Home /News /international /

ਪਾਕਿਸਤਾਨ 'ਚ ਨਹੀਂ ਮਿਲ ਰਹੀਆਂ ਬੁਖ਼ਾਰ ਦੀਆਂ ਦਵਾਈਆਂ, ਮੱਚੀ ਹਾਹਾਕਾਰ, ਸਾਹਮਣੇ ਆਇਆ ਕਾਰਨ

ਪਾਕਿਸਤਾਨ (Pakistan) 'ਚ ਬੁਖਾਰ ਦੀਆਂ ਦਵਾਈਆਂ (Pain Relief medicine) ਦੀ ਕਾਫੀ ਕਮੀ ਹੋ ਗਈ ਹੈ। ਪੈਰਾਸੀਟਾਮੋਲ (Paracitamol) ਵਰਗੀਆਂ ਦਵਾਈਆਂ ਵੀ ਮੈਡੀਕਲ ਸਟੋਰਾਂ ਤੋਂ ਨਹੀਂ ਮਿਲ ਰਹੀਆਂ। ਦੱਸਿਆ ਜਾ ਰਿਹਾ ਹੈ ਕਿ ਬੁਖ਼ਾਰ ਦੀਆਂ ਦਵਾਈਆਂ (illnes medicine) ਵਿੱਚ ਆਈ ਕਮੀ ਦਾ ਮੁੱਖ ਕਾਰਨ ਏਸ਼ੀਆ ਵਿੱਚ ਦਵਾਈਆਂ ਦੀ ਹੋ ਰਹੀ ਕਾਲਾਬਾਜ਼ਾਰੀ ਹੈ।

ਹੋਰ ਪੜ੍ਹੋ ...
  • Share this:

ਇਸਦੇ ਨਾਲ ਹੀ ਜ਼ਿਕਰਯੋਗ ਹੈ ਕਿ ਪੂਰਾ ਵਿਸ਼ਵ ਕੋਰੋਨਾ ਅਤੇ ਕੋਰੋਨਾ ਦੇ ਆ ਰਹੇ ਨਵੇਂ ਰੂਪਾਂ ਨਾਲ ਜੂਝ ਰਿਹਾ ਹੈ। ਇਸ ਸਮੇਂ ਪਾਕਿਸਤਾਨ ਵਿੱਚ ਸਰਗਰਮ ਕੋਵਿਡ-19 ਦੇ ਮਰੀਜ਼ਾ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਇਸ ਕਾਰਨ ਬੁਖਾਰ ਦੀ ਦਵਾਈ ਦੀ ਮੰਗ ਤੇਜ਼ੀ ਨਾਲ ਵਧੀ ਹੈ, ਪਰ ਸਪਲਾਈ ਵਿੱਚ ਵੀ ਮੁਸ਼ਕਲਾਂ ਆ ਰਹੀਆਂ ਹਨ। ਇਸ ਸਮੱਸਿਆ ਦੇ ਕਾਰਨਾਂ ਵਿੱਚ ਨਾ ਸਿਰਫ਼ ਪਾਕਿਸਤਾਨ ਦੀ ਫਾਰਮਾ ਇੰਡਸਟਰੀ ਬਲਕਿ ਏਸ਼ੀਆ ਦੇ ਫਾਰਮਾ ਵਪਾਰ ਦੀ ਵੀ ਭੂਮਿਕਾ ਹੈ।

ਦੱਸ ਦੇਈਏ ਕਿ ਪਾਕਿਸਤਾਨ ਵਿੱਚ ਪੈਦਾ ਹੋਈ ਇਸ ਸਮੱਸਿਆ ਦੇ ਪ੍ਰਮੁੱਖ ਅਖਬਾਰ ਡਾਨ ਨੇ ਆਪਣੀ ਰਿਪੋਰਟ ਵਿੱਚ ਦੱਸਿਆ ਹੈ ਕਿ ਇਸ ਅਚਾਨਕ ਕਮੀ ਦਾ ਸਿੱਧਾ ਕਾਰਨ ਇਨ੍ਹਾਂ ਦਵਾਈਆਂ ਦੀ ਕਾਲਾਬਾਜ਼ਾਰੀ ਹੈ। ਰਿਪੋਰਟ 'ਚ ਡਰੱਗ ਰੈਗੂਲੇਟਰੀ ਅਥਾਰਟੀ ਆਫ ਪਾਕਿਸਤਾਨ (DRAP) ਦੇ ਇਕ ਅਧਿਕਾਰੀ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਡੇਂਗੂ ਦੇ ਮਾਮਲਿਆਂ 'ਚ ਵਾਧਾ ਹੋਣ ਕਾਰਨ ਡਰੱਗ ਪੈਰਾਸੀਟਾਮੋਲ ਦੀ ਕਾਫੀ ਕਮੀ ਹੋ ਗਈ ਹੈ, ਨਾਲ ਹੀ ਇਸ ਦੀ ਮੰਗ ਵੀ ਵਧ ਗਈ ਹੈ।

ਇਸ ਸਮੇਂ ਪਾਕਿਸਤਾਨ ਵਿੱਚ ਕੋਵਿਡ-19 ਦੀ ਪੰਜਵੀਂ ਲਹਿਰ ਚੱਲ ਰਹੀ ਹੈ ਅਤੇ ਰੋਜ਼ਾਨਾ ਸਰਗਰਮ ਸੰਕਰਮਿਤਾਂ ਦੀ ਗਿਣਤੀ ਇੱਕ ਲੱਖ ਤੋਂ ਪਾਰ ਹੋ ਗਈ ਹੈ। ਪਾਕਿਸਤਾਨ ਦੀ ਰਾਸ਼ਟਰੀ ਸਕਾਰਾਤਮਕਤਾ ਦਰ 9.65 ਫੀਸਦੀ ਹੋ ਗਈ ਹੈ। ਉੱਥੇ ਹੀ ਨੈਸ਼ਨਲ ਕਮਾਂਡ ਐਂਡ ਆਪ੍ਰੇਸ਼ਨ ਸੈਂਟਰ ਮੁਤਾਬਕ ਮੰਗਲਵਾਰ ਨੂੰ ਕੋਵਿਡ ਕਾਰਨ 32 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ। ਪਾਕਿਸਤਾਨ 'ਚ ਕੋਵਿਡ-19 ਦੇ ਮਰੀਜ਼ਾਂ ਦੀ ਗਿਣਤੀ ਵਧਣ ਦੇ ਨਾਲ ਡੇਂਗੂ ਦੇ ਮਾਮਲੇ ਵੀ ਵੱਧ ਰਹੇ ਹਨ, ਜਿਸ ਕਾਰਨ ਉੱਥੇ ਦਰਦ ਨਿਵਾਰਕ ਦਵਾਈਆਂ ਦੀ ਮੰਗ ਵੀ ਵਧ ਰਹੀ ਹੈ ਅਤੇ ਪੈਰਾਸੀਟਾਮੋਲ ਸਮੇਤ ਹੋਰ ਦਵਾਈਆਂ ਦੀ ਕਮੀਹੈ।

ਧਿਆਨ ਦੇਣਯੋਗ ਹੈ ਕਿ ਕੋਵਿਡ ਦੇ ਦੌਰ ਦੌਰਾਨ ਪਾਕਿਸਤਾਨ ਵਿੱਚ ਦਵਾਈਆਂ ਦੀ ਘਾਟ ਪਹਿਲੀ ਵਾਰ ਨਹੀਂ ਹੋਈ ਹੈ। ਇਸ ਤੋਂ ਪਹਿਲਾਂ ਪਿਛਲੇ ਸਾਲ ਮਈ ਵਿੱਚ ਵੀ ਦਵਾਈਆਂ ਦੀ ਕਮੀ ਦੀ ਸਮੱਸਿਆ ਸਾਹਮਣੇ ਆਈ ਸੀ ਅਤੇ ਕਾਲਾਬਾਜ਼ਾਰੀ ਨੇ ਇਸ ਸੰਕਟ ਨੂੰ ਹੋਰ ਵਧਾ ਦਿੱਤਾ ਸੀ। ਹੁਣ ਇੱਕ ਵਾਰ ਫਿਰ ਪਾਕਿਸਤਾਨ ਦੇ ਸਾਹਮਣੇ ਇਹ ਸੰਕਟ ਗੰਭੀਰ ਹੁੰਦਾ ਨਜ਼ਰ ਆ ਰਿਹਾ ਹੈ।

Published by:Krishan Sharma
First published:

Tags: Corona vaccine, Drug, Medical, Pakistan, Pakistan government, Treatment, Vaccine, World news