Home /News /international /

ਬਰੈਂਪਟਨ 'ਚ ਪਟਾਕੇ ਚਲਾਉਣ 'ਤੇ ਪਾਬੰਦੀ,ਪਟਾਕੇ ਚਲਾਉਣ 'ਤੇ $500 ਅਤੇ ਪਟਾਕੇ ਵੇਚਣ 'ਤੇ $1,000 ਜੁਰਮਾਨਾ

ਬਰੈਂਪਟਨ 'ਚ ਪਟਾਕੇ ਚਲਾਉਣ 'ਤੇ ਪਾਬੰਦੀ,ਪਟਾਕੇ ਚਲਾਉਣ 'ਤੇ $500 ਅਤੇ ਪਟਾਕੇ ਵੇਚਣ 'ਤੇ $1,000 ਜੁਰਮਾਨਾ

ਹੁਣ ਬਰੈਂਪਟਨ 'ਚ ਪਟਾਕੇ ਚਲਾਉਣ  ਅਤੇ ਪਟਾਕੇ ਵੇਚਣ 'ਤੇ ਲੱਗੇਗਾ  ਜੁਰਮਾਨਾ

ਹੁਣ ਬਰੈਂਪਟਨ 'ਚ ਪਟਾਕੇ ਚਲਾਉਣ ਅਤੇ ਪਟਾਕੇ ਵੇਚਣ 'ਤੇ ਲੱਗੇਗਾ ਜੁਰਮਾਨਾ

ਬਰੈਂਪਟਨ ਦੇ ਸਿਟੀ ਕੌਂਸਲਰ ਡੈਨਿਸ ਕੀਨਨ ਨੇ ਕੌਂਸਲ ਮੀਟਿੰਗ ਵਿੱਚ ਇੱਕ ਪ੍ਰਸਤਾਵ ਪੇਸ਼ ਕੀਤਾ ਜੋ ਬਰੈਂਪਟਨ ਵਿੱਚ ਇੱਥੋਂ ਦੇ ਵਸਨੀਕਾਂ ਨੂੰ ਪਟਾਕਿਆਂ ਦੀ ਵਰਤੋਂ ਕਰਨ ਜਾਂ ਖਰੀਦਣ 'ਤੇ ਪਾਬੰਦੀ ਲਗਾਉਣ ਦਾ ਹੈ। ਇਸ ਪ੍ਰਸਤਾਵ ਨੂੰ ਕੌਂਸਲਰਾਂ ਦੀ ਸਰਬ ਸਹਿਮਤੀ ਨਾਲ ਪਾਸ ਕਰ ਦਿੱਤਾ ਹੈ।ਨਵੇਂ ਨਿਯਮਾਂ ਦੇ ਤਹਿਤ ਬਰੈਂਪਟਨ ਵਿੱਚ ਪਟਾਕੇ ਚਲਾਉਣ 'ਤੇ $500 ਤੱਕ ਜੁਰਮਾਨਾ ਲਗਾਇਆ ਜਾ ਸਕਦਾ ਹੈ ਅਤੇ ਪਟਾਕੇ ਵੇਚਣ 'ਤੇ $1,000 ਤੱਕ ਜੁਰਮਾਨਾ ਲਗਾਇਆ ਜਾ ਸਕਦਾ ਹੈ।ਨਵੇਂ ਉਪ-ਨਿਯਮ ਦੇ ਤਹਿਤ ਬਰੈਂਪਟਨ ਵਿੱਚ ਪਟਾਕਿਆਂ ਦੀ ਵਰਤੋਂ ਕਰਨ ਲਈ ਸਿਰਫ਼ ਫਿਲਮ ਇੰਡਸਟਰੀ ਅਤੇ ਸਿਟੀ ਨੂੰ ਪਰਮਿਟ ਲੈਣ ਦੀ ਹੀ ਇਜਾਜ਼ਤ ਹੋਵੇਗੀ।

ਹੋਰ ਪੜ੍ਹੋ ...
  • Share this:

