ਸਿਆਟਲ ( ਵਾਸ਼ਿੰਗਟਨ ਸਟੇਟ ):ਅਮਰੀਕਾ ਦੇ ਸਿਆਟਲ ਨੇੜਲੇ ਗੁਰਦੁਵਾਰਾ ਸਾਹਿਬ ਵਿਖੇ ਐਤਵਾਰ ਸ਼ਾਮੀਂ ਦੋ ਧੜਿਆ ਵਿੱਚ ਹਿੰਸਕ ਤਕਰਾਰ ਹੋਇਆ। ਇਸ ਦੌਰਾਨ ਦੋਵੇਂ ਧਿਰਾਂ ਨੇ ਕਿਰਪਾਨਾਂ ਚਲਾਈਆ,ਪੱਗਾਂ ਲੱਥ ਗਈਆਂ। ਇਸ ਲੜਾਈ ਵਿੱਚ ਇਕ ਬੰਦਾ ਫੱਟੜ ਹੋ ਗਿਆ।ਇਸਦੀ ਸੂਚਨਾ ਮਿਲਦੇ ਸਾਰ ਹੀ ਮੌਕੇ ’ਤੇ ਰੈਂਟਨ ਪੁਲਿਸ ਦੇ ਦਸਤੇ ਪੁੱਜੇ। ਇਸ ਲੜਾਈ ਵਿੱਚ ਇੱਕ ਵਿਅਕਤੀ ਨੂੰ ਗੰਭੀਰ ਸੱਟਾਲੱਗੀਆ ਅਤੇ ਉਸਨੂੰ ਹਸਪਤਾਲ ਭਰਤੀ ਕਰਵਾਉਣਾ ਪਿਆ। ਲੜਾਈ ਹੋਈ ਜਿਸ ਵਿੱਚ ਬੇਸ ਬਾਲ ਬੈਟ, ਕਿਰਪਾਨਾ ਨਾਲ ਇੱਕ ਦੂਜੇ ਤੇ ਜੰਮਕੇ ਵਾਰ ਕੀਤੇ ਗਏ, ਲੜਾਈ ਵਿੱਚ ਕਈ ਲੋਕਾਂ ਦੀਆਂ ਪੱਗਾ ਲੱਥ ਗਈਆ 'ਤੇ ਕਿਸੇ ਦੇ ਹੱਥ ਤੇ ਸੱਟ ਲੱਗੀ ਤੇ ਕਿਸੇ ਦਾ ਸਿਰ ਪਾਟ ਗਿਆ।
ਇਸ ਮੌਕੇ ਵੱਡੀ ਗਿਣਤੀ ਵਿੱਚ ਰੈਂਟਨ ਪੁਲਿਸ ਵਿਭਾਗ ਅਤੇ ਰੈਂਟਨ ਫਾਇਰਫਾਈਟਰ ਨੇ ਘਟਨਾਂ ਸਥਾਨ ਤੇ ਪਹੁੰਚਕੇ ਸਥਿਤੀ ਤੇ ਕਾਬੂ ਪਾਇਆ। ਪੁਲਿਸ ਬਰੀਕੀ ਨਾਲ ਘਟਨਾਂ ਦੀ ਜਾਂਚ ਕਰ ਰਹੀ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।