Home /News /international /

ਪਾਕਿਸਤਾਨ ਅਤੇ ਅਫਗਾਨਿਸਤਾਨ ਦੇ ਵਿਚਾਲੇ ਸਰਹੱਦ 'ਤੇ ਲੜਾਈ ਜਾਰੀ,ਅਫਗਾਨ ਬਲਾਂ ਵੱਲੋਂ ਕੀਤੀ ਗਈ ਭਾਰੀ ਗੋਲਾਬਾਰੀ

ਪਾਕਿਸਤਾਨ ਅਤੇ ਅਫਗਾਨਿਸਤਾਨ ਦੇ ਵਿਚਾਲੇ ਸਰਹੱਦ 'ਤੇ ਲੜਾਈ ਜਾਰੀ,ਅਫਗਾਨ ਬਲਾਂ ਵੱਲੋਂ ਕੀਤੀ ਗਈ ਭਾਰੀ ਗੋਲਾਬਾਰੀ

ਪਾਕਿਸਤਾਨ ਅਤੇ ਅਫਗਾਨਿਸਤਾਨ ਵਿਚਾਲੇ ਸਰਹੱਦ 'ਤੇ ਸੰਘਰਸ਼  ਜਾਰੀ,ਅਫਗਾਨ ਬਲਾਂ ਨੇ ਕੀਤੀ ਭਾਰੀ ਗੋਲਾਬਾਰੀ

ਪਾਕਿਸਤਾਨ ਅਤੇ ਅਫਗਾਨਿਸਤਾਨ ਵਿਚਾਲੇ ਸਰਹੱਦ 'ਤੇ ਸੰਘਰਸ਼ ਜਾਰੀ,ਅਫਗਾਨ ਬਲਾਂ ਨੇ ਕੀਤੀ ਭਾਰੀ ਗੋਲਾਬਾਰੀ

ਇੰਟਰ-ਸਰਵਿਸਜ਼ ਪਬਲਿਕ ਰਿਲੇਸ਼ਨਜ਼ ਦੀ ਰਿਪੋਰਟ ਦੇ ਮੁਤਾਬਕ ਅਫਗਾਨ ਸਰਕਾਰ ਦੇ ਵੱਲੋਂ ਹਮਲਿਆਂ ਵਿੱਚ ਤੋਪਖਾਨੇ ਅਤੇ ਮੋਰਟਾਰ ਦੀ ਵਰਤੋਂ ਕੀਤੀ ਗਈ ਹੈ। ਪਾਕਿਸਤਾਨ ਦੀ ਫੌਜ ਦਾ ਕਹਿਣਾ ਹੈ ਕਿ ਤਾਲਿਬਾਨ ਫੌਜ ਸਾਡੇ ਦੇਸ਼ ਦੇ ਨਾਗਰਿਕਾਂ ਨੂੰ ਨਿਸ਼ਾਨਾ ਬਣਾ ਰਹੀ ਹੈ, ਇਸ ਲਈ ਇਸ ਦੀ ਗੰਭੀਰਤਾ ਨੂੰ ਉਜਾਗਰ ਕਰਨ ਦੀ ਬਹੁਤ ਲੋੜ ਹੈ। ਇਸ ਦੇ ਨਾਲ ਹੀ ਅਫਗਾਨਿਸਤਾਨ ਦੇ ਕੰਧਾਰ ਪੁਲਿਸ ਦੇ ਬੁਲਾਰੇ ਨੇ ਕਿਹਾ ਹੈ ਕਿ "ਸੀਮਾ ਪਾਰ ਤੋਂ ਹੋਈ ਗੋਲਾਬਾਰੀ ਵਿੱਚ ਇੱਕ ਅਫਗਾਨ ਸੈਨਿਕ ਦੀ ਮੌਤ ਹੋ ਗਈ ਅਤੇ ਤਿੰਨ ਨਾਗਰਿਕਾਂ ਸਮੇਤ 10 ਹੋਰ ਜ਼ਖਮੀ ਹੋ ਗਏ।"

