ਕੈਨੇਡਾ ਦੇ ਵੈਨਕੂਵਰ ਵਿੱਚ ਪੰਜਾਬੀ ਗੈਂਗਸਟਰਾਂ ਵਿਚਾਲੇ ਗੈਂਗਵਾਰ ਦੀ ਸੂਚਨਾ ਹੈ, ਜਿਸ ਵਿੱਚ ਇੱਕ ਗੈਂਗਸਟਰ ਦੀ ਮੌਤ ਹੋਣ ਦੀ ਸੂਚਨਾ ਹੈ। ਮ੍ਰਿਤਕ ਗੈਂਗਸਟਰ ਵਿਸ਼ਾਲ ਵਾਲੀਆ ਦੱਸਿਆ ਜਾ ਰਿਹਾ ਹੈ, ਜਿਸ ਨੂੰ ਵਿਰੋਧੀ ਗੈਂਗ ਵੱਲੋਂ ਗੈਂਗਵਾਰ ਵਿੱਚ ਮਾਰ ਮੁਕਾਇਆ ਹੈ। ਘਟਨਾ ਯੂਬੀਸੀ ਗੋਲਫ ਕਲੱਬ ਦੀ ਹੈ, ਜਿਥੇ ਵਿਸ਼ਾਲ ਵਾਲੀਆ ਦਾ ਕਤਲ ਕਰ ਦਿੱਤਾ ਗਿਆ ਹੈ।
ਕਤਲ ਤੋਂ ਬਾਅਦ ਥੋੜ੍ਹੀ ਦੂਰ 'ਤੇ ਜਾ ਕੇ ਵਿਰੋਧੀ ਗੈਂਗ ਨੇ ਆਪਣੀ ਕਾਰ ਨੂੰ ਅੱਗ ਲਗਾ ਦਿੱਤੀ ਅਤੇ ਇੱਕ ਹੋਰ ਕਾਰ ਵਿੱਚ ਭੱਜ ਗਏ। ਘਟਨਾ ਨੂੰ ਲੈ ਕੇ ਵੈਨਕੂਵਰ ਪੁਲਿਸ ਅਤੇ ਏਜੰਸੀਆਂ ਨੇ ਜਾਂਚ ਅਰੰਭ ਦਿੱਤੀ ਹੈ।
ਜਿ਼ਕਰਯੋਗ ਹੈ ਕਿ ਪਿਛਲੇ ਸਾਲ ਵਿਸ਼ਾਲ ਵਾਲੀਆ ਦੇ ਸਾਥੀ ਅਮਨ ਮੰਝ ਦੀ ਵੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਇਸਤੋਂ ਇਲਾਵਾ ਪੁਲਿਸ ਨੇ ਵਿਸ਼ਾਲੀ ਵਾਲੀਆ ਅਤੇ ਅਮਨ ਮੰਝ ਨੂੰ 2017 ਵਿੱਚ ਨਸ਼ੇ ਸਮੇਤ ਵੀ ਗ੍ਰਿਫ਼ਤਾਰ ਕੀਤਾ ਸੀ ਅਤੇ 6 ਹਜ਼ਾਰ ਵੀ ਬਰਾਮਦ ਕੀਤੇ ਸਨ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।