HOME » NEWS » World

ਅਮਰੀਕਾ 'ਚ ਰਹਿਣ ਲਈ ਅਮਰੀਕੀ ਯੂਨੀਵਰਸਿਟੀ ਦੇ ਭਾਰਤੀਆਂ ਨੇ ਬਣਾਏ ਜਾਅਲੀ ਦਸਤਾਵੇਜ਼, 130 ਗਿਰਫ਼ਤਾਰ

News18 Punjab
Updated: February 3, 2019, 11:51 AM IST
ਅਮਰੀਕਾ 'ਚ ਰਹਿਣ ਲਈ ਅਮਰੀਕੀ ਯੂਨੀਵਰਸਿਟੀ ਦੇ ਭਾਰਤੀਆਂ ਨੇ ਬਣਾਏ ਜਾਅਲੀ ਦਸਤਾਵੇਜ਼, 130 ਗਿਰਫ਼ਤਾਰ
ਅਮਰੀਕਾ 'ਚ ਰਹਿਣ ਲਈ ਅਮਰੀਕੀ ਯੂਨੀਵਰਸਿਟੀ ਦੇ ਭਾਰਤੀਆਂ ਨੇ ਬਣਾਏ ਜਾਅਲੀ ਦਸਤਾਵੇਜ਼

  • Share this:
ਵਾਸ਼ਿੰਗਟਨ- ਅਮਰੀਕਾ ਸਥਿਤ ਭਾਰਤੀ ਦੂਤਾਵਾਸ ਨੇ ਅਮਰੀਕੀ ਅਥਾਰਟੀ ਦੁਆਰਾ ਗ੍ਰਿਫ਼ਤਾਰ ਕੀਤੇ ਗਏ 129 ਵਿਦਿਆਰਥੀਆਂ ਲਈ 24 ਘੰਟੇ ਹਾਟਲਾਈਨ ਸਰਵਿਸ ਸ਼ੁਰੂ ਕੀਤੀ ਹੈ। ਇਨ੍ਹਾਂ ਵਿਦਿਆਰਥੀਆਂ 'ਤੇ 'ਪੇ ਐਂਡ ਸਟੇਅ' ਯੂਨੀਵਰਸਿਟੀ ਵੀਜ਼ਾ ਘੁਟਾਲੇ 'ਚ ਸ਼ਾਮਲ ਹੋਣ ਦਾ ਦੋਸ਼ ਹੈ। ਅਮਰੀਕਾ 'ਚ ਰਹਿਣ ਲਈ ਅਮਰੀਕੀ ਯੂਨੀਵਰਸਿਟੀ ਦੇ ਫਰਜ਼ੀ ਦਸਤਾਵੇਜ਼ ਬਣਾਉਣ ਦੇ ਦੋਸ਼ਾਂ 'ਚ 130 ਵਿਦੇਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਸ 'ਚ 129 ਭਾਰਤੀ ਜਾਂ ਭਾਰਤੀ ਮੂਲ ਦੇ ਅਮਰੀਕੀ ਹਨ। ਭਾਰਤੀ ਦੂਤਾਵਾਸ ਦੇ ਅਧਿਕਾਰੀਆਂ ਨੇ ਦੱਸਿਆ ਕਿ ਦੋ ਨੰਬਰ 202-322-1190 ਅਤੇ 202-340-2590 ਚੌਵੀ ਘੰਟੇ ਸੇਵਾ 'ਚ ਰਹਿਣਗੇ। ਗ੍ਰਿਫ਼ਤਾਰ ਵਿਦਿਆਰਥੀਆਂ ਦੇ ਦੋਸਤ ਅਤੇ ਪਰਵਾਰਕ ਮੈਂਬਰ ਦੂਤਾਵਾਸ ਦੀ ਵੈਬਸਾਈਟ cons੩.washington0mea.gov.in 'ਤੇ ਸੰਪਰਕ ਕਰ ਸਕਦੇ ਹਨ। ਇਸ ਫਰਾਡ ਦਾ ਪਰਦਾ ਫਾਸ਼ ਹੋਣ ਤੋਂ ਬਾਅਦ ਪ੍ਰਭਾਵਤ ਵਿਦਿਆਰਥੀਆਂ ਦੀ ਮਦਦ ਲਈ ਇੱਕ ਨੋਡਲ ਅਫਸਰ ਨੂੰ ਤਾਇਨਾਤ ਕੀਤਾ ਗਿਆ ਹੈ। ਇਹ ਅਫ਼ਸਰ ਇਸ ਨਾਲ ਸੰਬੰਧਤ ਸਾਰੇ ਮਾਮਲਿਆਂ 'ਚ ਸਹਿਯੋਗ ਕਰੇਗਾ। ਇਮੀਗ੍ਰੇਸ਼ਨ ਐਂਡ ਕਸਟਮ ਇਨਫੋਰਸਮੈਂਟ ਨੇ 30 ਵਿਦਿਆਰਥੀਆਂ ਨੂੰ ਫਰਜ਼ੀ ਯੂਨੀਵਰਸਿਟੀ ਤੋਂ ਗ੍ਰਿਫ਼ਤਾਰ ਕੀਤਾ ਹੈ। ਫਰਾਡ ਦਾ ਪਰਦਾ ਫਾਸ ਕਰਨ ਲਈ ਇਹ ਫੇਕ ਯੂਨੀਵਰਸਿਟੀ ਡਿਪਾਰਟਮੈਂਟ ਆਫ਼ ਹੋਮਲੈਂਡ ਨੇ ਬਣਾਈ ਸੀ।

ਇਸ ਨੂੰ ਹੁਣ ਬੰਦ ਕਰ ਦਿੱਤਾ ਗਿਆ ਹੈ। ਏਨੀ ਵੱਡੀ ਗਿਣਤੀ 'ਚ ਵਿਦਿਆਰਥੀਆਂ ਦੇ ਗ੍ਰਿਫ਼ਤਾਰ ਹੋਣ ਨਾਲ ਭਾਰਤੀ ਵਿਦਿਆਰਥੀਆਂ 'ਚ ਅਫ਼ਰਾ-ਤਫ਼ਰਾ ਦਾ ਮਾਹੌਲ ਹੈ।
First published: February 3, 2019
ਹੋਰ ਪੜ੍ਹੋ
ਅਗਲੀ ਖ਼ਬਰ