ ਨੇ ਕਿਹਾ, 'ਮਸਜਿਦ ਦੀ ਵਰਤੋਂ ਸੈਲਾਨੀਆਂ ਦੁਆਰਾ ਅਤੇ ਕਦੇ-ਕਦਾਈਂ ਗ੍ਰਹਿ ਮੰਤਰਾਲੇ ਦੇ ਕਰਮਚਾਰੀਆਂ ਦੁਆਰਾ ਕੀਤੀ ਜਾਂਦੀ ਹੈ।' ਮੰਤਰਾਲਾ ਕੰਪਲੈਕਸ ਕਾਬੁਲ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਨੇੜੇ ਹੈ, ਜੋ ਕਿ ਬਹੁਤ ਸੁਰੱਖਿਅਤ ਖੇਤਰ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Afghanistan, Blast