HOME » NEWS » World

ਅਮਰੀਕਾ : ਵਾਲਮਾਰਟ ਸਟੋਰ ਦੇ ਬਾਹਰ ਗੋਲੀਬਾਰੀ 'ਚ ਕਾਤਲ ਸਣੇ ਤਿੰਨ ਦੀ ਮੌਤ

News18 Punjab
Updated: November 19, 2019, 10:42 AM IST
share image
ਅਮਰੀਕਾ : ਵਾਲਮਾਰਟ ਸਟੋਰ ਦੇ ਬਾਹਰ ਗੋਲੀਬਾਰੀ 'ਚ ਕਾਤਲ ਸਣੇ ਤਿੰਨ ਦੀ ਮੌਤ
ਅਮਰੀਕਾ : ਵਾਲਮਾਰਟ ਸਟੋਰ ਦੇ ਬਾਹਰ ਗੋਲੀਬਾਰੀ 'ਚ ਕਾਤਲ ਸਣੇ ਤਿੰਨ ਦੀ ਮੌਤ

ਸੋਮਵਾਰ ਸਵੇਰੇ ਹੋਏ ਸ਼ੂਟਆਊਟ ਵਿਚ ਹਮਲਾਵਰ ਸਮੇਤ ਤਿੰਨ ਲੋਕ ਮਾਰੇ ਗਏ ਗਏ ਹਨ। ਡੰਕਨ ਪਬਲਿਕ ਸਕੂਲਸ ਨੇ ਫੇਸਬੁੱਕ ਪੋਸਟ ਰਾਹੀਂ ਜਾਰੀ ਬਿਆਨ ਵਿਚ ਕਿਹਾ ਹੈ ਕਿ ਸੁਰੱਖਿਆ ਦੇ ਮੱਦੇਨਜ਼ਰ ਇਲਾਕੇ ਦੇ ਸਾਰੇ ਸਕੂਲਾਂ ਨੂੰ ਅਸਥਾਈ ਰੂਪ ਨਾਲ ਬੰਦ ਕਰ ਦਿੱਤਾ ਹੈ।

  • Share this:
  • Facebook share img
  • Twitter share img
  • Linkedin share img
ਵਾਸ਼ਿੰਗਟਨ- ਅਮਰੀਕਾ (America) ਦੇ  ਓਕਲਾਹੋਮਾ (Oklahoma) ਸੂਬੇ ਦੇ ਡੰਕਨ (Duncan) ਵਿਚ ਵਾਲਮਾਰਟ (Walmart) ਸਟੋਰ ਦੇ ਬਾਹਰ ਹੋਈ ਫਾਇਰਿੰਗ ਵਿਚ ਤਿੰਨ ਲੋਕਾਂ ਦੀ ਮੌਤ ਹੋ ਗਈ। ਮੀਡੀਆ ਵਿਚ ਪੁਲਿਸ ਹਵਾਲੇ ਨਾਲ ਦਿੱਤੀ ਖਬਰ ਅਨੁਸਾਰ ਇਹ ਸ਼ੂਟਆਊਟ ਦੀ ਘਟਨਾ ਸੋਮਵਾਰ ਨੂੰ ਵਾਪਰੀ।

ਟੀਐਨਐਨ ਟੀਵੀ ਦੀ ਖਬਰ ਅਨੁਸਾਰ, ਡੰਕਨ ਦੇ ਪੁਲਿਸ ਅਧਿਕਾਰੀ ਡੈਨੀ ਫੋਰਡ ਨੇ ਦੱਸਿਆ ਕਿ ਸੋਮਵਾਰ ਸਵੇਰੇ ਹੋਏ ਸ਼ੂਟਆਊਟ ਵਿਚ ਹਮਲਾਵਰ ਸਮੇਤ ਤਿੰਨ ਲੋਕ ਮਾਰੇ ਗਏ ਗਏ ਹਨ। ਡੰਕਨ ਪਬਲਿਕ ਸਕੂਲਸ ਨੇ ਫੇਸਬੁੱਕ ਪੋਸਟ ਰਾਹੀਂ ਜਾਰੀ ਬਿਆਨ ਵਿਚ ਕਿਹਾ ਹੈ ਕਿ ਸੁਰੱਖਿਆ ਦੇ ਮੱਦੇਨਜ਼ਰ ਇਲਾਕੇ ਦੇ ਸਾਰੇ ਸਕੂਲਾਂ ਨੂੰ ਅਸਥਾਈ ਰੂਪ ਨਾਲ ਬੰਦ ਕਰ ਦਿੱਤਾ ਹੈ।

ਦੱਸਣਯੋਗ ਹੈ ਕਿ ਅਮਰੀਕਾ ਵਿਚ ਪਿਛਲੇ ਮਹੀਨੇ ਨਿਊਯਾਰਕ ਵਿਚ ਗੋਲੀਬਾਰੀ ਦੀ ਘਟਨਾ ਵਾਪਰੀ ਸੀ। ਜਿਸ ਵਿਚ ਚਾਰ ਲੋਕਾਂ ਦੀ ਮੌਤ ਹੋ ਗਈ ਸੀ। ਸੁਰੱਖਿਆ ਅਧਿਕਾਰੀਆਂ ਅਨੁਸਾਰ, ਗੋਲੀਬਾਰੀ ਦੀ ਇਹ ਘਟਨਾ ਨਿਊਯਾਰਕ ਦੇ ਬੁਰਕਲਿਨ ਦੇ ਯੂਟਿਕਾ ਵਿਚ ਵਾਪਰੀ ਸੀ। ਨਿਊਯਾਰਕ ਸਿਟੀ ਪੁਲਿਸ ਨੇ ਦੱਸਿਆ ਸੀ ਕਿ ਗੋਲੀਬਾਰੀ ਦੀ ਘਟਨਾ ਇਕ ਕਲੱਬ ਦੇ ਅੰਦਰ ਹੋਈ ਸੀ। ਪੁਲਿਸ ਦਾ ਕਹਿਣਾ ਹੈ ਕਿ ਇਸ ਕਲੱਬ ਕੋਲ ਲਾਇਸੈਂਸ ਨਹੀਂ ਸੀ। ਗੋਲੀਬਾਰੀ ਵਿਚ ਇਕ ਔਰਤ ਸਮੇਤ ਦੋ ਵਿਅਕਤੀ ਜ਼ਖਮੀ ਹੋਏ ਸਨ।
First published: November 19, 2019, 10:42 AM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading