Home /News /international /

ਇੰਸਟਾਗ੍ਰਾਮ ਦੋਸਤਾਂ ਦੇ ਕਹਿਣ 'ਤੇ 16 ਸਾਲਾ ਕੁੜੀ ਨੇ ਤੀਜੀ ਮੰਜ਼ਿਲ ਤੋਂ ਮਾਰੀ ਛਾਲ, ਮੌਤ

ਇੰਸਟਾਗ੍ਰਾਮ ਦੋਸਤਾਂ ਦੇ ਕਹਿਣ 'ਤੇ 16 ਸਾਲਾ ਕੁੜੀ ਨੇ ਤੀਜੀ ਮੰਜ਼ਿਲ ਤੋਂ ਮਾਰੀ ਛਾਲ, ਮੌਤ

 • Share this:

  ਮਲੇਸ਼ੀਆ 'ਚ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇਥੇ ਇਕ 16 ਸਾਲਾ ਕੁੜੀ ਨੇ ਆਪਣੇ ਦੋਸਤਾਂ ਤੋਂ ਆਪਣੀ ਜ਼ਿੰਦਗੀ ਖ਼ਤਮ ਕਰਨ ਲਈ ਰਾਏ ਮੰਗੀ ਤੇ ਜ਼ਿਆਦਾਤਰ ਦੋਸਤਾਂ ਨੇ ਉਸ ਦੇ ਖ਼ੁਦਕੁਸ਼ੀ ਦੇ ਫੈਸਲੇ ਦਾ ਸਮਰਥਨ ਕੀਤੀ। ਇਸ ਪਿੱਛੋਂ ਇਸ ਨੇ ਆਤਮ ਹੱਤਿਆ ਕਰ ਲਈ।


  ਇਸ ਲੜਕੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਦੋਸਤਾਂ ਨੂੰ ਪੁੱਛਿਆ ਸੀ ਕਿ ਉਸ ਨੂੰ ਖ਼ੁਦਕੁਸ਼ੀ ਕਰਨੀ ਚਾਹੀਦੀ ਹੈ ਜਾਂ ਨਹੀਂ। ਕਰੀਬ 69 ਫ਼ੀਸਦੀ ਲੋਕਾਂ ਨੇ ਉਸ ਦੇ ਮਰਨ ਦੇ ਫੈਸਲੇ ਦਾ ਸਮਰਥਨ ਕੀਤਾ। ਇਸ ਤੋਂ ਬਾਅਦ ਉਸ ਨੇ ਇਕ ਇਮਾਰਤ ਤੋਂ ਛਾਲ ਲਗਾ ਕੇ ਆਤਮ ਹੱਤਿਆ ਕਰ ਲਈ। ਪੁਲਿਸ ਨੇ ਦੱਸਿਆ ਕਿ ਉਸ ਨੇ ਆਪਣੀ ਪੋਸਟ ਦੀ ਹੈਡਿੰਗ ਦਿੱਤੀ ਸੀ ਕਿ ‘ਡੀ’ ਅਤੇ ‘ਐੱਲ’ ਵਿੱਚੋਂ ਕੋਈ ਇੱਕ ਸ਼ਬਦ ਚੁਣਨ ਲਈ ਉਸ ਦੀ ਮਦਦ ਕੀਤੀ ਜਾਵੇ। ਇਸ ਪੋਸਟ ਤੋਂ ਬਾਅਦ ਜ਼ਿਆਦਾਤਰ ਲੋਕਾਂ ਨੇ ‘ਡੀ’ ਅੱਖਰ ਦੀ ਚੋਣ ਕੀਤੀ। ਅਜਿਹਾ ਕਿਹਾ ਜਾ ਰਿਹਾ ਹੈ ਕਿ ‘ਡੀ’ ਦਾ ਮਤਲਬ ਡੈੱਥ ਅਤੇ ‘ਐਲ’ ਦਾ ਮਤਬਲ ਲਾਇਫ਼ ਸੀ। ਇਸ ਲੜਕੀ ਦੇ ਨਾਮ ਦਾ ਅਜੇ ਖ਼ੁਲਾਸਾ ਨਹੀਂ ਕੀਤਾ ਗਿਆ ਹੈ। ਲੜਕੀ ਨੇ ਖ਼ੁਦਕੁਸ਼ੀ ਤੋਂ ਪਹਿਲਾਂ ਸਟੇਟਸ ਵੀ ਬਦਲ ਦਿੱਤਾ ਸੀ।


