HOME » NEWS » World

'ਫਾਈਬਰ ਆਪਟਿਕਸ' ਦੇ ਪਿਤਾ' ਵਜੋਂ ਜਾਣੇ ਜਾਂਦੇ ਚੋਟੀ ਦੇ ਸਾਇੰਸਦਾਨ ਨਰਿੰਦਰ ਸਿੰਘ ਕਪਾਨੀ ਨਹੀਂ ਰਹੇ..

News18 Punjabi | News18 Punjab
Updated: December 4, 2020, 1:29 PM IST
share image
'ਫਾਈਬਰ ਆਪਟਿਕਸ' ਦੇ ਪਿਤਾ' ਵਜੋਂ ਜਾਣੇ ਜਾਂਦੇ ਚੋਟੀ ਦੇ ਸਾਇੰਸਦਾਨ ਨਰਿੰਦਰ ਸਿੰਘ ਕਪਾਨੀ ਨਹੀਂ ਰਹੇ..
'ਫਾਈਬਰ ਆਪਟਿਕਸ ਦੇ ਪਿਤਾ' ਵਜੋਂ ਜਾਣੇ ਜਾਂਦੇ ਚੋਟੀ ਦੇ ਸਾਇੰਸਦਾਨ ਨਰਿੰਦਰ ਸਿੰਘ ਕਪਾਨੀ ਨਹੀਂ ਰਹੇ..( ਫਾਈਲ ਫੋਟੋ)

ਫੌਰਚਿਊਨ ਮੈਗਜ਼ੀਨ ਨੇ ਉਨ੍ਹਾਂ ਨੂੰ ਅਨਸੰਗ ਹੀਰੋਜ਼ ਵਜੋਂ ਨਾਮਜ਼ਦ ਕੀਤਾ ਸੀ ਅਤੇ 22 ਨਵੰਬਰ, 1999 ਦੇ ਇਸ ਅੰਕ ਵਿਚ ਸਦੀ ਦਾ ਬਿਜ਼ਨੈੱਸਮੈਨ ਦੱਸਿਆ ਸੀ।

  • Share this:
  • Facebook share img
  • Twitter share img
  • Linkedin share imgਚੰਡੀਗੜ੍ਹ: 'ਫਾਈਬਰ ਆਪਟਿਕਸ' ਦੇ ਪਿਤਾ' ਵਜੋਂ ਜਾਣੇ ਜਾਂਦੇ ਸਾਇੰਸਦਾਨ ਨਰਿੰਦਰ ਸਿੰਘ ਕਪਾਨੀ ਦਾ ਸ਼ੁੱਕਰਵਾਰ ਨੂੰ ਦਿਹਾਂਤ ਹੋ ਗਿਆ। ਉਹ 94 ਸਾਲਾਂ ਦਾ ਸਨ। ਡਾਕਟਰ ਨਰਿੰਦਰ ਸਿੰਘ ਕਪਨੀ ਦੁਨੀਆਂ ਦੇ 10 ਸਭ ਤੋਂ ਪ੍ਰਸਿੱਧ ਸਿੱਖਾਂ ਵਿਚੋਂ ਇਕ ਹਨ। ਉਸ ਨੇ “ਫਾਈਬਰ-ਆਪਟਿਕਸ ਦਾ ਪਿਤਾ” ਦਾ ਖਿਤਾਬ ਵੀ ਹਾਸਲ ਕੀਤਾ ਹੈ। ਫੌਰਚਿਊਨ ਮੈਗਜ਼ੀਨ ਨੇ ਉਨ੍ਹਾਂ ਨੂੰ “ਅਨਸੰਗ ਹੀਰੋਜ਼” ਵਜੋਂ ਨਾਮਜ਼ਦ ਕੀਤਾ ਸੀ ਅਤੇ 22 ਨਵੰਬਰ, 1999 ਦੇ ਇਸ ਅੰਕ ਵਿਚ ਸਦੀ ਦਾ ਬਿਜ਼ਨੈੱਸਮੈਨ ਦੱਸਿਆ ਸੀ।
ਮੋਗਾ ਵਿੱਚ ਜੰਮੇ, ਕਪਾਨੀ ਨੇ ਆਗਰਾ ਯੂਨੀਵਰਸਿਟੀ ਤੋਂ ਗ੍ਰੈਜੂਏਸ਼ਨ ਕੀਤੀ ਅਤੇ ਲੰਡਨ ਦੇ ਇੰਪੀਰੀਅਲ ਕਾਲਜ ਆਫ਼ ਸਾਇੰਸ ਐਂਡ ਟੈਕਨੋਲੋਜੀ ਵਿੱਚ ਆਪਟਿਕਸ ਵਿੱਚ ਤਕਨੀਕੀ ਪੜ੍ਹਾਈ ਕੀਤੀ। ਅਖੀਰ ਵਿੱਚ, ਉਸਨੇ ਆਪਣੀ ਡਾਕਟਰੇਟ ਲੰਡਨ ਯੂਨੀਵਰਸਿਟੀ ਤੋਂ 1955 ਵਿੱਚ ਪ੍ਰਾਪਤ ਕੀਤੀ। ਸੰਯੁਕਤ ਰਾਜ ਅਮਰੀਕਾ ਚਲੇ ਜਾਣ ਤੇ, ਉਹ ਇੱਕ ਵਿਗਿਆਨੀ ਬਣ ਕੇ ਚਰਚਾ ਵਿੱਚ ਆ ਗਏ।

