ਫਰਾਂਸੀਸੀ ਹਵਾਈ ਹਮਲੇ ‘ਚ ਅਲ-ਕਾਇਦਾ ਦੇ 50 ਤੋਂ ਵੱਧ ਜੇਹਾਦੀਆਂ ਦੀ ਮੌਤ

ਫਰਾਂਸੀ ਹਵਾਈ ਹਮਲੇ ਦੌਰਾਨ ਅਲ-ਕਾਇਦਾ ਨਾਲ ਜੁੜੇ 50 ਤੋਂ ਵੱਧ ਜੇਹਾਦੀਆਂ ਨੂੰ ਮਾਰ ਦਿੱਤਾ ਅਤੇ ਭਾਰੀ ਮਾਤਰਾ ਵਿਚ ਹਥਿਆਰ ਅਤੇ ਵਿਸਫੋਟਕ ਬਰਾਮਦ ਕੀਤੇ ਹਨ।

ਫਰਾਂਸੀਸੀ ਹਵਾਈ ਹਮਲੇ ‘ਚ ਅਲ-ਕਾਇਦਾ ਦੇ 50 ਤੋਂ ਵੱਧ ਜੇਹਾਦੀਆਂ ਦੀ ਮੌਤ (ਸੰਕੇਤਿਕ ਤਸਵੀਰ)

ਫਰਾਂਸੀਸੀ ਹਵਾਈ ਹਮਲੇ ‘ਚ ਅਲ-ਕਾਇਦਾ ਦੇ 50 ਤੋਂ ਵੱਧ ਜੇਹਾਦੀਆਂ ਦੀ ਮੌਤ (ਸੰਕੇਤਿਕ ਤਸਵੀਰ)

 • Share this:
  ਫਰਾਂਸ ਦੀ ਸਰਕਾਰ ਨੇ ਕਿਹਾ ਕਿ ਸੋਮਵਾਰ ਨੂੰ ਉਨ੍ਹਾਂ ਦੀ ਫੌਜਾਂ ਨੇ ਕੇਂਦਰੀ ਮਾਲੀ ਵਿਚ ਹਵਾਈ ਹਮਲੇ ਦੌਰਾਨ ਅਲ-ਕਾਇਦਾ ਨਾਲ ਜੁੜੇ 50 ਤੋਂ ਵੱਧ ਜੇਹਾਦੀਆਂ ਨੂੰ ਮਾਰ ਦਿੱਤਾ।

  ਫਰਾਂਸ ਨੇ ਪਿਛਲੇ ਹਫਤੇ ਇਸ ਖੇਤਰ ਵਿੱਚ ਜਹਾਦੀ ਵਿਰੋਧੀ ਮੁਹਿੰਮ ਦੀ ਸ਼ੁਰੂਆਤ ਕੀਤੀ ਸੀ। ਫਰਾਂਸ ਦੇ ਰੱਖਿਆ ਮੰਤਰੀ ਫਲੋਰੈਂਸ ਪਾਰਲੀ ਨੇ ਕਿਹਾ, "ਮੈਂ ਇਕ ਓਪਰੇਸ਼ਨ ਬਾਰੇ ਦੱਸਣਾ ਚਾਹੁੰਦਾ ਹਾਂ ਜੋ ਕਿ ਬਹੁਤ ਮਹੱਤਵਪੂਰਨ ਹੈ ਅਤੇ ਜਿਸ ਨੂੰ 30 ਅਕਤੂਬਰ ਨੂੰ ਅੰਜਾਮ ਦਿੱਤਾ ਗਿਆ ਸੀ।  ਇਸ ਦੇ ਤਹਿਤ 50 ਤੋਂ ਵੱਧ ਅੱਤਵਾਦੀ ਮਾਰੇ ਗਏ ਹਨ ਅਤੇ ਭਾਰੀ ਮਾਤਰਾ ਵਿਚ ਹਥਿਆਰ ਅਤੇ ਵਿਸਫੋਟਕ ਬਰਾਮਦ ਕੀਤੇ ਗਏ ਹਨ।" ਉਨ੍ਹਾਂ ਦੱਸਿਆ ਕਿ ਤਕਰੀਬਨ 30 ਮੋਟਰਸਾਈਕਲ ਨਸ਼ਟ ਹੋ ਗਏ।

