Home /News /international /

Canada Road Accident: ਕੈਨੇਡਾ ਦੇ ਟੋਰਾਂਟੋ ‘ਚ ਸੜਕ ਹਾਦਸੇ ‘ਚ 5 ਭਾਰਤੀ ਵਿਦਿਆਰਥੀਆਂ ਦੀ ਮੌਤ, 2 ਜ਼ਖਮੀ

Canada Road Accident: ਕੈਨੇਡਾ ਦੇ ਟੋਰਾਂਟੋ ‘ਚ ਸੜਕ ਹਾਦਸੇ ‘ਚ 5 ਭਾਰਤੀ ਵਿਦਿਆਰਥੀਆਂ ਦੀ ਮੌਤ, 2 ਜ਼ਖਮੀ

ਕੈਨੇਡਾ ਦੇ ਟੋਰਾਂਟੋ ‘ਚ ਸੜਕ ਹਾਦਸੇ ‘ਚ 5 ਭਾਰਤੀ ਵਿਦਿਆਰਥੀਆਂ ਦੀ ਮੌਤ, 2 ਜ਼ਖਮੀ

ਕੈਨੇਡਾ ਦੇ ਟੋਰਾਂਟੋ ‘ਚ ਸੜਕ ਹਾਦਸੇ ‘ਚ 5 ਭਾਰਤੀ ਵਿਦਿਆਰਥੀਆਂ ਦੀ ਮੌਤ, 2 ਜ਼ਖਮੀ

ਕੈਨੇਡਾ 'ਚ ਸੜਕ ਹਾਦਸਾ ਕਾਰਨ 5 ਭਾਰਤੀ ਵਿਦਿਆਰਥੀਆਂ ਦੀ ਮੌਤ: ਮ੍ਰਿਤਕਾਂ ਦੀ ਪਛਾਣ ਹਰਪ੍ਰੀਤ ਸਿੰਘ, ਜਸਪਿੰਦਰ ਸਿੰਘ, ਕਰਨਪਾਲ ਸਿੰਘ, ਮੋਹਿਤ ਚੌਹਾਨ ਅਤੇ ਪਵਨ ਕੁਮਾਰ ਵਜੋਂ ਹੋਈ ਹੈ। ਉਨ੍ਹਾਂ ਦੀ ਉਮਰ 21 ਤੋਂ 24 ਸਾਲ ਦਰਮਿਆਨ ਸੀ। ਪੁਲਿਸ ਦਾ ਕਹਿਣਾ ਹੈ ਕਿ ਇਹ ਸਾਰੇ ਗ੍ਰੇਟਰ ਟੋਰਾਂਟੋ ਅਤੇ ਮਾਂਟਰੀਅਲ ਇਲਾਕੇ ਦੇ ਵਿਦਿਆਰਥੀ ਸਨ। ਉਹ ਹਾਈਵੇਅ 'ਤੇ ਇਕ ਯਾਤਰੀ ਵੈਨ ਵਿਚ ਪੱਛਮ ਵੱਲ ਜਾ ਰਹੇ ਸਨ। ਸ਼ਨੀਵਾਰ ਤੜਕੇ ਕਰੀਬ 3:45 ਵਜੇ ਟਰੈਕਟਰ-ਟਰੇਲਰ ਦੀ ਆਪਸ 'ਚ ਟੱਕਰ ਹੋ ਗਈ।

ਹੋਰ ਪੜ੍ਹੋ ...
 • Share this:

  ਟੋਰਾਂਟੋ : ਸ਼ਨੀਵਾਰ ਨੂੰ ਕੈਨੇਡਾ ਦੇ ਟੋਰਾਂਟੋ ਸ਼ਹਿਰ ਦੇ ਕੋਲ ਇੱਕ ਆਟੋ ਹਾਦਸੇ(Canada Road Accident) ਵਿੱਚ 5 ਭਾਰਤੀ ਵਿਦਿਆਰਥੀਆਂ ਦੀ ਮੌਤ ਹੋ ਗਈ। ਹਾਦਸੇ 'ਚ ਦੋ ਹੋਰ ਜ਼ਖਮੀ ਹੋਏ ਹਨ, ਜਿਨ੍ਹਾਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਟੋਰਾਂਟੋ ਵਿੱਚ ਭਾਰਤੀ ਕੌਂਸਲੇਟ ਜਨਰਲ ਦੀ ਟੀਮ ਮਦਦ ਲਈ ਪੀੜਤਾਂ ਦੇ ਦੋਸਤਾਂ ਨਾਲ ਸੰਪਰਕ ਵਿੱਚ ਹੈ। ਕੈਨੇਡਾ ਵਿੱਚ ਭਾਰਤ ਦੇ ਹਾਈ ਕਮਿਸ਼ਨਰ ਅਜੇ ਬਿਸਾਰੀਆ ਨੇ ਇਹ ਜਾਣਕਾਰੀ ਦਿੱਤੀ ਹੈ।

  ਮ੍ਰਿਤਕਾਂ ਦੀ ਪਛਾਣ ਹਰਪ੍ਰੀਤ ਸਿੰਘ, ਜਸਪਿੰਦਰ ਸਿੰਘ, ਕਰਨਪਾਲ ਸਿੰਘ, ਮੋਹਿਤ ਚੌਹਾਨ ਅਤੇ ਪਵਨ ਕੁਮਾਰ ਵਜੋਂ ਹੋਈ ਹੈ। ਉਨ੍ਹਾਂ ਦੀ ਉਮਰ 21 ਤੋਂ 24 ਸਾਲ ਦਰਮਿਆਨ ਸੀ। ਪੁਲਿਸ ਦਾ ਕਹਿਣਾ ਹੈ ਕਿ ਇਹ ਸਾਰੇ ਗ੍ਰੇਟਰ ਟੋਰਾਂਟੋ ਅਤੇ ਮਾਂਟਰੀਅਲ ਇਲਾਕੇ ਦੇ ਵਿਦਿਆਰਥੀ ਸਨ। ਉਹ ਹਾਈਵੇਅ 'ਤੇ ਇਕ ਯਾਤਰੀ ਵੈਨ ਵਿਚ ਪੱਛਮ ਵੱਲ ਜਾ ਰਹੇ ਸਨ। ਸ਼ਨੀਵਾਰ ਤੜਕੇ ਕਰੀਬ 3:45 ਵਜੇ ਟਰੈਕਟਰ-ਟਰੇਲਰ ਦੀ ਆਪਸ 'ਚ ਟੱਕਰ ਹੋ ਗਈ।

  ਪੁਲਿਸ ਦਾ ਕਹਿਣਾ ਹੈ ਕਿ ਹਾਦਸੇ ਤੋਂ ਬਾਅਦ ਗੰਭੀਰ ਰੂਪ ਨਾਲ ਜ਼ਖਮੀ ਦੋ ਹੋਰ ਯਾਤਰੀਆਂ ਨੂੰ ਹਸਪਤਾਲ ਲਿਜਾਇਆ ਗਿਆ, ਪਰ ਉਨ੍ਹਾਂ ਦੀ ਸਥਿਤੀ ਬਾਰੇ ਕੋਈ ਅਪਡੇਟ ਨਹੀਂ ਦਿੱਤੀ ਗਈ। ਹਾਦਸੇ ਦੀ ਜਾਂਚ ਜਾਰੀ ਹੈ। ਇਸ ਮਾਮਲੇ 'ਚ ਹੁਣ ਤੱਕ ਕੋਈ ਦੋਸ਼ ਨਹੀਂ ਲਗਾਇਆ ਗਿਆ ਹੈ।

  ਨਿਊਜ਼ ਏਜੰਸੀ ਸੀਟੀਵੀ ਨਿਊਜ਼ ਔਟਵਾ ਨੇ ਦੱਸਿਆ ਕਿ ਇਹ ਹਾਦਸਾ ਹਾਈਵੇਅ 401 'ਤੇ ਬੇਲੇਵਿਲ ਅਤੇ ਟਰੈਂਟਨ ਨੇੜੇ ਵਾਪਰਿਆ। ਇਹ ਹਾਦਸਾ ਸ਼ਨੀਵਾਰ ਸਵੇਰੇ ਏਕਿੰਸ ਰੋਡ ਅਤੇ ਸੇਂਟ ਹਿਲੇਰ ਰੋਡ ਦੇ ਵਿਚਕਾਰ ਹਾਈਵੇਅ 'ਤੇ ਉਸ ਸਮੇਂ ਵਾਪਰਿਆ ਜਦੋਂ ਇਕ ਟਰੈਕਟਰ-ਟਰਾਲੀ ਅਤੇ ਯਾਤਰੀ ਵੈਨ ਦੀ ਆਪਸ 'ਚ ਟੱਕਰ ਹੋ ਗਈ।

  ਭਾਰਤ ਵਿੱਚ ਭਾਰਤੀ ਹਾਈ ਕਮਿਸ਼ਨਰ ਨੇ ਵੀ ਇੱਕ ਟਵੀਟ ਵਿੱਚ ਹਾਦਸਿਆਂ 'ਤੇ ਦੁੱਖ ਪ੍ਰਗਟ ਕੀਤਾ ਹੈ। ਸ਼ਨੀਵਾਰ ਨੂੰ ਟੋਰਾਂਟੋ ਨੇੜੇ ਇੱਕ ਆਟੋ ਹਾਦਸੇ ਵਿੱਚ 5 ਭਾਰਤੀ ਵਿਦਿਆਰਥੀਆਂ ਦੀ ਮੌਤ ਹੋ ਗਈ। ਹਸਪਤਾਲ ਵਿੱਚ ਦੋ ਹੋਰ। ਪੀੜਤ ਪਰਿਵਾਰਾਂ ਨਾਲ ਡੂੰਘੀ ਹਮਦਰਦੀ। ਉਨ੍ਹਾਂ ਨੇ ਟਵੀਟ ਕੀਤਾ ਕਿ @IndiainToronto ਟੀਮ ਸਹਾਇਤਾ ਲਈ ਪੀੜਤਾਂ ਦੇ ਦੋਸਤਾਂ ਦੇ ਸੰਪਰਕ ਵਿੱਚ ਹੈ।” ਸੰਯੁਕਤ ਰਾਸ਼ਟਰ ਵਿੱਚ ਭਾਰਤ ਦੇ ਸਥਾਈ ਪ੍ਰਤੀਨਿਧੀ ਟੀਐਸ ਤਿਰੁਮੂਰਤੀ ਨੇ ਵੀ ਇੱਕ ਟਵੀਟ ਵਿੱਚ ਆਪਣੀ ਸ਼ੋਕ ਪ੍ਰਗਟ ਕੀਤੀ।

  ਪੁਲਿਸ ਅਧਿਕਾਰੀਆਂ ਨੇ ਨਿਊਜ਼ ਏਜੰਸੀ ਨੂੰ ਦੱਸਿਆ ਕਿ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਹਾਦਸੇ ਤੋਂ ਬਾਅਦ ਵਾਲਬ੍ਰਿਜ ਲੌਇਲਿਸਟ ਰੋਡ ਅਤੇ ਗਲੇਨ ਮਿਲਰ ਰੋਡ ਵਿਚਕਾਰ ਲੇਨ 10 ਘੰਟਿਆਂ ਲਈ ਬੰਦ ਰਹੀ। ਓਨਟਾਰੀਓ ਪ੍ਰੋਵਿੰਸ਼ੀਅਲ ਪੁਲਿਸ ਨੇ ਕਿਹਾ ਕਿ ਉਹ ਅਜੇ ਤੱਕ ਇਹ ਪਤਾ ਨਹੀਂ ਲਗਾ ਸਕੇ ਹਨ ਕਿ ਹਾਦਸੇ ਦਾ ਕਾਰਨ ਕੀ ਹੈ। ਟਰੈਕਟਰ-ਟਰਾਲੀ ਦਾ ਡਰਾਈਵਰ ਸੁਰੱਖਿਅਤ ਰਿਹੈ।

  Published by:Sukhwinder Singh
  First published:

  Tags: Canada, Road accident