Home /News /international /

ਕੋਪਨਹੇਗਨ ਸ਼ਾਪਿੰਗ ਮਾਲ 'ਚ ਗੋਲੀਬਾਰੀ, 7 ਲੋਕਾਂ ਦੀ ਮੌਤ, ਹਮਲਾਵਰ ਗ੍ਰਿਫ਼ਤਾਰ

ਕੋਪਨਹੇਗਨ ਸ਼ਾਪਿੰਗ ਮਾਲ 'ਚ ਗੋਲੀਬਾਰੀ, 7 ਲੋਕਾਂ ਦੀ ਮੌਤ, ਹਮਲਾਵਰ ਗ੍ਰਿਫ਼ਤਾਰ

ਡੈਨਮਾਰਕ ਦੀ ਰਾਜਧਾਨੀ ਕੋਪਨਹੇਗਨ ਦੇ ਸ਼ਾਪਿੰਗ ਮਾਲ 'ਚ ਗੋਲੀਬਾਰੀ, 7 ਲੋਕਾਂ ਦੀ ਮੌਤ, ਹਮਲਾਵਰ ਗ੍ਰਿਫ਼ਤਾਰ

ਡੈਨਮਾਰਕ ਦੀ ਰਾਜਧਾਨੀ ਕੋਪਨਹੇਗਨ ਦੇ ਸ਼ਾਪਿੰਗ ਮਾਲ 'ਚ ਗੋਲੀਬਾਰੀ, 7 ਲੋਕਾਂ ਦੀ ਮੌਤ, ਹਮਲਾਵਰ ਗ੍ਰਿਫ਼ਤਾਰ

ਕੋਪੇਨਹੇਗਨ ਪੁਲਿਸ ਆਪ੍ਰੇਸ਼ਨ ਯੂਨਿਟ ਦੇ ਮੁਖੀ ਸੋਰੇਨ ਥਾਮਸਨ ਨੇ ਕਿਹਾ ਕਿ ਇਸ ਘਟਨਾ ਪਿੱਛੇ ਅੱਤਵਾਦੀ ਇਰਾਦੇ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ- ਫਿਲਹਾਲ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਇਸ ਘਟਨਾ ਵਿਚ ਕੁਝ ਹੋਰ ਲੋਕ ਸ਼ਾਮਲ ਹਨ ਜਾਂ ਨਹੀਂ। ਅਸੀਂ ਜਾਂਚ ਕਰ ਰਹੇ ਹਾਂ।

ਹੋਰ ਪੜ੍ਹੋ ...
  • Share this:

ਕੋਪਨਹੇਗਨ: ਡੈਨਮਾਰਕ ਦੀ ਰਾਜਧਾਨੀ ਕੋਪਨਹੇਗਨ ਦੇ ਇੱਕ ਸ਼ਾਪਿੰਗ ਮਾਲ ਵਿੱਚ ਐਤਵਾਰ ਦੇਰ ਰਾਤ ਗੋਲੀਬਾਰੀ ਹੋਈ। ਇਸ ਦੌਰਾਨ 7 ਲੋਕਾਂ ਦੀ ਮੌਤ ਹੋਣ ਦੀ ਖਬਰ ਹੈ, ਜਦੋਂ ਕਿ ਕਈ ਲੋਕ ਜ਼ਖਮੀ ਹੋਏ ਹਨ। ਜ਼ਖਮੀਆਂ 'ਚੋਂ 3 ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਨਿਊਜ਼ ਏਜੰਸੀ ਰਾਇਟਰਜ਼ ਮੁਤਾਬਕ 22 ਸਾਲਾ ਡੈਨਿਸ਼ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਹਾਲਾਂਕਿ ਹੁਣ ਤੱਕ ਪੁਲਿਸ ਨੇ ਗੋਲੀ ਚੱਲਣ ਦੀ ਘਟਨਾ ਦੀ ਹੀ ਪੁਸ਼ਟੀ ਕੀਤੀ ਹੈ।

ਕੋਪੇਨਹੇਗਨ ਪੁਲਿਸ ਆਪ੍ਰੇਸ਼ਨ ਯੂਨਿਟ ਦੇ ਮੁਖੀ ਸੋਰੇਨ ਥਾਮਸਨ ਨੇ ਕਿਹਾ ਕਿ ਇਸ ਘਟਨਾ ਪਿੱਛੇ ਅੱਤਵਾਦੀ ਮਕਸਦ ਹੋਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ- ਫਿਲਹਾਲ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਇਸ ਘਟਨਾ ਵਿਚ ਕੁਝ ਹੋਰ ਲੋਕ ਸ਼ਾਮਲ ਹਨ ਜਾਂ ਨਹੀਂ। ਅਸੀਂ ਜਾਂਚ ਕਰ ਰਹੇ ਹਾਂ।

