Fifa World Cup 2022: ਆਮ ਤੌਰ 'ਤੇ ਅਜਿਹੇ ਦ੍ਰਿਸ਼ ਘੱਟ ਹੀ ਦੇਖਣ ਨੂੰ ਮਿਲਦੇ ਹਨ ਜਦੋਂ ਕਿਸੇ ਦੇਸ਼ ਵਿਚ ਆਪਣੀ ਟੀਮ ਦੀ ਹਾਰ ਤੋਂ ਬਾਅਦ ਜਸ਼ਨ ਮਨਾਇਆ ਜਾਂਦਾ ਹੈ। ਪਰ ਇਰਾਨ ਵਿੱਚ ਅਜਿਹਾ ਹੀ ਹੋਇਆ। ਮੰਗਲਵਾਰ ਨੂੰ ਅਮਰੀਕਾ ਦੇ ਖਿਲਾਫ ਮਿਲੀ ਹਾਰ ਤੋਂ ਬਾਅਦ ਲੋਕ ਸੜਕਾਂ 'ਤੇ ਉਤਰ ਆਏ ਅਤੇ ਆਪਣੇ ਦੇਸ਼ ਦੀ ਹਾਰ ਦਾ ਜਸ਼ਨ ਮਨਾਉਣ ਲੱਗੇ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਸ ਦੌਰਾਨ ਇੱਥੇ ਫੌਜ ਨੇ ਇੱਕ ਵਿਅਕਤੀ ਦੇ ਸਿਰ ਵਿੱਚ ਗੋਲੀ ਮਾਰ ਦਿੱਤੀ। ਦੱਸ ਦੇਈਏ ਕਿ 38ਵੇਂ ਮਿੰਟ 'ਚ ਕ੍ਰਿਸਚੀਅਨ ਪੁਲਿਸਿਕ ਦੇ ਗੋਲ ਦੀ ਮਦਦ ਨਾਲ ਅਮਰੀਕਾ ਨੇ ਈਰਾਨ 'ਤੇ 1-0 ਨਾਲ ਜਿੱਤ ਦੇ ਨਾਲ ਫੀਫਾ ਵਿਸ਼ਵ ਕੱਪ ਦੇ ਨਾਕਆਊਟ ਦੌਰ 'ਚ ਪ੍ਰਵੇਸ਼ ਕਰ ਲਿਆ ਹੈ। ਜਦਕਿ ਈਰਾਨ ਬਾਹਰ ਹੋ ਗਿਆ।
ਮੀਡੀਆ ਰਿਪੋਰਟਾਂ ਮੁਤਾਬਕ ਸਰਕਾਰ ਵਿਰੋਧੀ ਪ੍ਰਦਰਸ਼ਨਕਾਰੀਆਂ ਨੇ ਮੰਗਲਵਾਰ ਰਾਤ ਵਿਸ਼ਵ ਕੱਪ ਤੋਂ ਈਰਾਨ ਦੇ ਬਾਹਰ ਹੋਣ ਤੋਂ ਬਾਅਦ ਜਨਤਕ ਤੌਰ 'ਤੇ ਜਸ਼ਨ ਮਨਾਇਆ। ਕਾਰਕੁਨਾਂ ਨੇ ਦੱਸਿਆ ਕਿ ਪੂਰਬੀ ਈਰਾਨ ਦੇ ਬੰਦਰ ਅੰਜਲੀ ਵਿੱਚ ਸਰਕਾਰੀ ਬਲਾਂ ਨੇ ਕਾਰ ਦਾ ਹਾਰਨ ਵਜਾਉਣ ਤੋਂ ਬਾਅਦ 27 ਸਾਲਾ ਮਹਿਰਾਨ ਸਮਕ ਦੇ ਸਿਰ ਵਿੱਚ ਗੋਲੀ ਮਾਰ ਦਿੱਤੀ।
ਈਰਾਨ ਇੰਟਰਨੈਸ਼ਨਲ ਦੀ ਇਕ ਰਿਪੋਰਟ ਮੁਤਾਬਕ ਉਹ ਆਪਣੀ ਮੰਗੇਤਰ ਨਾਲ ਕਾਰ 'ਚ ਬੈਠਾ ਸੀ। ਉਸੇ ਸਮੇਂ ਈਰਾਨ ਦੇ ਸੁਰੱਖਿਆ ਬਲਾਂ ਦੇ ਇੱਕ ਮੈਂਬਰ ਨੇ ਉਸ ਦੇ ਸਿਰ ਵਿੱਚ ਗੋਲੀ ਮਾਰ ਦਿੱਤੀ। ਉਸ ਨੂੰ ਨੇੜਲੇ ਹਸਪਤਾਲ ਲਿਜਾਇਆ ਗਿਆ ਜਿੱਥੇ ਬਾਅਦ ਵਿਚ ਉਸ ਦੀ ਮੌਤ ਹੋ ਗਈ। ਬਹੁਤ ਸਾਰੇ ਈਰਾਨੀ ਲੋਕਾਂ ਨੇ ਕਤਰ ਵਿਸ਼ਵ ਕੱਪ ਵਿੱਚ ਆਪਣੀ ਟੀਮ ਦਾ ਸਮਰਥਨ ਕਰਨ ਤੋਂ ਇਨਕਾਰ ਕਰ ਦਿੱਤਾ ਹੈ, ਇਸ ਨੂੰ ਦੇਸ਼ ਦੇ ਜ਼ਾਲਮ ਸ਼ਾਸਨ ਦੇ ਪ੍ਰਤੀਕ ਵਜੋਂ ਦੇਖਦੇ ਹੋਏ। ਜਸ਼ਨ ਦੀਆਂ ਕਈ ਵੀਡੀਓਜ਼ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।
ਈਰਾਨੀ ਫੁਟਬਾਲ ਟੀਮ ਵਿਸ਼ਵ ਕੱਪ ਦੀ ਸ਼ੁਰੂਆਤ ਤੋਂ ਹੀ ਇਸ ਮੁੱਦੇ ਦੇ ਕੇਂਦਰ ਵਿੱਚ ਰਹੀ ਹੈ ਕਿਉਂਕਿ ਉਨ੍ਹਾਂ ਨੇ ਆਪਣੇ ਪਹਿਲੇ ਮੈਚ ਤੋਂ ਪਹਿਲਾਂ ਦੇਸ਼ ਦਾ ਰਾਸ਼ਟਰੀ ਗੀਤ ਗਾਉਣ ਤੋਂ ਇਨਕਾਰ ਕਰ ਦਿੱਤਾ ਸੀ। ਖਿਡਾਰੀਆਂ ਨੂੰ ਖੇਡ ਤੋਂ ਪਹਿਲਾਂ ਪਿੱਚ 'ਤੇ ਰਾਸ਼ਟਰੀ ਗੀਤ ਗਾਉਂਦੇ ਦੇਖਿਆ ਗਿਆ ਸੀ ਜਦੋਂ ਤਹਿਰਾਨ ਦੇ ਅਧਿਕਾਰੀਆਂ ਨੇ ਉਨ੍ਹਾਂ ਨੂੰ ਚੇਤਾਵਨੀ ਦਿੱਤੀ ਸੀ ਕਿ ਉਹ ਪਹਿਲਾਂ ਇਸ ਨੂੰ ਨਾ ਗਾਉਣ ਦੇ ਆਪਣੇ "ਬੇਇੱਜ਼ਤ" ਫੈਸਲੇ ਦਾ ਬਦਲਾ ਭੁਗਤਣਗੇ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: FIFA World Cup, Football, Iran