ਪੰਜਾਬ ਦੇ ਮੁੱਖ ਮੰਤਰੀ ਵੱਲੋਂ ਦੁੱਖ ਦਾ ਪ੍ਰਗਟਾਵਾ-

ਡਾ ਕਪਾਨੀ ਦੀ ਫਾਈਬਰ ਆਪਟਿਕ ਸੰਚਾਰ, ਲੇਜ਼ਰ, ਬਾਇਓ-ਮੈਡੀਕਲ ਉਪਕਰਣ, ਸੂਰਜੀ ਊਰਜਾ ਅਤੇ ਪ੍ਰਦੂਸ਼ਣ ਨਿਗਰਾਨੀ ਬਾਰੇ ਖੋਜ ਨੇ ਉਸਨੂੰ 100 ਤੋਂ ਵੱਧ ਪੇਟੈਂਟ ਇਕੱਠੇ ਕਰਨ ਲਈ ਪ੍ਰੇਰਿਤ ਕੀਤਾ। ਉਹ ਯੂਐਸ ਨੈਸ਼ਨਲ ਇਨਵੈਂਟਸ ਕਾਉਂਸਲ ਦਾ ਮੈਂਬਰ ਬਣੇ। ਨਾਮ, ਪ੍ਰਸਿੱਧੀ ਅਤੇ ਅਵਾਰਡਾਂ ਆਉਣ ਲੱਗੀਆਂ। ਇਸ ਸਮੇਂ, ਉਹ ਕਈ ਵਿਗਿਆਨਕ ਸੁਸਾਇਟੀਆਂ ਦਾ ਇੱਕ ਫੈਲੋ ਹੈ, ਜਿਸ ਵਿੱਚ ਬ੍ਰਿਟਿਸ਼ ਰਾਇਲ ਅਕੈਡਮੀ ਆਫ ਇੰਜੀਨੀਅਰਿੰਗ, ਆਪਟੀਕਲ ਸੁਸਾਇਟੀ ਆਫ ਅਮਰੀਕਾ ਅਤੇ ਅਮੈਰੀਕਨ ਐਸੋਸੀਏਸ਼ਨ ਫਾਰ ਐਡਵਾਂਸਮੈਂਟ ਸਾਇੰਸ ਸ਼ਾਮਲ ਹੈ।