  ਪਤਾ ਲੱਗਾ ਹੈ ਕਿ ਮ੍ਰਿਤਕ ਨੇ ਪਰਿਵਾਰਕ ਤਣਾਅ ਕਾਰਨ ਅਜਿਹਾ ਫ਼ੈਸਲਾ ਲਿਆ। ਉਸ ਦੇ ਸੁਤੇਲੇ ਪਿਤਾ ਨੇ ਵੀਅਤਨਾਮ ਦੀ ਇੱਕ ਔਰਤ ਨਾਲ ਵਿਆਹ ਕਰ ਲਿਆ ਸੀ। ਇਸ ਤੋਂ ਬਾਅਦ ਉਹ ਕਦੇ ਕਦੇ ਹੀ ਘਰ ਆਉਂਦਾ ਸੀ। ਪੁਲਿਸ ਮੁਤਾਬਕ ਘਟਨਾ ਸਥਾਨ 'ਤੇ ਕੋਈ ਅਪਰਾਧਿਕ ਸਬੂਤ ਨਹੀਂ ਮਿਲੇ ਹਨ। ਇਹ ਸਿੱਧਾ ਖ਼ੁਦਕੁਸ਼ੀ ਦਾ ਮਾਮਲਾ ਹੈ। ਨਾਰਥ ਵੈਸਟਰਨ ਸੂਬਾ ਪੇਨਾਂਗ ਦੇ ਸਾਂਸਦ ਅਤੇ ਵਕੀਲ ਰਾਮ ਕਿਰਪਾਲ ਸਿੰਘ ਨੇ ਕਿਹਾ ਕਿ ਉਨ੍ਹਾਂ ਲੋਕਾਂ ਵਿਰੁੱਧ ਵੀ ਕਾਰਵਾਈ ਹੋਣੀ ਚਾਹੀਦੀ ਹੈ ਜਿਨ੍ਹਾਂ ਨੇ ਉਸ ਲੜਕੀ ਨੂੰ ਆਤਮਹੱਤਿਆ ਲਈ ਉਕਸਾਉਣ ਦਾ ਕੰਮ ਕੀਤਾ। ਉਧਰ, ਇੰਸਟਾਗ੍ਰਾਮ ਦੇ ਅਫ਼ਸਰ ਚਿੰਗ ਈ ਵਾਂਗ ਨੇ ਕਿਹਾ ਕਿ ਸਾਡੀਆਂ ਅਸੀਸਾਂ ਲੜਕੀ ਦੇ ਪਰਵਾਰ ਵਾਲਿਆਂ ਨਾਲ ਹਨ। ਅਸੀਂ ਸਭ ਨੂੰ ਅਪੀਲ ਕਰਦੇ ਹਾਂ ਕਿ ਜਦੋਂ ਵੀ ਸੋਸ਼ਲ ਮੀਡੀਆ 'ਤੇ ਅਜਿਹੀ ਕੋਈ ਗਤੀਵਿਧੀ ਦਾ ਪਤਾ ਲੱਗੇ ਜਿਸ ਵਿੱਚ ਕਿਸੇ ਦੀ ਜ਼ਿੰਦਗੀ ਖ਼ਤਰੇ 'ਚ ਹੈ, ਤਾਂ ਤੁਰਤ ਐਮਰਜੈਂਸੀ ਟੂਲ ਦੀ ਵਰਤੋਂ ਕੀਤੀ ਜਾਵੇ।

  First published:

  Tags: Instagram, Suicide