ਮੁੱਢਲੀ ਜਾਣਕਾਰੀ ਅਨੁਸਾਰ ਇਹ ਘਟਨਾ ਫੀਲਡਜ਼ ਸ਼ਾਪਿੰਗ ਮਾਲ ਵਿੱਚ ਉਸ ਸਮੇਂ ਵਾਪਰੀ ਜਦੋਂ ਛੁੱਟੀ ਹੋਣ ਕਾਰਨ ਇੱਥੇ ਬਹੁਤ ਸਾਰੇ ਲੋਕ ਮੌਜੂਦ ਸਨ। ਇਸ ਦੌਰਾਨ ਅਚਾਨਕ ਗੋਲੀਬਾਰੀ ਅਤੇ ਚੀਕਣ ਦੀ ਆਵਾਜ਼ ਸੁਣਾਈ ਦਿੱਤੀ। ਇਸ ਤੋਂ ਬਾਅਦ ਭਗਦੜ ਮਚ ਗਈ ਅਤੇ ਲੋਕ ਬਾਹਰ ਭੱਜ ਗਏ।

ਥਾਮਸਨ ਨੇ ਗ੍ਰਿਫਤਾਰ ਕੀਤੇ ਗਏ ਸ਼ੱਕੀ ਨੂੰ "ਏਥਨਿਕ ਡੇਨ" ਕਿਹਾ, ਪਰ ਇਹ ਵੀ ਕਿਹਾ ਕਿ ਇਸਦੇ ਇਰਦੇ ਬਾਰੇ ਕਹਿਣ ਫਿਲਹਾਲ ਜਲਦੀਬਾਜੀ ਹੋਵੇਗੀ। ਪੁਲਿਸ ਮੁਖੀ ਨੇ ਕਿਹਾ, "ਅਸੀਂ ਇਸ ਦੀ ਇੱਕ ਅਜਿਹੀ ਕਾਰਵਾਈ ਵਜੋਂ ਜਾਂਚ ਕਰ ਰਹੇ ਹਾਂ ਜਿੱਥੇ ਅਸੀਂ ਇਸ ਗੱਲ ਤੋਂ ਇਨਕਾਰ ਨਹੀਂ ਕਰ ਸਕਦੇ ਕਿ ਇਹ ਇੱਕ ਅੱਤਵਾਦੀ ਘਟਨਾ ਹੈ।"

ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਅਜਿਹਾ ਕੋਈ ਸੰਕੇਤ ਨਹੀਂ ਮਿਲਿਆ ਕਿ ਉਕਤ ਵਿਅਕਤੀ ਨੇ ਹੋਰ ਲੋਕਾਂ ਨਾਲ ਮਿਲ ਕੇ ਇਹ ਕੰਮ ਕੀਤਾ ਹੋਵੇ। ਸ਼ਾਪਿੰਗ ਮਾਲਾਂ ਸਮੇਤ ਕੋਪਨਹੇਗਨ ਵਿੱਚ ਪੁਲਿਸ ਤਾਇਨਾਤੀ ਵਧਾ ਰਹੀ ਹੈ।

ਇਹ ਹਮਲਾ ਕੋਪੇਨਹੇਗਨ ਵਿੱਚ ਇਸ ਸਾਲ ਦੇ ਟੂਰ ਡੀ ਫਰਾਂਸ ਸਾਈਕਲਿੰਗ ਮੁਕਾਬਲੇ ਸ਼ੁਰੂ ਹੋਣ ਤੋਂ ਦੋ ਦਿਨ ਬਾਅਦ ਹੋਇਆ ਹੈ। ਟੂਰ ਪ੍ਰਬੰਧਕਾਂ ਨੇ ਇੱਕ ਬਿਆਨ ਜਾਰੀ ਕਰਕੇ ਹਮਦਰਦੀ ਪ੍ਰਗਟਾਈ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ "ਟੂਰ ਡੀ ਫਰਾਂਸ ਦਾ ਪੂਰਾ ਕਾਫ਼ਲਾ ਪੀੜਤਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਪ੍ਰਤੀ ਡੂੰਘੀ ਸੰਵੇਦਨਾ ਪ੍ਰਗਟ ਕਰਦਾ ਹੈ।"

ਘਟਨਾ ਸਥਾਨ ਦੀਆਂ ਤਸਵੀਰਾਂ ਵਿੱਚ ਬੱਚੇ ਅਤੇ ਉਨ੍ਹਾਂ ਦੇ ਮਾਤਾ-ਪਿਤਾ ਇਮਾਰਤ ਤੋਂ ਭੱਜਦੇ ਹੋਏ ਅਤੇ ਐਂਬੂਲੈਂਸ ਕਰਮਚਾਰੀ ਲੋਕਾਂ ਨੂੰ ਸਟਰੈਚਰ 'ਤੇ ਲਿਜਾਂਦੇ ਦਿਖਾਈ ਦੇ ਰਹੇ ਹਨ।

ਡੈਨਿਸ਼ ਮੀਡੀਆ ਦੇ ਹਵਾਲੇ ਨਾਲ ਗਵਾਹਾਂ ਨੇ ਕਿਹਾ ਕਿ ਜਦੋਂ ਪਹਿਲੀ ਗੋਲੀ ਚਲਾਈ ਗਈ ਤਾਂ ਉਨ੍ਹਾਂ ਨੇ 100 ਤੋਂ ਵੱਧ ਲੋਕਾਂ ਨੂੰ ਮਾਲ ਤੋਂ ਬਾਹਰ ਨਿਕਲਣ ਲਈ ਭੱਜਦੇ ਦੇਖਿਆ।

ਹਮਲੇ ਦੇ ਸਮੇਂ ਮਾਲ ਵਿੱਚ ਮੌਜੂਦ ਥੀਆ ਸਮਿੱਟ ਨੇ ਪ੍ਰਸਾਰਕ ਟੀਵੀ 2 ਨੂੰ ਦੱਸਿਆ, "ਅਸੀਂ ਕਈ ਲੋਕਾਂ ਨੂੰ ਅਚਾਨਕ ਬਾਹਰ ਵੱਲ ਭੱਜਦੇ ਦੇਖਿਆ ਅਤੇ ਫਿਰ ਅਸੀਂ ਇੱਕ ਧਮਾਕੇ ਦੀ ਆਵਾਜ਼ ਸੁਣੀ। ਫਿਰ ਅਸੀਂ ਵੀ ਉੱਥੋਂ ਭੱਜ ਗਏ।"

ਇਸ ਤੋਂ ਪਹਿਲਾਂ, ਕੋਪੇਨਹੇਗਨ ਪੁਲਿਸ ਨੇ ਟਵਿੱਟਰ 'ਤੇ ਲਿਖਿਆ, "ਸ਼ਹਿਰ ਦੇ ਕੇਂਦਰ ਅਤੇ ਹਵਾਈ ਅੱਡੇ ਦੇ ਵਿਚਕਾਰ ਅਮੇਜਰ ਜ਼ਿਲ੍ਹੇ ਦੇ ਵੱਡੇ ਫੀਲਡ ਮਾਲ ਦੇ ਆਲੇ ਦੁਆਲੇ ਵੱਡੀ ਗਿਣਤੀ ਵਿੱਚ ਪੁਲਿਸ ਬਲ ਤਾਇਨਾਤ ਕੀਤੇ ਗਏ ਹਨ।" "ਅਸੀਂ ਮੌਕੇ 'ਤੇ ਹਾਂ, ਗੋਲੀਆਂ ਚਲਾਈਆਂ ਗਈਆਂ ਅਤੇ ਕਈ ਲੋਕ ਜ਼ਖਮੀ ਹੋ ਗਏ। "

ਘਟਨਾ ਤੋਂ ਬਾਅਦ ਪੁਲਿਸ ਨੇ ਇਮਾਰਤ ਵਿੱਚ ਫਸੇ ਲੋਕਾਂ ਨੂੰ ਉਨ੍ਹਾਂ ਦੇ ਆਉਣ ਦਾ ਇੰਤਜ਼ਾਰ ਕਰਨ ਦੀ ਅਪੀਲ ਕੀਤੀ ਹੈ। ਇਸ ਦੇ ਨਾਲ ਹੀ ਹੋਰ ਲੋਕਾਂ ਨੂੰ ਇਲਾਕੇ ਤੋਂ ਦੂਰ ਰਹਿਣ ਲਈ ਕਿਹਾ ਗਿਆ ਹੈ।

ਘਟਨਾ ਵਾਲੀ ਥਾਂ 'ਤੇ ਏਐਫਪੀ ਦੇ ਇਕ ਪੱਤਰਕਾਰ ਦੇ ਅਨੁਸਾਰ, ਸ਼ਾਮ 7:30 ਵਜੇ ਮਾਲ ਦੇ ਆਲੇ ਦੁਆਲੇ ਦੀਆਂ ਸੜਕਾਂ ਨੂੰ ਬੰਦ ਕਰ ਦਿੱਤਾ ਗਿਆ ਸੀ, ਮੈਟਰੋ ਨੂੰ ਰੋਕ ਦਿੱਤਾ ਗਿਆ ਸੀ ਅਤੇ ਇੱਕ ਹੈਲੀਕਾਪਟਰ ਉੱਪਰ ਉੱਡ ਰਿਹਾ ਸੀ। (ਏਜੰਸੀ ਇੰਪੁੱਟ ਦੇ ਨਾਲ)

Published by:Sukhwinder Singh
First published:

Tags: Crime news