  ਫਰਾਂਸ ਦਾ ਇਹ ਅਪ੍ਰੇਸ਼ਨ ਉਸ ਖੇਤਰ ਵਿੱਚ ਹੋਇਆ ਜੋ ਬੁਰਕੀਨਾ ਫਾਸੋ ਅਤੇ ਨਾਈਜਰ ਦੀ ਸਰਹੱਦ ਦੇ ਨੇੜੇ ਹੈ। ਇੱਥੇ ਫੌਜ ਅੱਤਵਾਦੀਆਂ ਵਿਰੁੱਧ ਲੜ ਰਹੀ ਹੈ। ਪਾਰਾਲੀ ਰਾਜਧਾਨੀ ਬਾਮਕੋ ਵਿਚ ਹੈ ਅਤੇ ਉਨ੍ਹਾਂ ਸਰਕਾਰ ਦੇ ਮੰਤਰੀਆਂ ਨਾਲ ਵੀ ਮੁਲਾਕਾਤ ਕੀਤੀ ਹੈ। ਉਨ੍ਹਾਂ ਕਿਹਾ ਕਿ ਅਤਿਵਾਦੀਆਂ ਦੇ ਖਿਲਾਫ ਕਾਰਵਾਈ ਉਦੋਂ ਕੀਤੀ ਗਈ ਜਦੋਂ ਡਰੋਨ ਨੇ ਮੋਟਰਸਾਈਕਲਾਂ ਦੇ ਕਾਫਲੇ ਨੂੰ ਵੇਖਿਆ ਅਤੇ ਉਸ ਤੋਂ ਬਾਅਦ ਫੌਜ ਨੇ ਹਵਾਈ ਹਮਲੇ ਕੀਤੇ।

  ਫਰਾਂਸ ਦੀ ਸੈਨਾ ਦੇ ਬੁਲਾਰੇ ਕਰਨਲ ਫਰੈਡਰਿਕ ਬਾਰਬਰੀ ਨੇ ਇਕ ਕਾਨਫਰੈਂਸ ਕਾਲ ਵਿਚ ਕਿਹਾ ਕਿ ਚਾਰ ਅੱਤਵਾਦੀ ਫੜੇ ਗਏ ਹਨ। ਇਕ ਆਤਮਘਾਤੀ ਜੈਕਟ ਵੀ ਬਰਾਮਦ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਹ ਸੰਗਠਨ ਖੇਤਰ ਵਿੱਚ ਸੈਨਾ ਦੇ ਅੱਡੇ ਤੇ ਹਮਲਾ ਕਰਨ ਦੀ ਤਿਆਰੀ ਕਰ ਰਿਹਾ ਸੀ। ਬਾਰਬਰੀ ਨੇ ਇਹ ਵੀ ਕਿਹਾ ਕਿ 3,000 ਫੌਜਾਂ ਨਾਲ ਇੱਕ ਹੋਰ ਮੁਹਿੰਮ ਚੱਲ ਰਹੀ ਹੈ। ਉਨ੍ਹਾਂ ਕਿਹਾ ਕਿ ਤਕਰੀਬਨ ਇੱਕ ਮਹੀਨਾ ਪਹਿਲਾਂ ਸ਼ੁਰੂ ਕੀਤੇ ਗਏ ਅਭਿਆਨ ਦੇ ਨਤੀਜੇ ਆਉਣ ਵਾਲੇ ਦਿਨਾਂ ਵਿੱਚ ਐਲਾਨ ਕੀਤੇ ਜਾਣਗੇ।
  Published by:Ashish Sharma
  First published: