ਅਮਰੀਕਾ ‘ਚ ਗੋਲੀਬਾਰੀ ਦੌਰਾਨ 4 ਸਿੱਖਾਂ ਸਮੇਤ 8 ਦੀ ਮੌਤ, ਦੋਸ਼ੀ ਨੇ ਖੁਦ ਨੂੰ ਵੀ ਮਾਰੀ ਗੋਲੀ

 ਅਮਰੀਕਾ ‘ਚ ਗੋਲੀਬਾਰੀ ਦੌਰਾਨ 4 ਸਿੱਖਾਂ ਸਮੇਤ 8 ਮੌਤਾਂ, ਦੋਸ਼ੀ ਨੇ ਖੁਦ ਨੂੰ ਵੀ ਮਾਰੀ ਗੋਲੀ

ਅਮਰੀਕਾ ‘ਚ ਗੋਲੀਬਾਰੀ ਦੌਰਾਨ 4 ਸਿੱਖਾਂ ਸਮੇਤ 8 ਮੌਤਾਂ, ਦੋਸ਼ੀ ਨੇ ਖੁਦ ਨੂੰ ਵੀ ਮਾਰੀ ਗੋਲੀ

 • Share this:
  ਵਾਸ਼ਿੰਗਟਨ – ਅਮਰੀਕਾ ਦੇ ਰਾਜ ਇੰਡੀਆਨਾ ਵਿੱਚ ਫੇਡੈਕਸ ਫੈਸੇਲਟੀ (FedEx Shooting)  ਵਿਚ ਗੋਲੀਬਾਰੀ ਦੌਰਾਨ ਚਾਰ ਸਿੱਖਾਂ ਸਮੇਤ ਘੱਟੋ ਘੱਟ ਅੱਠ ਲੋਕ ਮਾਰੇ ਗਏ ਅਤੇ ਪੰਜ ਹੋਰ ਜ਼ਖਮੀ ਹੋ ਗਏ। ਗੋਲੀ ਚਲਾਉਣ ਵਾਲੇ ਸ਼ਖਸ ਦੀ ਪਛਾਣ ਇੰਡੀਆਨਾ ਵਾਸੀ 19 ਸਾਲਾ ਬ੍ਰੈਂਡਨ ਸਕੌਟ ਹੋਲ ਵਜੋਂ ਹੋਈ। ਦੋਸ਼ੀ ਨੇ ਲੋਕਾਂ ਦੀ ਹੱਤਿਆ ਕਰਨ ਤੋਂ ਬਾਅਦ ਆਪ ਵੀ ਖੁਦਕੁਸ਼ੀ ਕਰ ਲਈ।

  ਡਿਲਿਵਰੀ ਸਰਵਿਸ ਫੈਸੇਲਟੀ 'ਤੇ ਕੰਮ ਕਰਨ ਵਾਲੇ 90 ਪ੍ਰਤੀਸ਼ਤ ਲੋਕ ਭਾਰਤੀ-ਅਮਰੀਕੀ ਹਨ। ਇੱਥੇ ਬਹੁਤੇ ਕਰਮਚਾਰੀ ਸਥਾਨਕ ਸਿੱਖ ਭਾਈਚਾਰੇ ਦੇ ਹਨ। ਕਮਿਊਨਿਟੀ ਆਗੂ ਗੁਰਿੰਦਰ ਸਿੰਘ ਖਾਲਸਾ ਨੇ ਕਿਹਾ ਕਿ ‘ਇਹ ਬਹੁਤ ਦਿਲ ਤੋੜਨ ਵਾਲਾ ਹੈ। ਸਿੱਖ ਕੌਮ ਇਸ ਦੁਖਦਾਈ ਘਟਨਾ ਕਾਰਨ ਸੋਗ ਵਿੱਚ ਹੈ।  ਬਾਈਡਨ ਵੱਲੋਂ ਦੁੱਖ ਦਾ ਪ੍ਰਗਟਾਵਾ  

  ਨਿਊਜ਼ ਏਜੰਸੀ ਏਪੀ ਦੇ ਅਨੁਸਾਰ ਦੋਸ਼ੀ ਬ੍ਰੈਂਡਨ ਪਹਿਲਾਂ ਫੇਡੈਕਸ ਦੇ ਫੈਸੇਲਟੀ ਸੈਂਟਰ ਵਿੱਚ ਕੰਮ ਕਰਦਾ ਸੀ। ਮੈਰੀਅਨ ਕਾਉਂਟੀ ਕੋਰੋਨਰ ਦੇ ਦਫਤਰ ਵੱਲੋਂ ਮ੍ਰਿਤਕਾਂ ਦੀ ਪਛਾਣ 32 ਸਾਲਾ ਮੈਥਿਊ ਆਰ, ਅਲੈਗਜ਼ੈਡਰ, ਸਾਮਰਿਆ ਬਲੈਕਵੈੱਲ - 19; ਅਮਰਜੀਤ ਜੌਹਲ- 66; ਜਸਵਿੰਦਰ ਕੌਰ- 64; ਜਸਵਿੰਦਰ ਸਿੰਘ- 68; ਅਮਰਜੀਤ ਸੇਖੋਂ- 48; ਕਰਲੀ ਸਮਿਥ - 19; ਅਤੇ ਜੌਹਨ ਵੇਸਰੀਟ-74 ਵਜੋਂ ਹੋਈ ਹੈ।

  ਰਾਸ਼ਟਰਪਤੀ ਜੋ ਬਾਇਡਨ ਨੇ ਕਿਹਾ ਕਿ ਉਨ੍ਹਾਂ ਨੂੰ ਗੋਲੀਬਾਰੀ ਬਾਰੇ ਜਾਣਕਾਰੀ ਮਿਲੀ ਹੈ। ਉਨ੍ਹਾਂ ਬੰਦੂਕ ਨਾਲ ਕੀਤੀ ਹਿੰਸਾ ਨੂੰ ਇੱਕ ਮਹਾਂਮਾਰੀ ਆਖਿਆ। ਉਨ੍ਹਾਂ ਇੱਕ ਬਿਆਨ ਵਿੱਚ ਕਿਹਾ ਕਿ ਬਹੁਤ ਸਾਰੇ ਅਮਰੀਕੀ ਹਰ ਰੋਜ਼ ਬੰਦੂਕ ਦੀ ਹਿੰਸਾ ਤੋਂ ਮਰ ਰਹੇ ਹਨ। ਇਹ ਸਾਡੇ ਚਰਿੱਤਰ ਉਤੇ ਦਾਗ਼ ਲਗਾਉਂਦਾ ਹੈ ਅਤੇ ਸਾਡੀ ਕੌਮ ਦੀ ਰੂਹ 'ਤੇ ਹਮਲਾ ਕਰਦਾ ਹੈ।
  Published by:Ashish Sharma
  First published: