Home /News /international /

ਫੁਟਬਾੱਲ ਪ੍ਰੇਮੀਆਂ ਲਈ ਖੁਸ਼ਖਬਰੀ... ਰੂਸ ਵਿੱਚ 2018 ਤੱਕ ਮਿਲੇਗੀ ਬਿਨਾਂ ਵੀਜ਼ੇ ਦੇ ਐਂਟਰੀ

ਫੁਟਬਾੱਲ ਪ੍ਰੇਮੀਆਂ ਲਈ ਖੁਸ਼ਖਬਰੀ... ਰੂਸ ਵਿੱਚ 2018 ਤੱਕ ਮਿਲੇਗੀ ਬਿਨਾਂ ਵੀਜ਼ੇ ਦੇ ਐਂਟਰੀ

ਫੁਟਬਾੱਲ ਪ੍ਰੇਮੀਆਂ ਲਈ ਖੁਸ਼ਖਬਰੀ... ਰੂਸ ਵਿੱਚ 2018 ਤੱਕ ਮਿਲੇਗੀ ਬਿਨਾਂ ਵੀਜ਼ੇ ਦੇ ਐਂਟਰੀ

ਫੁਟਬਾੱਲ ਪ੍ਰੇਮੀਆਂ ਲਈ ਖੁਸ਼ਖਬਰੀ... ਰੂਸ ਵਿੱਚ 2018 ਤੱਕ ਮਿਲੇਗੀ ਬਿਨਾਂ ਵੀਜ਼ੇ ਦੇ ਐਂਟਰੀ

  • Share this:

    ਫਰਾਂਸ਼ ਤੇ ਕ੍ਰੋਏਸ਼ੀਆ ਦੇ ਵਿੱਚ ਖੇਡੇ ਗਏ ਫਾਈਨਲ ਮੈਚ ਦੇ ਨਾਲ ਫੀਫਾ ਵਿਸ਼ਵ ਕੱਪ 2018 ਭਲੇ ਹੀ ਖ਼ਤਮ ਹੋ ਗਿਆ ਹੋਵੇ, ਪਰ ਫੈਨਸ ਉੱਤੇ ਫੁਟਬਾੱਲ ਦੀ ਖੁਮਾਰੀ ਹਾਲੇ ਤੱਕ ਬਾਕੀ ਹੈ। ਅਜਿਹੇ ਵਿੱਚ ਰੂਸ ਦੇ ਰਾਸ਼ਟਰਪਤੀ ਵਲਾਮਦੀਰ ਪੁਤਿਨ ਨੇ 'ਫੈਨ ਆਈਡੀ ਕਾਰਡ' ਵਾਲੇ ਫੁਟਬਾੱਲ ਪ੍ਰੇਮੀਆਂ ਲਈ ਸਾਲ 2018 ਤੱਕ ਰੂਸ ਵਿੱਚ ਵੀਜ਼ਾ ਮੁਫ਼ਤ ਐਂਟਰੀ ਦਾ ਐਲਾਣ ਕੀਤਾ ਹੈ। ਇੱਕ ਨੀਊਜ਼ ਏਜੰਸੀ ਦੀ ਰਿਪੋਰਟ ਵਿੱਚ ਇਸਦੀ ਜਾਣਕਾਰੀ ਦਿੱਤੀ ਗਈ ਹੈ। ਏਜੰਸੀ ਨੇ ਪੁਤਿਨ ਦੇ ਹਵਾਲੇ ਤੋਂ ਲਿਖਿਆ, 'ਵਿਦੇਸ਼ੀ ਫੁਟਬਾੱਲ ਪ੍ਰੇਮੀ, ਜਿਨ੍ਹਾਂ ਕੋਲ ਹਾਲੇ 'ਫੈਨ ਆਈ' ਕਾਰਡ ਹੈ, ਉਹ ਇਸ ਸਾਲ ਦੇ ਆਖਿਰ ਤੱਕ ਰੂਸ ਵਿੱਚ ਵੀਜ਼ਾ ਫਰੀ ਮਲਟੀਪਲ ਐਂਟਰੀ ਕਰ ਸਕਦੇ ਹਨ।' ਏਜੰਸੀ ਦੇ ਮੁਤਾਬਕ, ਰੂਸ ਦੇ ਲੁਜ਼ਨੀਕੀ ਸਟੇਡੀਅਮ ਵਿੱਚ ਖੇਡੇ ਗਏ ਫਾਈਨਲ ਵਿੱਚ ਫਰਾਂਸ ਦੇ ਚੈਂਪੀਅਨ ਬਣਦੇ ਹੀ ਵਲਾਮਦੀਰ ਪੁਤਿਨ ਨੇ ਇਹ ਐਲਾਣ ਕੀਤਾ।


    20 ਸਾਲ ਬਾਅਦ ਫਰਾਂਸ ਨੇ ਜਿੱਤਿਆ ਫੀਫਾ ਵਿਸ਼ਵ ਕੱਪ 2018


    ਏਜੰਸੀ ਦੇ ਮੁਤਾਬਕ, ਪੁਤਿਨ ਨੇ ਕਿਹਾ, 'ਫੀਫਾ ਵਿਸ਼ਵ ਕੱਪ ਦੀ ਮੇਜ਼ਬਾਨੀ ਕਰਕੇ ਰੂਸ ਮਾਣ ਮਹਿਸੂਸ ਕਰ ਰਿਹਾ ਹੈ। ਅਸੀਂ ਲੋਕਾਂ ਨੇ ਬਿਹਤਰੀਨ ਤਰੀਕੇ ਨਾਲ ਇਸ ਟੂਰਨਾਮੈਂਟ ਦੀ ਮੇਜ਼ਬਾਨੀ ਕੀਤੀ। ਵਿਦੇਸ਼ੀ ਫੁਟਬਾੱਲ ਪ੍ਰੇਮੀਆਂ ਨੂੰ ਇਸ ਵਾਰ ਫੈਨ ਆਈਡੀ ਕਾਰਡ ਜਾਰੀ ਕੀਤਾ ਗਿਆ ਸੀ। ਅਜਿਹੇ ਫੁਟਬਾੱਲ ਪ੍ਰੇਮੀਆਂ ਨੂੰ ਪੂਰੇ ਸਾਲ ਤੱਕ ਰੂਸ ਵਿੱਚ ਵੀਜ਼ੇ ਦੀ ਮੁਫ਼ਤ ਐਂਟਰੀ ਮਿਲੇਗੀ।' ਫੁਟਬਾੱਲ ਵਿਸ਼ਵ ਕੱਪ ਖ਼ਤਮ ਹੋਣ ਤੋਂ ਬਾਅਦ ਫੈਨ ਆਈਡੀ ਕਾਰਡ ਦੀ ਵੈਧਤਾ 25 ਜੁਲਾਈ ਨੂੰ ਖ਼ਤਮ ਹੋਣੀ ਸੀ ਜਿਸਨੂੰ ਪੂਰੇ ਸਾਲ ਲਈ ਵਧਾ ਦਿੱਤਾ ਗਿਆ ਹੈ। ਦੱਸ ਦਈਏ ਕਿ ਰੂਸ ਵਿੱਚ ਆਯੋਜਿਤ ਹੋਏ 21ਵੇਂ ਫੀਫਾ ਵਿਸ਼ਵ ਕੱਪ 2018 ਨੂੰ ਫਰਾਂਸ ਦੇ ਰੂਪ ਵਿੱਚ ਨਵਾਂ ਚੈਂਪੀਅਨ ਮਿਲ ਗਿਆ ਹੈ। ਐਤਵਾਰ ਨੂੰ ਹੋਏ ਫਾਈਨਲ ਮੈਚ ਵਿੱਚ ਫਰਾਂਸ ਦੇ ਕ੍ਰੋਏਸ਼ੀਆ ਨੂੰ 4-2 ਤੋਂ ਹਰਾ ਦਿੱਤਾ। ਲੁਜ਼ਨੀਕੀ ਸਟੇਡੀਅਮ ਵਿੱਚ ਫਾਈਨਲ ਮੈਚ ਦੇਖਣ ਰੂਸ ਦੇ ਰਾਸ਼ਟਰਪਤੀ ਵਲਾਮਦੀਰ ਪੁਤਿਨ, ਕ੍ਰੋਏਸ਼ੀਆ ਦੀ ਰਾਸ਼ਟਰਪਤੀ ਕੋਲਿੰਡਾ ਗ੍ਰੈਬਰ ਕਿਤਾਰੋਵਿਕ ਤੇ ਫਰਾਂਸ ਦੇ ਰਾਸ਼ਟਰਪਤਾ ਇਮੈਨੁਏਲ ਮੈਕਰੋਂ ਵੀ ਪਹੁੰਚੇ ਸਨ।


    ਵਲਾਮਦੀਰ ਪੁਤਿਨ ਵੀ ਬਾਰਿਸ਼ ਵੀ ਛੱਤਰੀ ਦੇ ਥੱਲੇ ਨਜ਼ਰ ਆ ਰਹੇ ਹਨ।


    ਫਰਾਂਸ ਭਲੇ ਹੀ ਫੁਟਬਾੱਲ ਦਾ ਚੈਂਪੀਅਨ ਬਣਿਆ ਹੋਵੇ ਪਰ ਤਿੰਨਾਂ ਦੇਸ਼ਾਂ ਦੇ ਪ੍ਰਧਾਨਾਂ ਨੇ ਗਜ਼ਬ ਦੀ ਸਪੋਰਟਸ ਸਪਿਰਿਟ ਦਿਖਾਈ। ਉਨ੍ਹਾਂ ਨੇ ਦੋਨਾਂ ਟੀਮਾਂ ਦੇ ਖਿਡਾਰੀਆਂ ਨੂੰ ਚੀਅਰਸ ਕੀਤਾ। ਜਿੱਤ ਤੋਂ ਬਾਅਦ ਫਰਾਂਸ ਦੇ ਰਾਸ਼ਟਰਪਤੀ ਇਮੈਨੁਏਲ ਮੈਕਰੋਂ ਨੇ ਤਾਂ ਕ੍ਰੋਏਸੀਆ ਦੀ ਰਾਸ਼ਟਰਪਤੀ ਕੋਲਿੰਡਾ ਗ੍ਰੈਬਰ ਨੂੰ ਗਲੇ ਲਗਾ ਲਿਆ। ਇਨ੍ਹਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਲੋਕਾਂ ਵੱਲੋਂ ਖੂਬ ਸ਼ੇਅਰ ਕੀਤੀਆਂ ਜਾ ਰਹੀਆਂ ਹਨ। ਉੱਥੇ ਹੀ ਇੱਕ ਤਸਵੀਰ ਵਿੱਚ ਵਲਾਮਦੀਰ ਪੁਤਿਨ ਵੀ ਬਾਰਿਸ਼ ਵੀ ਛੱਤਰੀ ਦੇ ਥੱਲੇ ਨਜ਼ਰ ਆ ਰਹੇ ਹਨ।

    First published:

    Tags: FIFA, France