HOME » NEWS » World

ਪਹਿਲੀ ਜਮਾਤ ਦੇ ਬੱਚੇ ਨੇ ਸਕੂਲ ’ਚ ਚਲਾਈ ਗੋਲੀ, ਪੁਲਿਸ ਨੇ ਮਾਪੇ ਕੀਤੇ ਗ੍ਰਿਫਤਾਰ

News18 Punjabi | News18 Punjab
Updated: January 25, 2020, 6:25 PM IST
share image
ਪਹਿਲੀ ਜਮਾਤ ਦੇ ਬੱਚੇ ਨੇ ਸਕੂਲ ’ਚ ਚਲਾਈ ਗੋਲੀ, ਪੁਲਿਸ ਨੇ ਮਾਪੇ ਕੀਤੇ ਗ੍ਰਿਫਤਾਰ
ਪਹਿਲੀ ਜਮਾਤ ਦੇ ਬੱਚੇ ਨੇ ਸਕੂਲ ’ਚ ਚਲਾਈ ਗੋਲੀ, ਪੁਲਿਸ ਨੇ ਮਾਪੇ ਕੀਤੇ ਗ੍ਰਿਫਤਾਰ

  • Share this:
  • Facebook share img
  • Twitter share img
  • Linkedin share img
ਅਮਰੀਕਾ ਦੇ ਇਕ ਸਕੂਲ ਵਿਚ ਪਹਿਲੀ ਜਮਾਤ ਵਿਚ ਪੜ੍ਹਨ ਵਾਲੇ ਬੱਚੇ ਨੇ ਗੋਲੀ ਚਲਾ ਦਿੱਤੀ ਜਿਸ ਕਾਰਨ ਸਕੂਲ ਵਿਚ ਦਹਿਸ਼ਤ ਦਾ ਮਾਹੌਲ ਬਣ ਗਿਆ। ਦੱਸਿਆ ਜਾ ਰਿਹਾ ਹੈ ਕਿ ਬੱਚੇ ਤੋਂ ਗੋਲੀ ਅਚਾਨਕ ਚੱਲ ਗਈ ਸੀ। ਫਿਲਹਾਲ ਪੁਲਿਸ ਨੇ ਬੱਚੇ ਦੇ ਮਾਪਿਆਂ ਨੂੰ ਹਿਰਾਸਤ ’ਚ ਲੈ ਲਿਆ ਹੈ।

ਅਮਰੀਕਾ ਦੇ ਅਲਬਾਮਾ ਰਾਜ ’ਚ ਪਹਿਲੀ ਜਮਾਤ ’ਚ ਪੜ੍ਹਨ ਵਾਲੇ ਇਕ ਛੋਟੇ ਬੱਚੇ ਵੱਲੋਂ ਗੋਲੀ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਅਨੁਸਾਰ ਪਹਿਲੀ ਜਮਾਤ ਵਿਚ ਪੜ੍ਹਨ ਵਾਲੇ ਬੱਚਾ ਆਪਣੇ ਨਾਲ ਪਿਸਟਲ ਸਕੂਲ ਲੈ ਕੇ ਆ ਗਿਆ ਸੀ ਜਿਸ ਤੋਂ ਬਾਅਦ ਉਸ ਤੋਂ ਅਨਜਾਣੇ ’ਚ ਗੋਲੀ ਚੱਲ ਗਈ। ਪਿਸਟਲ ਵਿਚੋਂ ਚੱਲੀ ਗੋਲੀ ਕੰਧ ’ਤੇ ਜਾ ਲੱਗੀ। ਗਣੀਮਤ ਇਹ ਰਹੀ ਕਿ ਇਸ ਘਟਨਾ ਕਾਰਨ ਕਿਸੇ ਵੀ ਤਰ੍ਹਾਂ ਜਾਨੀ ਨੁਕਸਾਨ ਨਹੀਂ ਹੋਇਆ।

ਜ਼ਿਲ੍ਹਾ ਅਟਾਰਨੀ ਮਾਈਕਲ ਜੈਕਸਨ ਨੇ ਦੱਸਿਆ ਕਿ ਇਹ ਘਟਨਾ ਵਿਲਕੋਕਸ ਕਾਉਂਟੀ ਜੇਈ ਹੋਬਜ਼ ਐਲੀਮੈਂਟਰੀ ਸਕੂਲ ’ਚ ਵਾਪਰੀ ਹੈ। ਜਿੱਥੇ 6 ਸਾਲ ਦਾ ਬੱਚਾ ਆਪਣੇ ਨਾਲ ਪਿਸਟਲ ਲੈ ਕੇ ਆ ਗਿਆ ਸੀ। ਦੂਜੇ ਪਾਸੇ ਸਕੂਲ ਪ੍ਰਬੰਧਕ ਨੇ ਫੇਸਬੁੱਕ 'ਤੇ ਇਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਪਿਸਟਲ ਬੱਚੇ ਦੇ ਕੋਟ ਦੀ ਜੇਬ' ਚ ਸੀ। ਫਿਲਹਾਲ ਇਸ ਮਾਮਲੇ ’ਤੇ ਪੁਲਿਸ ਨੇ ਬੱਚੇ ਦੇ ਮਾਪਿਆਂ ਨੂੰ ਹਿਰਾਸਤ ’ਚ ਲੈ ਲਿਆ ਹੈ।
First published: January 25, 2020, 6:24 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading