ਲਾਹੌਰ 'ਚ ਮੁੜ ਮਹਾਰਾਜਾ ਰਣਜੀਤ ਸਿੰਘ ਦੇ ਬੁੱਤ ਦੀ ਭੰਨਤੋੜ, ਵੀਡੀਓ ਆਈ ਸਾਹਮਣੇ ਪਾਕਿਸਤਾਨੀ ਕੱਟੜਪੰਥੀਆਂ ਨੇ ਲਾਹੌਰ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਬੁੱਤ ਦੀ ਭੰਨਤੋੜ ਕੀਤੀ ਹੈ। ਸਥਾਨਕ ਮੀਡੀਆ ਰਿਪੋਰਟਾਂ ਦੇ ਅਨੁਸਾਰ ਬੁੱਤ ਤੋੜਨ ਵਾਲੇ ਲੋਕਾਂ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਹੈ। ਪੁਲਿਸ ਨੇ ਕਿਹਾ ਹੈ ਕਿ ਹਮਲਾਵਰਾਂ ਦਾ ਮੰਨਣਾ ਸੀ ਕਿ ਇੱਕ ਮੁਸਲਿਮ ਦੇਸ਼ ਵਿੱਚ ਇੱਕ ਸਿੱਖ ਸ਼ਾਸਕ ਦਾ ਬੁੱਤ ਲਗਾਉਣਾ ਉਨ੍ਹਾਂ ਦੇ ਧਰਮ ਦੇ ਵਿਰੁੱਧ ਹੈ।
ਇਹ ਤੀਜੀ ਵਾਰ ਹੈ ਜਦੋਂ ਲਾਹੌਰ ਫੋਰਟ ਕੰਪਲੈਕਸ ਵਿੱਚ ਰਣਜੀਤ ਸਿੰਘ ਦੇ ਬੁੱਤ ਨੂੰ ਤੋੜਿਆ ਗਿਆ ਹੈ। ਜੂਨ 2019 ਵਿੱਚ ਮਹਾਰਾਜਾ ਦੀ 180ਵੀਂ ਬਰਸੀ ਮੌਕੇ ਨੌਂ ਫੁੱਟ ਦੀ ਮੂਰਤੀ ਦਾ ਲਾਹੌਰ ਦੇ ਕਿਲ੍ਹੇ ਵਿੱਚ ਉਦਘਾਟਨ ਕੀਤਾ ਗਿਆ ਸੀ। ਇਸ ਬੁੱਤ ਵਿੱਚ ਰਣਜੀਤ ਸਿੰਘ ਨੂੰ ਘੋੜੇ ਉਤੇ ਬੈਠਾ ਦਿਖਾਇਆ ਗਿਆ ਸੀ।
ਮਹਾਰਾਜਾ ਰਣਜੀਤ ਸਿੰਘ ਦੇ ਬੁੱਤ ਦੀ 2019 ਵਿਚ ਇਸ ਦੇ ਉਦਘਾਟਨ ਤੋਂ ਬਾਅਦ ਤੀਜੀ ਵਾਰ ਭੰਨਤੋੜ ਕੀਤੀ ਗਈ ਹੈ। ਇਹ ਬੁੱਤ ਕਿਲ੍ਹੇ ਦੀ 'ਮਾਈ ਜਿੰਦਾ' ਹਵੇਲੀ ਵਿਚ ਲਾਇਆ ਗਿਆ ਹੈ।
ਇਸ ਤੋਂ ਪਹਿਲਾਂ ਮੌਲਾਨਾ ਖੈਮ ਰਿਜ਼ਵੀ ਦੀ ਧਾਰਮਿਕ ਪਾਰਟੀ ਤਹਿਰੀਕ ਲਬਾਇਕ ਪਾਕਿਸਤਾਨ ਨਾਲ ਸਬੰਧਤ ਦੋ ਨੌਜਵਾਨਾਂ ਨੇ ਅਗਸਤ 2019 ਦੀ ਸ਼ੁਰੂਆਤ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਬੁੱਤ ਦੀ ਭੰਨਤੋੜ ਕੀਤੀ ਸੀ। ਜ਼ਿਕਰਯੋਗ ਹੈ ਕਿ ਜੂਨ 2019 ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਬੁੱਤ ਦਾ ਇੱਕ ਰੰਗਾਰੰਗ ਸਮਾਰੋਹ ਵਿੱਚ ਉਦਘਾਟਨ ਕੀਤਾ ਗਿਆ ਜਿਸ ਵਿੱਚ ਭਾਰਤ, ਪਾਕਿਸਤਾਨ ਅਤੇ ਹੋਰਨਾਂ ਦੇਸ਼ਾਂ ਦੇ ਕਈ ਸਿੱਖ ਪ੍ਰਤੀਨਿਧਾਂ ਨੇ ਹਿੱਸਾ ਲਿਆ ਸੀ।
Published by: Gurwinder Singh
First published: August 17, 2021, 15:24 IST
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।