ਹੋਰ ਪੜ੍ਹੋ ...
  • Share this:

ਪਾਕਿਸਤਾਨ ਅਤੇ ਅਫਗਾਨਿਸਤਾਨ ਦੇ ਵਿਚਾਲੇ ਸਰਹੱਦ ਦੇ ਉੱਪਰ ਲੜਾਈ ਚੱਲ ਰਹੀ ਹੈ।ਇਸ ਵਿਚਾਲੇ ਪਾਕਿਸਤਾਨ ਦੀ ਫੌਜ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਐਤਵਾਰ ਨੂੰ ਅਫਗਾਨ ਬਲਾਂ ਵੱਲੋਂ ਭਾਰੀ ਗੋਲਾਬਾਰੀ ਕੀਤੀ ਗਈ ਸੀ, ਜਿਸ ਕਾਰਨ ਸਰਹੱਦ ਪਾਰ ਪਾਕਿਸਤਾਨ 'ਚ 6 ਨਾਗਰਿਕਾਂ ਦੀ ਮੌਤ ਹੋ ਗਈ ਸੀ ਅਤੇ 17 ਹੋਰ ਲੋਕ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਗਏ ਸਨ। ਇਸ ਤੋਂ ਬਾਅਦ ਪਾਕਿਸਤਾਨੀ ਸੈਨਿਕਾਂ ਨੇ ਦੱਖਣੀ-ਪੱਛਮੀ ਬਲੋਚਿਸਤਾਨ ਸੂਬੇ 'ਚ ਚਮਨ ਸਰਹੱਦ ਪਾਰ ਤੋਂ ਜਵਾਬੀ ਕਾਰਵਾਈ ਵੀ ਕੀਤੀ ਸੀ। ਪਾਕਿਸਤਾਨ ਨੇ ਮੌਕੇ ਦੀ ਗੰਭੀਰਤਾ ਨੂੰ ਉਜਾਗਰ ਕਰਨ ਦੇ ਲਈ ਕਾਬੁਲ ਤੱਕ ਵੀ ਪਹੁੰਚ ਕੀਤੀ ਸੀ ਅਤੇ ਘਟਨਾ ਨੂੰ ਮੁੜ ਤੋਂ ਰੋਕਣ ਲਈ ਸਖ਼ਤ ਕਾਰਵਾਈ ਦੀ ਮੰਗ ਵੀ ਕੀਤੀ।

ਇਸ ਘਟਨਾ ਨੂੰ ਲੈ ਕੇ ਇੰਟਰ-ਸਰਵਿਸਜ਼ ਪਬਲਿਕ ਰਿਲੇਸ਼ਨਜ਼ ਦੀ ਰਿਪੋਰਟ ਦੇ ਮੁਤਾਬਕ ਅਫਗਾਨ ਸਰਕਾਰ ਦੇ ਵੱਲੋਂ ਹਮਲਿਆਂ ਵਿੱਚ ਤੋਪਖਾਨੇ ਅਤੇ ਮੋਰਟਾਰ ਦੀ ਵਰਤੋਂ ਕੀਤੀ ਗਈ ਹੈ। ਪਾਕਿਸਤਾਨ ਦੀ ਫੌਜ ਦਾ ਕਹਿਣਾ ਹੈ ਕਿ ਤਾਲਿਬਾਨ ਫੌਜ ਸਾਡੇ ਦੇਸ਼ ਦੇ ਨਾਗਰਿਕਾਂ ਨੂੰ ਨਿਸ਼ਾਨਾ ਬਣਾ ਰਹੀ ਹੈ, ਇਸ ਲਈ ਇਸ ਦੀ ਗੰਭੀਰਤਾ ਨੂੰ ਉਜਾਗਰ ਕਰਨ ਦੀ ਬਹੁਤ ਲੋੜ ਹੈ। ਇਸ ਦੇ ਨਾਲ ਹੀ ਅਫਗਾਨਿਸਤਾਨ ਦੇ ਕੰਧਾਰ ਪੁਲਿਸ ਦੇ ਬੁਲਾਰੇ ਨੇ ਕਿਹਾ ਹੈ ਕਿ "ਸੀਮਾ ਪਾਰ ਤੋਂ ਹੋਈ ਗੋਲਾਬਾਰੀ ਵਿੱਚ ਇੱਕ ਅਫਗਾਨ ਸੈਨਿਕ ਦੀ ਮੌਤ ਹੋ ਗਈ ਅਤੇ ਤਿੰਨ ਨਾਗਰਿਕਾਂ ਸਮੇਤ 10 ਹੋਰ ਜ਼ਖਮੀ ਹੋ ਗਏ।"

ਇਸ ਤੋਂ ਪਹਿਲਾਂ ਪਿਛਲੇ ਮਹੀਨੇ ਵੀ ਕੀਤੀ ਗਈ ਸੀ ਗੋਲੀਬਾਰੀ

ਹਾਲਾਂਕਿ ਇਸੇ ਤਰ੍ਹਾਂ ਪਿਛਲੇ ਮਹੀਨੇ ਵੀ ਦੋਵਾਂ ਦੇਸ਼ਾਂ ਵਿਚਾਲੇ ਝੜਪਾਂ ਹੋਈਆਂ ਸਨ। ਦੋਵਾਂ ਪਾਸਿਆਂ ਦੇ ਅਧਿਕਾਰੀਆਂ ਨੇ ਕਿਹਾ ਕਿ ਚਮਨ ਵਿਖੇ ਵਿਅਸਤ ਅਫਗਾਨ ਸਰਹੱਦੀ ਕਰਾਸਿੰਗ, ਵਪਾਰ ਅਤੇ ਆਵਾਜਾਈ ਲਈ ਵਰਤੀ ਜਾਂਦੀ ਹੈ ਜਿਸ ਨੂੰ ਬੰਦ ਕਰ ਦਿੱਤਾ ਗਿਆ ਹੈ। ਇਸੇ ਤਰ੍ਹਾਂ ਦੀਆਂ ਝੜਪਾਂ ਤੋਂ ਬਾਅਦ ਪਿਛਲੇ ਮਹੀਨੇ ਕਈ ਦਿਨਾਂ ਤੱਕ ਕਰਾਸਿੰਗ ਨੂੰ ਵੀ ਬੰਦ ਰੱਖਿਆ ਗਿਆ ਸੀ। ਇਸ ਤੋਂ ਬਾਅਦ ਵੀ ਤਾਲਿਬਾਨ ਨਾਲ ਪਾਕਿਸਤਾਨੀ ਫੌਜ ਦੀ ਮੀਟਿੰਗ ਦਾ ਕੋਈ ਨਤੀਜਾ ਨਹੀਂ ਨਿਕਲ ਸਕਿਆ ਸੀ।

ਦੋਵਾਂ ਦੇਸ਼ਾਂ ਦੀ ਸਰਹੱਦ 'ਤੇ ਟਕਰਾਅ ਕਿਉਂ ਜਾਰੀ ਹੈ?

ਜਿਸ ਵੇਲੇ ਤੋਂ ਤਾਲਿਬਾਨ ਨੇ ਅਫਗਾਨਿਸਤਾਨ 'ਚ ਸੱਤਾ ਸੰਭਾਲੀ ਹੈ, ਉਸ ਵੇਲੇ ਤੋਂ ਹੀ ਪਾਕਿਸਤਾਨ-ਅਫਗਾਨ ਸਰਹੱਦ 'ਤੇ ਡੂਰੰਡ ਲਾਈਨ 'ਤੇ ਦੋਵਾਂ ਦੇਸ਼ਾਂ ਵਿਚਾਲੇ ਹਾਲਾਤ ਹੋਰ ਵੀ ਜ਼ਿਆਦਾ ਤਣਾਅਪੂਰਨ ਹੋ ਗਏ ਹਨ। ਤਾਲਿਬਾਨ ਦਾ ਇਲਜ਼ਾਮ ਹੈ ਕਿ ਪਾਕਿਸਤਾਨੀ ਸੈਨਿਕ ਅਕਸਰ ਅਫਗਾਨ ਖੇਤਰ ਵਿੱਚ ਘੁਸਪੈਠ ਕਰਦੇ ਰਹਿੰਦੇ ਹਨ ਅਤੇ ਡੂਰੰਡ ਲਾਈਨ ਦੇ ਨਾਲ ਵਾੜ ਲਗਾਉਣ ਦੀ ਕੋਸ਼ਿਸ਼ ਦੀ ਕਰਦੇ ਰਹਿੰਦੇ ਹਨ। ਜਿਸ ਦਾ ਹੁਣ ਤਾਲਿਬਾਨ ਦੇ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ। ਤਾਲਿਬਾਨ ਇਸ ਦਾ ਵਿਰੋਧ ਕਰ ਰਿਹਾ ਹੈ, ਜੋ ਗੱਲ ਪਾਕਿਸਤਾਨ ਨੂੰ ਹੈਰਾਨ ਕਰ ਰਹੀ ਹੈ ਕਿਉਂਕਿ ਅਫਗਾਨਿਸਤਾਨ ਵਿੱਚ ਤਾਲਿਬਾਨ ਨੂੰ ਸੱਤਾ ਵਿਚ ਲਿਆਉਣ ਵਿੱਚ ਪਾਕਿਸਤਾਨ ਨੇ ਵੀ ਮਦਦ ਕੀਤੀ ਸੀ।

ਪਾਕਿਸਤਾਨ ਨੇ ਇਹ ਸੋਚਿਆ ਸੀ ਕਿ ਤਾਲਿਬਾਨ ਇਸ ਦਾ ਵਿਰੋਧ ਨਹੀਂ ਕਰੇਗਾ ਅਤੇ ਉਨ੍ਹਾਂ ਦਾ ਕੰਮ ਸੌਖਾ ਹੋ ਜਾਵੇਗਾ। ਪਰ ਇਥੇ ਵਿਵਾਦ ਹੋਰ ਵੀ ਜ਼ਿਆਦਾ ਭਖ ਗਿਆ ਸੀ। ਤਾਲਿਬਾਨ ਕਮਾਂਡਰ ਨੇ ਇਕ ਵਾਰ ਇਸੇ ਗੱਲ ਲਈ ਪਾਕਿਸਤਾਨ ਨੂੰ ਧਮਕੀ ਦਿੱਤੀ ਸੀ। ਇੱਕ ਵੀਡੀਓ ਵਿੱਚ ਤਾਲਿਬਾਨ ਦੇ ਕਮਾਂਡਰ ਨੇ ਕਿਹਾ ਸੀ, "ਪਾਕਿਸਤਾਨ ਨੂੰ ਅਫਗਾਨ ਸਰਹੱਦ ਵਿੱਚ ਦਖਲ ਦੇਣਾ ਬੰਦ ਕਰਨਾ ਚਾਹੀਦਾ ਹੈ, ਅਸੀਂ ਸੰਜਮ ਰੱਖ ਰਹੇ ਹਾਂ ਕਿਉਂਕਿ ਤੁਸੀਂ ਵੀ ਮੁਸਲਮਾਨ ਹੋ, ਨਹੀਂ ਤਾਂ ਅਸੀਂ ਤੁਹਾਡੇ ਨਾਲ ਉਹੀ ਜੰਗ ਲੜ ਸਕਦੇ ਹਾਂ ਜੋ ਅਸੀਂ ਅਮਰੀਕਾ ਨਾਲ ਲੜੇ ਸੀ।"

Published by:Shiv Kumar
First published:

Tags: Afghanistan, Border, Firing, Pakistan