ਜਸਟਿਨ ਟਰੂਡੋ ਨੂੰ ਮਿਲੇ ਪ੍ਰਧਾਨ ਮੰਤਰੀ ਮੋਦੀ, ਬੋਲੇ- ਭਾਰਤ-ਕਨੇਡਾ ਦੋਨਾਂ ਲਈ ਅੱਤਵਾਦ ਵੱਡੀ ਚਿੰਤਾ

Damanjeet Kaur
Updated: February 23, 2018, 4:19 PM IST
ਜਸਟਿਨ ਟਰੂਡੋ ਨੂੰ ਮਿਲੇ ਪ੍ਰਧਾਨ ਮੰਤਰੀ ਮੋਦੀ, ਬੋਲੇ- ਭਾਰਤ-ਕਨੇਡਾ ਦੋਨਾਂ ਲਈ ਅੱਤਵਾਦ ਵੱਡੀ ਚਿੰਤਾ
ਜਸਟਿਨ ਟਰੂਡੋ ਨੂੰ ਮਿਲੇ ਪ੍ਰਧਾਨ ਮੰਤਰੀ ਮੋਦੀ, ਬੋਲੇ- ਭਾਰਤ-ਕਨੇਡਾ ਦੋਨਾਂ ਲਈ ਅੱਤਵਾਦ ਵੱਡੀ ਚਿੰਤਾ
Damanjeet Kaur
Updated: February 23, 2018, 4:19 PM IST
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨਾਲ ਮੁਲਾਕਾਤ ਕੀਤੀ। ਉਹਨਾਂ ਨੇ ਪਰਿਵਾਰ ਸਮੇਤ ਰਾਸ਼ਟਰਪਤੀ ਭਵਨ ਪਹੁੰਚੇ ਟਰੂਡੋ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ। ਇਸ ਦੌਰਾਨ ਰਾਸ਼ਟਰਪਤੀ ਭਵਨ ਵਿੱਚ ਟਰੂਡੋ ਨੂੰ 'ਗਾਰਡ ਆਫ਼ ਆਨਰ' ਵੀ ਦਿੱਤਾ ਗਿਆ। ਪ੍ਰਧਾਨ ਮੰਤਰੀ ਮੋਦੀ ਅਤੇ ਜਸਟਿਨ ਟਰੂਡੋ ਨੇ ਇੱਕ ਸੰਯੁਕਤ ਬਿਆਨ (Joint Statement) ਜਾਰੀ ਕੀਤਾ। ਇਸ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, 'ਇਹ ਜ਼ਰੂਰੀ ਹੈ ਕਿ ਅੱਤਵਾਦ ਦੇ ਖ਼ਿਲਾਫ਼ ਅਸੀਂ ਮਿਲ ਕੇ ਯੁੱਧ ਕਰੀਏ, ਸਾਡੀ ਪ੍ਰਭੂਸੱਤਾ ਅਤੇ ਖੇਤਰੀ ਏਕਤਾ ਨੂੰ ਨੁਕਸਾਨ ਪਹੁੰਚਾਉਣ ਵਾਲਿਆਂ ਬਖਸ਼ਿਆ ਨਹੀਂ ਜਾ ਸਕਦਾ। ਰਾਜਨੀਤੀ ਲਈ ਧਰਮ ਦੀ ਦੁਰਵਰਤੋਂ ਕਰਨ ਵਾਲਿਆਂ ਲਈ ਕੋਈ ਜਗ੍ਹਾ ਨਹੀਂ ਹੋਣੀ ਚਾਹੀਦੀ।'

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਕਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ, ਉਨ੍ਹਾਂ ਦੀ ਪਤਨੀ ਤੇ ਬੱਚਿਆਂ ਨਾਲ ਮਿਲੇ।


ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਭਾਰਤ ਦੇ ਲਈ ਕਨੇਡਾ ਦੇ ਨਾਲ ਆਪਣੀ ਰਾਜਨੀਤਕ ਸਾਂਝੇਦਾਰੀ ਵਧਾਉਣਾ ਬਹੁਤ ਜ਼ਰੂਰੀ ਹੈ। ਭਾਰਤ ਅਤੇ ਕਨੇਡਾ ਦਾ ਰਿਸ਼ਤਾ ਲੋਕਤੰਤਰ, ਬਹੁਲਵਾਦ, ਕਾਨੂੰਨ ਦੀ ਸਰਵਉੱਚਤਾ ਅਤੇ ਆਪਸੀ ਸੰਪਰਕ 'ਤੇ ਆਧਾਰਿਤ ਹੈ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਉਹ ਅਤੇ ਟਰੂਡੋ ਅੱਤਵਾਦ ਅਤੇ ਉਗਰਵਾਰ ਦੇ ਖ਼ਿਲਾਫ਼ ਲੜਾਈ ਦੇ ਲਈ ਸਹਿਮਤ ਹੋਏ ਹਨ। ਦੋਨਾਂ ਦੇਸ਼ਾਂ ਦੇ ਐਨ.ਐਸ.ਏ. ਵੀ ਪਹਿਲਾਂ ਮਿਲ ਚੁੱਕੇ ਹਨ। ਤੁਹਾਨੂੰ ਦੱਸ ਦਈਏ ਕਿ ਟਰੂਡੋ ਦੇ ਭਾਰਤ ਦੌਰੇ ਵਿੱਚ ਪ੍ਰਧਾਨ ਮੰਤਰੀ ਮੋਦੀ ਦੇ ਮੌਜੂਦ ਨਾ ਰਹਿਣ ਦੀ ਚਰਚਾ ਕਈ ਦਿਨਾਂ ਤੋਂ ਹੋ ਰਹੀ ਸੀ। ਦੂਜੇ ਪਾਸੇ, ਮੰਗਲਵਾਰ ਨੂੰ ਮੁੰਬਈ ਵਿੱਚ ਕਨੇਡਾ ਹਾਈ ਕਮਿਸ਼ਨ ਵੱਲੋਂ ਆਯੋਜਿਤ ਇੱਕ ਪਾਰਟੀ ਵਿੱਚ ਖ਼ਾਲਿਸਤਾਨੀ ਜਸਪਾਲ ਅਟਵਾਲ ਦੇ ਸ਼ਾਮਿਲ ਹੋਣ 'ਤੇ ਵੀ ਵਿਵਾਦ ਚੱਲ ਰਿਹਾ ਹੈ।

ਮੋਦੀ ਤੇ ਟਰੂਡੋ ਦੀ ਸ਼ਾਨਦਾਰ ਮੁਲਾਕਾਤ


ਭਾਰਤ-ਕਨੇਡਾ ਵਿਚਕਾਰ 6 ਸਮਝੌਤਿਆਂ 'ਤੇ ਹੋਏ ਹਸਤਾਖ਼ਰ
ਇਸ ਦੌਰਾਨ ਭਾਰਤ ਅਤੇ ਕਨੇਡਾ ਵਿਚਕਾਰ 6 ਸਮਝੌਤਿਆਂ 'ਤੇ ਹਸਤਾਖ਼ਰ ਹੋਏ। ਇਹਨਾਂ ਵਿੱਚੋਂ ਇੱਕ ਖੇਡ ਅਤੇ ਇੱਕ ਊਰਜਾ ਸਹਿਯੋਗ 'ਤੇ ਅਧਾਰਿਤ ਹੈ। ਇਸ ਮੌਕੇ 'ਤੇ ਕਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ ਕਨੇਡਾ ਆਪਣੀ ਅਰਥ ਵਿਵਸਥਾ ਨੂੰ ਵਿਸਤ੍ਰਿਤ ਕਰਨਾ ਚਾਹੁੰਦਾ ਹੈ ਅਤੇ ਆਪਣੀਆਂ ਹੱਦਾਂ ਤੋਂ ਬਾਹਰ ਵਪਾਰ ਦੇ ਮੌਕਿਆਂ ਦੀ ਤਲਾਸ਼ ਵਿੱਚ ਹੈ। ਅਜਿਹੇ ਵਿੱਚ ਕਾਰੋਬਾਰੀ ਸਹਿਯੋਗ ਦੇ ਲਈ ਭਾਰਤ, ਕਨੇਡਾ ਦਾ ਭਰੋਸੇਯੋਗ ਸਹਿਯੋਗੀ ਹੋ ਸਕਦਾ ਹੈ।ਪ੍ਰਧਾਨ ਮੰਤਰੀ ਮੋਦੀ ਨੇ ਟਵੀਟ ਕਰਕੇ ਦਿੱਤੀ ਸੀ ਮੁਲਾਕਾਤ ਦੀ ਜਾਣਕਾਰੀ
ਬੀਤੇ ਵੀਰਵਾਰ ਨੂੰ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਟਵੀਟ ਕਰਕੇ ਕਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨਾਲ ਮੁਲਾਕਾਤ ਕਰਨ ਦੀ ਜਾਣਕਾਰੀ ਦਿੱਤੀ ਸੀ। ਪ੍ਰਧਾਨ ਮੰਤਰੀ ਨੇ ਲਿਖਿਆ ਸੀ ਕਿ ਇਸ ਮੀਟਿੰਗ ਵਿੱਚ ਭਾਰਤ-ਕਨੇਡਾ ਰਿਸ਼ਤਿਆਂ 'ਤੇ ਚਰਚਾ ਹੋਵੇਗੀ। ਪ੍ਰਧਾਨ ਮੰਤਰੀ ਮੋਦੀ ਨੇ ਟਵੀਟ ਕੀਤਾ ਕਿ "ਮੈਨੂੰ ਉਮੀਦ ਹੈ ਕਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਭਾਰਤ ਦੌਰੇ ਦਾ ਆਨੰਦ ਮਾਣਿਆ ਹੋਵੇਗਾ। ਮੈਂ ਉਹਨਾਂ ਬੱਚਿਆਂ ਜ਼ੇਵਿਅਰ, ਏਲਾ-ਗ੍ਰੇਸ ਅਤੇ ਹੈਡਰਿਆਨ ਨਾਲ ਮਿਲਣਾ ਚਾਹਾਂਗਾ।" ਪ੍ਰਧਾਨ ਮੰਤਰੀ ਮੋਦੀ ਨੇ ਇੱਕ ਫੋਟੋ ਵੀ ਪੋਸਟ ਕੀਤੀ ਜਿਸ ਵਿੱਚ ਉਹ ਟਰੂਡੋ ਨੇ ਨਾਲ ਉਹਨਾਂ ਦੀ ਬੱਚੀ ਦੇ ਕੰਨ ਖਿੱਚਦੇ ਨਜ਼ਰ ਆ ਰਹੇ ਹਨ।ਕਿਹਾ ਜਾ ਰਿਹਾ ਸੀ ਕਿ ਭਾਰਤ ਯਾਤਰਾ ਨੂੰ ਮੋਦੀ ਸਰਕਾਰ ਬਹੁਤ ਤਰਜੀਹ ਨਹੀਂ ਦੇ ਰਹੀ ਹੈ। ਪ੍ਰਧਾਨ ਮੰਤਰੀ ਮੋਦੀ ਟਰੂਡੋ ਦੇ ਸਵਾਗਤ ਦੇ ਲਈ ਵੀ ਏਅਰਪੋਰਟ ਨਹੀਂ ਪਹੁੰਚੇ ਸਨ। ਪਰ ਹੁਣ ਮੋਦੀ ਨੇ ਖੁਦ ਉਹਨਾਂ ਨਾਲ ਮਿਲਣ ਦੀ ਇੱਛਾ ਜਤਾ ਕੇ ਸਾਰੀਆਂ ਅਟਕਲਾਂ 'ਤੇ ਵਿਰਾਮ ਚਿੰਨ੍ਹ ਲਗਾ ਦਿੱਤਾ ਸੀ। ਤੁਹਾਨੂੰ ਦੱਸ ਦਈਏ ਕਿ ਕਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ 7 ਦਿਨਾਂ ਦੇ ਭਾਰਤ ਦੌਰੇ 'ਤੇ ਹਨ। ਇਸ ਦੌਰਾਨ ਉਹਨਾਂ ਨੇ ਭਾਰਤ ਦੇ ਕਈ ਸ਼ਹਿਰਾਂ ਦਾ ਦੌਰਾ ਕੀਤਾ। ਬੁੱਧਵਾਰ ਨੂੰ ਟਰੂਡੋ ਸਿੱਖਾਂ ਦੇ ਧਾਰਮਿਕ ਸਥਾਨ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਪਹੁੰਚੇ ਸਨ।
First published: February 23, 2018
ਹੋਰ ਪੜ੍ਹੋ
Loading...
ਅਗਲੀ ਖ਼ਬਰ