HOME » NEWS » World

ਦੁਨੀਆ ਦੇ ਸਭ ਤੋਂ ਵੱਡੇ ਪਲੇਟਫਾਰਮਾਂ ‘ਚੋਂ ਇੱਕ ਚਾਈਲਡ ਪੋਰਨੋਗ੍ਰਾਫੀ ਦਾ ਪਰਦਾਫਾਸ਼, 4 ਲੱਖ ਲੋਕ ਸਨ ਇਸ ਦੇ ਮੈਂਬਰ

News18 Punjabi | News18 Punjab
Updated: May 4, 2021, 10:21 AM IST
share image
ਦੁਨੀਆ ਦੇ ਸਭ ਤੋਂ ਵੱਡੇ ਪਲੇਟਫਾਰਮਾਂ ‘ਚੋਂ ਇੱਕ ਚਾਈਲਡ ਪੋਰਨੋਗ੍ਰਾਫੀ ਦਾ ਪਰਦਾਫਾਸ਼, 4 ਲੱਖ ਲੋਕ ਸਨ ਇਸ ਦੇ ਮੈਂਬਰ
ਦੁਨੀਆ ਦੇ ਸਭ ਤੋਂ ਵੱਡੇ ਪਲੇਟਫਾਰਮਾਂ ‘ਚੋਂ ਇੱਕ ਚਾਈਲਡ ਪੋਰਨੋਗ੍ਰਾਫੀ ਦਾ ਪਰਦਾਫਾਸ਼, 4 ਲੱਖ ਲੋਕ ਸਨ ਇਸ ਦੇ ਮੈਂਬਰ (Representational Photo by John Schnobrich on Unsplash)

Smashes Online Child Porn Network: ਇਸ ਨੈਟਵਰਕ ਨਾਲ ਲਗਭਗ ਚਾਰ ਲੱਖ ਮੈਂਬਰ ਜੁੜੇ ਹੋਏ ਹਨ। ਪੁਲਿਸ ਨੇ ਇਸ ਚਾਈਲਡ ਪੋਰਨੋਗ੍ਰਾਫੀ ਪਲੇਟਫਾਰਮ ਨੂੰ ਸੀਲ ਕਰ ਦਿੱਤਾ ਹੈ।

  • Share this:
  • Facebook share img
  • Twitter share img
  • Linkedin share img
ਜਰਮਨੀ ਨੇ ਦੁਨੀਆ ਦੇ ਸਭ ਤੋਂ ਵੱਡੇ ਚਾਈਲਡ ਪੋਰਨੋਗ੍ਰਾਫੀ(child pornography) ਪਲੇਟਫਾਰਮਸ ਵਿੱਚੋਂ ਇੱਕ ਦਾ ਪਰਦਾਫਾਸ਼ ਕੀਤਾ ਹੈ। ਜਰਮਨ ਪੁਲਿਸ(German police) ਨੇ ਇਸ ਨੈੱਟਵਰਕ ਦੇ ਪਿੱਛੇ ਜੁੜੇ ਗਿਰੋਹ ਦੇ ਚਾਰ ਸ਼ੱਕੀ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਨੈਟਵਰਕ ਨਾਲ ਲਗਭਗ ਚਾਰ ਲੱਖ ਮੈਂਬਰ ਜੁੜੇ ਹੋਏ ਹਨ। ਪੁਲਿਸ ਨੇ ਇਸ ਚਾਈਲਡ ਪੋਰਨੋਗ੍ਰਾਫੀ ਪਲੇਟਫਾਰਮ ਨੂੰ ਸੀਲ ਕਰ ਦਿੱਤਾ ਹੈ।

ਪੁਲਿਸ ਨੇ ਦੱਸਿਆ ਕਿ ਸਾਲ 2019 ਤੋਂ ਇਹ ਪਲੇਟਫਾਰਮ ਬੀਓਜ਼ਟਾਉਨ ਦੇ ਨਾਮ ਤੇ ਚੱਲ ਰਿਹਾ ਸੀ। ਇਸ ਨੈਟਵਰਕ ਨਾਲ ਲਗਭਗ ਚਾਰ ਲੱਖ ਮੈਂਬਰ ਜੁੜੇ ਹੋਏ ਹਨ। ਪੁਲਿਸ ਨੂੰ ਅਪ੍ਰੈਲ ਵਿੱਚ ਇਸ ਪਲੇਟਫਾਰਮ ਬਾਰੇ ਜਾਣਕਾਰੀ ਮਿਲੀ ਸੀ। ਗੁਪਤ ਰਣਨੀਤੀ ਦੇ ਹਿੱਸੇ ਵਜੋਂ, ਪਲੇਟਫਾਰਮ ਬਾਰੇ ਜਾਣਕਾਰੀ ਇਕੱਠੀ ਕੀਤੀ ਗਈ ਅਤੇ ਉਸ ਤੋਂ ਬਾਅਦ ਕਈ ਥਾਵਾਂ 'ਤੇ ਇਕੋ ਸਮੇਂ ਛਾਪੇਮਾਰੀ ਕੀਤੀ ਗਈ।

ਪੁਲਿਸ ਨੇ ਦੱਸਿਆ ਕਿ ਇਸ ਨੈਟਵਰਕ ਦੇ ਮੈਂਬਰ ਇੱਕ ਦੂਜੇ ਨੂੰ ਗੰਦੇ ਗ੍ਰਾਫਿਕ, ਫੋਟੋਆਂ ਅਤੇ ਵੀਡਿਓ ਭੇਜਦੇ ਸਨ।ਫੜੇ ਗਏ ਮੁਲਜ਼ਮ ਤਕਨਾਲੋਜੀ ਦੇ ਜ਼ਰੀਏ ਇਕ ਜਗ੍ਹਾ ਤੋਂ ਦੂਜੀ ਜਗ੍ਹਾ ਗੰਦੇ ਵੀਡੀਓ ਭੇਜਦੇ ਸਨ। ਇਸ ਦਾ ਬੱਚਿਆਂ 'ਤੇ ਮਾੜਾ ਪ੍ਰਭਾਵ ਪੈ ਰਿਹਾ ਸੀ। ਇਸ ਨੈਟਵਰਕ ਦੀਆਂ ਤਾਰਾਂ ਵਿਸ਼ਵ ਦੇ ਕਈ ਦੇਸ਼ਾਂ ਨਾਲ ਜੁੜੀਆਂ ਹੋਈਆਂ ਹਨ। ਫਿਲਹਾਲ ਪੁਲਿਸ ਨੈਟਵਰਕ ਦੇ ਮਾਸਟਰਮਾਈਂਡ ਦੀ ਭਾਲ ਕਰ ਰਹੀ ਹੈ।
ਪੁਲਿਸ ਦਾ ਦਾਅਵਾ ਹੈ ਕਿ ਮਾਸਟਰਮਾਈਂਡ ਜਲਦੀ ਹੀ ਫੜ ਲਿਆ ਜਾਵੇਗਾ। ਪੁਲਿਸ ਦਾ ਕਹਿਣਾ ਹੈ ਕਿ ਅਜੇ ਕਈ ਅਹਿਮ ਖੁਲਾਸੇ ਹੋਣੇ ਬਾਕੀ ਹਨ। ਤੁਹਾਨੂੰ ਦੱਸ ਦੇਈਏ, ਦੁਨੀਆ ਵਿੱਚ ਚਾਈਲਡ ਪੋਰਨਿਟਜ ‘ਤੇ ਪਾਬੰਦੀ ਹੈ। ਅਜੇ ਵੀ ਕੁਝ ਸੰਗਠਨ ਇਸ ਨਾਲ ਜੁੜੇ ਹੋਏ ਹਨ। ਪੁਲਿਸ ਹੁਣ ਉਨ੍ਹਾਂ ਦੀ ਭਾਲ ਕਰ ਰਹੀ ਹੈ।

ਡਾਰਕਨੇਟ ਸਾਈਟਾਂ(Darknet sites) ਜ਼ਿਆਦਾਤਰ ਇੰਟਰਨੈਟ ਉਪਭੋਗਤਾਵਾਂ ਲਈ ਅਦਿੱਖ ਹੁੰਦੀਆਂ ਹਨ ਅਤੇ ਸਿਰਫ ਐਂਕਰਿਪਸ਼ਨ ਟੈਕਨਾਲੌਜੀ ਦੀ ਵਰਤੋਂ ਨਾਲ ਹੀ ਦੇਖੀ ਜਾ ਸਕਦੀ ਹੈ। ਇਹ ਅਪਰਾਧੀਆਂ ਦੁਆਰਾ ਨਸ਼ਿਆਂ, ਹਥਿਆਰਾਂ ਅਤੇ ਚਾਈਲਡ ਪੋਰਨੋਗ੍ਰਾਫੀ ਦੇ ਵਪਾਰ ਲਈ ਵਰਤੀਆਂ ਜਾਂਦੀਆਂ ਹਨ।

2019 ਵਿੱਚ, ਹੇਸੀ ਦੀ ਇੱਕ ਅਦਾਲਤ ਨੇ ਚਾਰ ਵਿਅਕਤੀਆਂ ਨੂੰ ਇੱਕ ਡਾਰਨੈੱਟ ਚਾਈਲਡ ਪੋਰਨੋਗ੍ਰਾਫੀ ਫੋਰਮ ਸਥਾਪਤ ਕਰਨ ਅਤੇ ਚਲਾਉਣ ਦੇ ਦੋਸ਼ੀ ਠਹਿਰਾਇਆ।
Published by: Sukhwinder Singh
First published: May 4, 2021, 10:21 AM IST
ਹੋਰ ਪੜ੍ਹੋ
ਅਗਲੀ ਖ਼ਬਰ