    ਹੁਣ ਵਿਦੇਸ਼ਾਂ ਵਿੱਚ ਵੀ ਪਟਾਕਿਆਂ ਨੂੰ ਚਲਾਉਣ ਅਤੇ ਇਨ੍ਹਾਂ ਦੀ ਵਿੱਕਰੀ ਦੇ ਉੱਪਰ ਬੈਨ ਲਗਾਇਆ ਜਾ ਰਿਹਾ ਹੈ । ਬਰੈਂਪਟਨ ਦੇ ਸਿਟੀ ਕੌਂਸਲਰ ਡੈਨਿਸ ਕੀਨਨ ਨੇ ਕੌਂਸਲ ਮੀਟਿੰਗ ਵਿੱਚ ਇੱਕ ਪ੍ਰਸਤਾਵ ਪੇਸ਼ ਕੀਤਾ ਜੋ ਬਰੈਂਪਟਨ ਵਿੱਚ ਇੱਥੋਂ ਦੇ ਵਸਨੀਕਾਂ ਨੂੰ ਪਟਾਕਿਆਂ ਦੀ ਵਰਤੋਂ ਕਰਨ ਜਾਂ ਖਰੀਦਣ 'ਤੇ ਪਾਬੰਦੀ ਲਗਾਉਣ ਦਾ ਹੈ। ਇਸ ਪ੍ਰਸਤਾਵ ਨੂੰ ਕੌਂਸਲਰਾਂ ਦੀ ਸਰਬ ਸਹਿਮਤੀ ਨਾਲ ਪਾਸ ਕਰ ਦਿੱਤਾ ਹੈ।

    ਨਵੇਂ ਨਿਯਮਾਂ ਦੇ ਤਹਿਤ ਬਰੈਂਪਟਨ ਵਿੱਚ ਪਟਾਕੇ ਚਲਾਉਣ 'ਤੇ $500 ਤੱਕ ਜੁਰਮਾਨਾ ਲਗਾਇਆ ਜਾ ਸਕਦਾ ਹੈ ਅਤੇ ਪਟਾਕੇ ਵੇਚਣ 'ਤੇ $1,000 ਤੱਕ ਜੁਰਮਾਨਾ ਲਗਾਇਆ ਜਾ ਸਕਦਾ ਹੈ।ਨਵੇਂ ਉਪ-ਨਿਯਮ ਦੇ ਤਹਿਤ ਬਰੈਂਪਟਨ ਵਿੱਚ ਪਟਾਕਿਆਂ ਦੀ ਵਰਤੋਂ ਕਰਨ ਲਈ ਸਿਰਫ਼ ਫਿਲਮ ਇੰਡਸਟਰੀ ਅਤੇ ਸਿਟੀ ਨੂੰ ਪਰਮਿਟ ਲੈਣ ਦੀ ਹੀ ਇਜਾਜ਼ਤ ਹੋਵੇਗੀ।

    ਨਵੀਂ ਕੌਂਸਲ ਟੀਮ ਮੇਅਰ ਪੈਟਰਿਕ ਬ੍ਰਾਊਨ ,ਡਿਪਟੀ ਮੇਅਰ ਹਰਕੀਰਤ ਸਿੰਘ ਰਿਜਨਲ ਕੌਂਸਲਰ ਗੁਰਪ੍ਰਤਾਪ ਸਿੰਘ ਤੂਰ ਮਾਈਕਲ ਪਲੈਸਚੀ ,ਪਾਲ ਵਿਸੇਂਟ ,ਰੋਵੇਨਾ ਸੈਂਟੋਸ ਨਵਜੀਤ ਕੌਰ ਬਰਾੜ ,ਰੌਡ ਪਾਵਰ ,ਮਾਰਟਿਨ ਮੇਡੀਰੋਜ਼ ,ਪੈਟ ਫੋਰਟੀਨੀ ਦੁਆਰਾ ਇਸ ਮਤਾ ਨੂੰ ਸਰਬ-ਸੰਮਤੀ ਨਾਲ ਪਾਸ ਕਰ ਦਿੱਤਾ ਗਿਆ ਹੈ । ਤੁਹਾਨੂੰ ਦੱਸ ਦਈਏ  ਕਿ ਸ਼ਹਿਰ ਵਿੱਚ ਦਿਵਾਲੀ ਮੌਕੇ ਚੱਲੇ ਅਥਾਹ ਪਟਾਕਿਆਂ ਦੀ ਸਾਰੇ ਪਾਸੇ ਤਂੋ ਨਿੰਦਾ ਹੋਈ ਸੀ ।

    Published by:Shiv Kumar
    First published:

    Tags: Ban, Brampton, Canada, Firecrackers, Fireworks