ਫਾਈਬਰ ਆਪਟਿਕਸ ਦੇ ਖੋਜੀ, ਉੱਤਮ ਸਾਇੰਸਦਾਨ, ਸਮਾਜਸੇਵੀ ਅਤੇ ਸਿੱਖ ਕਲਾ ਅਤੇ ਸਾਹਿਤ ਨੂੰ ਪ੍ਰਚਾਰਨ ਪ੍ਰਸਾਰਣ ਵਾਲੀ ਗੁਰਸਿੱਖ ਸ਼ਖ਼ਸੀਅਤ ਇਸ ਸੰਸਾਰ ਤੋਂ ਕੂਚ ਕਰ ਗਏ ਹਨ। ਸਿੱਖ ਅਕਾਦਮਿਕ ਖੇਤਰ ਚ ਯੋਗਦਾਨ ਅਤੇ ਇਸ ਪ੍ਰਤੀ ਸਮਰਮਣ ਹਮੇਸ਼ਾ ਸਲਾਹਿਆ ਜਾਵੇਗਾ।  ਉਹਨਾਂ ਨੇ ਅਮਰੀਕਾ ਦੀਆਂ ਕਈ ਯੂਨੀਵਰਸਿਟੀਆਂ ਵਿੱਚ ਸਿੱਖ ਚੇਅਰਾਂ ਸਥਾਪਿਤ ਕਰਵਾਈਆਂ ਅਤੇ ਸਨਫਰੈਂਸਿਸਕੋ ਦੇ ਏਸ਼ੀਅਨ ਕਲਾ ਅਜਾਇਬਘਰ ਵਿੱਚ ਸਿੱਖ ਕਲਾ ਪ੍ਰਦਰਸ਼ਨੀ ਲਵਾਈ।

ਇਸਦੇ ਨਾਲ ਹੀ ਉਹਨਾਂ ਪਾਸ ਗੁਰੂ ਸਾਹਿਬਾਨਾਂ ਅਤੇ ਮਹਾਰਾਜਾ ਰਣਜੀਤ ਸਿੰਘ ਨਾਲ ਸੰਬੰਧਤ ਸ਼ਾਨਦਾਰ ਇਤਿਹਾਸਕ ਅਨਮੋਲ ਵਸਤਾਂ ਸਾਂਭੀਆਂ ਹੋਈਆਂ ਸਨ। ਉਹਨਾਂ ਦੀ ਦ੍ਰਿੜਤਾ ਅਤੇ ਦੂਰ ਅੰਦੇਸ਼ੀ ਦਾ ਪਤਾ ਏਥੋਂ ਲੱਗਦੈ ਕਿ ਉਹਨਾਂ ਨੇ 70 ਵਿਆਂ ਚ ਸਿੱਖ ਸੰਸਾਰ ਨਾਂ ਦਾ ਰਸਾਲਾ ਸ਼ੁਰੂ ਕੀਤਾ। ਉਹਨਾਂ ਨੇ 1984 ਵਿੱਚ ਹੋਏ ਸ੍ਰੀ ਦਰਬਾਰ ਸਾਹਿਬ ਤੇ ਹਮਲੇ ਦੌਰਾਨ ਹੋਏ ਮਨੁੱਖੀ ਘਾਣ ਬਾਰੇ ਜਾਗਰੁਕਤਾ ਫੈਲਾਉਣ ਲਈ ਆਪਣੇ ਪੱਧਰ ਉੱਤੇ ਅਮਰੀਕਾ ਦੇ ਵੱਡੇ ਅਖਬਾਰਾਂ ਵਿੱਚ ਪੂਰੇ ਪੰਨੇ ਉੱਤੇ ਜਾਣਕਾਰੀ ਛਪਵਾਈ।


Published by: Sukhwinder Singh
First published: December 4, 2020, 1:06 PM IST
ਹੋਰ ਪੜ੍ਹੋ
ਅਗਲੀ ਖ਼ਬਰ