ਜਦੋਂ ਅਸੀਂ ਕਿਸੇ ਰਿਸ਼ਤੇ ਵਿੱਚ ਹੁੰਦੇ ਹਾਂ, ਵਿਸ਼ਵਾਸ ਇਸ ਦੀ ਬੁਨਿਆਦ ਬਣ ਜਾਂਦਾ ਹੈ। ਜ਼ਰਾ ਸੋਚੋ ਜੇ ਤੁਹਾਡਾ ਸਾਥੀ ਇਸ ਭਰੋਸੇ ਦਾ ਗ਼ਲਤ ਫ਼ਾਇਦਾ ਉਠਾ ਰਿਹਾ ਹੈ, ਤਾਂ ਤੁਹਾਨੂੰ ਕਿੰਨਾ ਗੁੱਸਾ ਆਵੇਗਾ! ਅਜਿਹਾ ਹੀ ਕੁਝ ਇਕ ਲੜਕੀ ਨਾਲ ਹੋਇਆ, ਜਦੋਂ ਉਸ ਨੂੰ ਆਪਣੇ ਕ੍ਰੈਡਿਟ ਕਾਰਡ ਦੇ ਬਿੱਲ ਤੋਂ ਪਤਾ ਲੱਗਾ ਕਿ ਉਸ ਦਾ ਸਾਥੀ ਉਸ ਦੇ ਹੀ ਪੈਸੇ ਨਾਲ ਖੇਡ ਰਿਹਾ ਹੈ ਅਤੇ ਉਸ ਨੂੰ ਬੇਵਕੂਫ ਬਣਾ ਰਿਹਾ ਹੈ।
TikTok 'ਤੇ DBL ਜਿਊਲਰੀ ਦੀ ਮਾਲਕਣ ਲਿਵ ਪੋਰਟੀਓ ਨੇ ਇਹ ਸਾਰੀ ਘਟਨਾ ਦੱਸੀ ਹੈ, ਜੋ ਉਸ ਨਾਲ ਵਾਪਰੀ ਹੈ। ਉਸ ਨੇ ਦੱਸਿਆ ਹੈ ਕਿ ਇਕ ਦਿਨ ਉਸ ਨੂੰ ਇੱਕ ਕਸਟਮਰ ਦੀ ਮੇਲ ਆਈ, ਜਿਸ ਤੋਂ ਬਾਅਦ ਇਹ ਸਾਰਾ ਮਾਮਲਾ ਖੁੱਲ੍ਹ ਕੇ ਸਾਹਮਣੇ ਆਇਆ। ਇਹ ਪੂਰੀ ਕਹਾਣੀ ਕਾਫੀ ਦਿਲਚਸਪ ਹੈ ਅਤੇ ਇਸ ਦਾ ਸਭ ਤੋਂ ਮਜ਼ੇਦਾਰ ਹਿੱਸਾ ਲੜਕੀ ਦੀ ਪ੍ਰਤੀਕਿਰਿਆ ਹੈ, ਜੋ ਉਸ ਨੇ ਆਪਣੇ ਬੁਆਏਫ੍ਰੈਂਡ ਦੇ ਖੁਲਾਸੇ ਤੋਂ ਬਾਅਦ ਦਿੱਤੀ ਸੀ।
ਪ੍ਰੇਮਿਕਾ ਦੇ ਪੈਸਿਆਂ ਨਾਲ ਕਿਸੇ ਹੋਰ ਕੁੜੀ ਲਈ ਖਰੀਦਦਾਰੀ ਕਰਦਾ ਸੀ ਬੁਆਏਫ੍ਰੈਂਡ: ਲਿਵ ਪੋਰਟੀਓ ਨੇ ਇਸ ਘਟਨਾ ਬਾਰੇ ਦੱਸਿਆ ਹੈ ਕਿ ਇਕ ਸਵੇਰ ਉਸ ਨੂੰ ਇਕ ਔਰਤ ਦੀ ਈ-ਮੇਲ ਮਿਲੀ, ਜਿਸ ਵਿਚ ਲਿਖਿਆ ਗਿਆ ਸੀ ਕਿ ਉਸ ਨੂੰ ਗਹਿਣਿਆਂ ਦਾ ਕ੍ਰੈਡਿਟ ਕਾਰਡ ਸਟੇਟਮੈਂਟ ਵਿਚ ਇਕ ਬਿੱਲ ਮਿਲਿਆ ਹੈ, ਜੋ ਉਸ ਨੇ ਕਦੇ ਖਰੀਦਿਆ ਨਹੀਂ ਸੀ। ਇਨ੍ਹਾਂ ਗਹਿਣਿਆਂ ਦੀ ਡਿਲੀਵਰੀ ਉਸ ਦੇ ਬੁਆਏਫ੍ਰੈਂਡ ਦੇ ਘਰ ਹੋਈ ਸੀ, ਪਰ ਉਸ ਨੇ ਇਸ ਦਾ ਆਰਡਰ ਵੀ ਨਹੀਂ ਦਿੱਤਾ ਸੀ। ਉਸ ਜੁਐਲਰੀ 'ਤੇ ਲਿਖਿਆ ਨਾਮ ਉਸ ਦਾ ਨਹੀਂ, ਕਿਸੇ ਹੋਰ ਦਾ ਸੀ। ਲਿਵ ਨੇ ਅੱਗੇ ਦੱਸਿਆ ਕਿ ਇਹ ਹਾਰ ਉਸ ਦੇ ਬੁਆਏਫ੍ਰੈਂਡ ਨੇ ਕਿਸੇ ਹੋਰ ਲਈ ਮੰਗਵਾਇਆ ਸੀ ਅਤੇ ਇਹ ਉਸ ਦੇ ਆਪਣੇ ਘਰ ਡਿਲੀਵਰ ਹੋਣ ਵਾਲਾ ਸੀ। ਉਸ ਨੂੰ ਇਹ ਨਹੀਂ ਪਤਾ ਸੀ ਕਿ ਆਰਡਰ ਦੀ ਕਨਫਰਮੇਸ਼ਨ ਕ੍ਰੈਡਿਟ ਕਾਰਡ ਧਾਰਕ ਨੂੰ ਜਾਵੇਗੀ।
ਕੁੜੀ ਨੇ ਇੰਝ ਕੀਤਾ ਬ੍ਰੇਕਅੱਪ : ਲਿਵ ਮੁਤਾਬਕ ਬੁਆਏਫ੍ਰੈਂਡ ਨੇ ਪਹਿਲਾਂ ਵੀ ਪਾਇਲਾਂ ਆਰਡਰ ਕੀਤੀਆਂ ਸਨ, ਜਿਸ ਬਾਰੇ ਲੜਕੀ ਨੂੰ ਨਹੀਂ ