HOME » NEWS » World

WhatsApp ਫਿਰ ਲੈ ਕੇ ਆਇਆ ਆਪਣੀ ਵਿਵਾਦਿਤ ਪ੍ਰਾਈਵੇਸੀ ਪਾਲਿਸੀ, ਇਸ ਤਰੀਕ ਤੱਕ ਕਰਨੀ ਹੋਵੇਗੀ ਸਵੀਕਾਰ!

News18 Punjabi | News18 Punjab
Updated: February 19, 2021, 8:54 PM IST
share image
WhatsApp ਫਿਰ ਲੈ ਕੇ ਆਇਆ ਆਪਣੀ ਵਿਵਾਦਿਤ ਪ੍ਰਾਈਵੇਸੀ ਪਾਲਿਸੀ, ਇਸ ਤਰੀਕ ਤੱਕ ਕਰਨੀ ਹੋਵੇਗੀ ਸਵੀਕਾਰ!
WhatsApp ਫਿਰ ਲੈ ਕੇ ਆਇਆ ਆਪਣੀ ਵਿਵਾਦਿਤ ਪ੍ਰਾਈਵੇਸੀ ਪਾਲਿਸੀ, ਇਸ ਤਾਰੀਖ ਤੱਕ ਕਰਨੀ ਹੋਵੇਗੀ ਸਵੀਕਾਰ!

  • Share this:
  • Facebook share img
  • Twitter share img
  • Linkedin share img
WhatsApp ਹਾਲ ਹੀ ਵਿੱਚ ਆਪਣੀ ਗੋਪਨੀਯਤਾ ਨੀਤੀ ਨੂੰ ਲੈ ਕੇ ਕਾਫ਼ੀ ਚਰਚਾ ਵਿੱਚ ਰਿਹਾ ਹੈ। ਇਸ ਨੂੰ ਲੈ ਕੇ ਕਾਫ਼ੀ ਹੰਗਾਮਾ ਵੀ ਹੋਇਆ, ਜਿਸ ਤੋਂ ਬਾਅਦ ਕੰਪਨੀ ਨੇ ਇਸ ਨੂੰ ਮਈ ਤੱਕ ਮੁਲਤਵੀ ਕਰ ਦਿੱਤਾ। ਪਰ ਹੁਣ ਕੰਪਨੀ ਇੱਕ ਵਾਰ ਫਿਰ ਤੋਂ ਨਿੱਜੀ ਨੀਤੀ/ਪ੍ਰਾਈਵੇਸੀ ਪਾਲਿਸੀ (Privacy Policy) ਨੂੰ ਨਵੇਂ ਸਿਰੇ ਤੋਂ ਲਾਗੂ ਕਰਨ ਦੀ ਤਿਆਰੀ ਕਰ ਰਹੀ ਹੈ। ਵੱਟਸਐਪ ਜਲਦੀ ਹੀ ਆਪਣੇ ਉਪਭੋਗਤਾਵਾਂ ਨੂੰ ਇੱਕ ਨਵਾਂ ਅੱਪਡੇਟ (Update) ਭੇਜੇਗਾ, ਜਿਸ ਨੂੰ ਸਵੀਕਾਰ ਕਰਨ ਤੋਂ ਬਾਅਦ ਹੀ ਐਪ ਇਸਤੇਮਾਲ ਕੀਤਾ ਜਾ ਸਕੇਗਾ।

ਕੰਪਨੀ ਇਸ ਵਾਰ ਆਪਣੀ ਨਵੀਂ ਨੀਤੀ ਨੂੰ ਭਾਰਤੀ ਉਪਭੋਗਤਾਵਾਂ ਨੂੰ ਐਪ ਵਿੱਚ ਛੋਟੇ ਬੈਨਰ ਰਾਹੀਂ ਸਮਝਾਉਣ ਦੀ ਕੋਸ਼ਿਸ਼ ਕਰੇਗੀ ਅਤੇ ਉਪਭੋਗਤਾਵਾਂ ਨੂੰ 15 ਮਈ ਤੱਕ ਇਸ ਨਵੀਂ ਨੀਤੀ ਨੂੰ ਸਵੀਕਾਰ ਕਰਨਾ ਪਏਗਾ। ਦੱਸ ਦੇਈਏ ਕਿ ਵੱਟਸਐਪ ਨੂੰ ਆਪਣੀ ਨਵੀਂ ਪ੍ਰਾਈਵੇਸੀ ਪਾਲਿਸੀ ਦੇ ਸੰਬੰਧ ਵਿੱਚ ਇਸ ਸਾਲ ਜਨਵਰੀ ਵਿੱਚ ਬਹੁਤ ਸਾਰੀਆਂ ਆਲੋਚਨਾਵਾਂ ਦਾ ਸਾਹਮਣਾ ਕਰਨਾ ਪਿਆ ਸੀ।

ਫੇਸਬੁੱਕ (Facebook) ਦੀ ਮਾਲਕੀਅਤ ਵਾਲੀ ਇਸ ਐਪ ਨੇ ਫਰਵਰੀ ਵਿੱਚ ਆਪਣੀ ਨਵੀਂ ਗੋਪਨੀਯਤਾ ਨੀਤੀ (New Privacy Policy) ਨੂੰ ਲਾਗੂ ਕਰਨ ਦੀ ਤਿਆਰੀ ਕਰ ਲਈ ਸੀ ਅਤੇ ਜਨਵਰੀ ਵਿਚ ਹੀ ਐਪ-ਨੋਟੀਫਿਕੇਸ਼ਨਾਂ ਰਾਹੀਂ ਉਪਭੋਗਤਾਵਾਂ ਨੂੰ ਨਵੀਂ ਨੀਤੀ ਬਾਰੇ ਜਾਣਕਾਰੀ ਦੇਣਾ ਸ਼ੁਰੂ ਕਰ ਦਿੱਤਾ ਸੀ। ਹਾਲਾਂਕਿ, ਡਾਟਾ ਗੋਪਨੀਯਤਾ / ਪ੍ਰਾਈਵੇਸੀ ਨੂੰ ਲੈ ਕੇ ਚਿੰਤਾ ਦੇ ਕਾਰਨ, ਇਸ ਨਵੇਂ ਅੱਪਡੇਟ ਨੂੰ ਉਪਭੋਗਤਾਵਾਂ ਦੀ ਆਲੋਚਨਾ ਦਾ ਸਾਹਮਣਾ ਕਰਨਾ ਪਿਆ। ਇੱਥੋਂ ਤੱਕ ਕਿ ਭਾਰਤ ਸਰਕਾਰ ਨੇ ਵੀ ਵੱਟਸਐਪ ਨੂੰ ਆਪਣਾ ਨਵਾਂ ਅੱਪਡੇਟ ਵਾਪਸ ਲੈਣ ਲਈ ਕਿਹਾ ਸੀ।
ਇਸ ਸਾਰੀ ਆਲੋਚਨਾ ਦੇ ਬਾਵਜੂਦ, WhatsApp ਆਪਣੀਆਂ ਅਪਡੇਟਿਡ ਟਰਮਸ ਐਂਡ ਸਰਵਿਸਿਜ਼ (ToS) ਨੂੰ ਵਾਪਸ ਨਹੀਂ ਲੈ ਰਿਹਾ ਹੈ, ਬਲਕਿ ਕੰਪਨੀ ਐਪ ਵਿੱਚ ਹੀ ਇੱਕ ਬੈਨਰ ਜਾਰੀ ਕਰੇਗੀ ਜੋ ਕਿ ਉਪਭੋਗਤਾਵਾਂ ਨੂੰ ਨਵੀਂ ਨੀਤੀ ਬਾਰੇ ਜਾਣਕਾਰੀ ਦੇਵੇਗਾ ਅਤੇ ਨਾਲ ਹੀ ਇਹ ਵੀ ਦੱਸੇਗਾ ਕਿ ਕੰਪਨੀ ਕਿਵੇਂ ਕੰਮ ਕਰਦੀ ਹੈ। ਵੱਟਸਐਪ ਨੇ ਇੱਕ ਬਲਾਗ ਜ਼ਰੀਏ ਆਪਣੇ ਪੁਰਾਣੇ ਦਾਅਵੇ ਨੂੰ ਦੁਹਰਾਉਂਦਿਆਂ ਕਿਹਾ ਹੈ ਕਿ ਨਵੀਂ ਨੀਤੀ ਵਿੱਚ ਉਪਭੋਗਤਾ ਦੇ ਡਾਟਾ ਤੱਕ ਪਹੁੰਚਣ ਲਈ, ਕੰਪਨੀ ਦੀ ਯੋਗਤਾ ਵਿੱਚ ਵਾਧਾ ਨਹੀਂ ਨਹੀਂ ਕਰਦੀ ਹੈ।

ਵੱਟਸਐਪ ਨੇ ਆਪਣੇ ਇਸ ਬਲਾਗ ਰਾਹੀਂ ਦੱਸਿਆ ਕਿ ਇਹ ਆਪਣੇ ਪਲੇਟਫ਼ਾਰਮ ‘ਤੇ ਗੱਲਬਾਤ ਰਾਹੀਂ ਖ਼ਰੀਦਦਾਰੀ ਕਰਨ ਜਾਂ ਕਾਰੋਬਾਰੀਆਂ ਨਾਲ ਜੁੜਨ ਦਾ ਇੱਕ ਨਵਾਂ ਤਰੀਕਾ ਵਿਕਸਿਤ ਕਰ ਰਹੀ ਹੈ। ਫ਼ਿਲਹਾਲ ਅਜਿਹੀਆਂ ਚੈਟਾਂ ਦੀ ਚੋਣ ਵੈਕਲਪਿਕ ਹੋਵੇਗੀ, ਪਰ ਆਉਣ ਵਾਲੇ ਸਮੇਂ ਵਿੱਚ, ਇਸ ਅੱਪਡੇਟ ਨੂੰ ਰੀਵਿਊ ਕਰਨ ਵਾਲਾ ਇੱਕ ਬੈਨਰ ਚੈਟਾਂ ਦੇ ਉੱਪਰ ਦਿਖਾਈ ਦੇਵੇਗਾ। ਇਸ ਤੋਂ ਬਾਅਦ, ਜੇਕਰ ਉਪਭੋਗਤਾ ਐਪ ਦੀ ਵਰਤੋਂ ਕਰਦੇ ਰਹਿਣਾ ਚਾਹੁੰਦੇ ਹਨ, ਤਾਂ ਉਨ੍ਹਾਂ ਨੂੰ ਇਸ ਅੱਪਡੇਟ ਨੂੰ ਸਵੀਕਾਰ ਕਰਨਾ ਹੀ ਪਏਗਾ। ਹਾਲਾਂਕਿ, ਕੰਪਨੀ ਵੱਲੋਂ ਪ੍ਰਾਈਵੇਟ ਚੈਟ ਨੂੰ ਐਂਡ-ਟੂ-ਐਂਡ ਐਨਕ੍ਰਿਪਸ਼ਨ ਨਾਲ ਸੁਰੱਖਿਅਤ ਰੱਖਣ ਦਾ ਦਾਅਵਾ ਕੀਤਾ ਗਿਆ ਹੈ।

ਮੈਸੇਜਿੰਗ ਐਪ ਸ਼ੁੱਕਰਵਾਰ ਤੋਂ ਹੀ ਆਪਣੇ ਨੀਤੀਗਤ ਅਪਡੇਟਾਂ ਬਾਰੇ ਉਪਭੋਗਤਾਵਾਂ ਨੂੰ ਜਾਗਰੂਕ ਕਰਨਾ ਸ਼ੁਰੂ ਕਰ ਦੇਵੇਗਾ। ਵੱਟਸਐਪ ਦੇ ਅਨੁਸਾਰ ਨਵੀਂ ਨੀਤੀ 15 ਮਈ ਤੋਂ ਲਾਗੂ ਕੀਤੀ ਜਾਏਗੀ।

ਇਸ ਨਵੀਂ ਨੀਤੀ ਵਿੱਚ ਕੀਤੀ ਗਈ ਇੱਕ ਤਬਦੀਲੀ 'ਤੇ ਵਿਸ਼ੇਸ਼ ਧਿਆਨ ਦੇਣ ਦੀ ਜ਼ਰੂਰਤ ਹੈ, ਜੋ ਇਹ ਹੈ ਕਿ ਇਸ ਵਿੱਚ ਉਹ ਸੈਕਸ਼ਨ ਮੌਜੂਦ ਨਹੀਂ ਹੈ ਜੋ ਉਪਭੋਗਤਾਵਾਂ ਨੂੰ ਫੇਸਬੁੱਕ ਨਾਲ ਡਾਟਾ ਸ਼ੇਅਰ ਕਰਨ ਦੀ ਚੋਣ ਦਿੰਦਾ ਹੈ। ਹਾਲਾਂਕਿ, ਵੱਟਸਐਪ ਨੇ ਸਪਸ਼ਟ ਕੀਤਾ ਹੈ ਕਿ ਨਵਾਂ ਅੱਪਡੇਟ ਲੋਕਾਂ ਦੀ ਨਿੱਜੀ ਗੱਲਬਾਤ ਦੀ ਗੁਪਤਤਾ ਨੂੰ ਨਹੀਂ ਬਦਲੇਗਾ ਅਤੇ ਇਹ ਸਿਰਫ਼ 'ਆਪਸ਼ਨਲ ਬਿਜ਼ਨਸ ਫ਼ੀਚਰ' ਦਾ ਹਿੱਸਾ ਹੈ।
Published by: Anuradha Shukla
First published: February 19, 2021, 1:25 PM IST
ਹੋਰ ਪੜ੍ਹੋ
ਅਗਲੀ ਖ਼ਬਰ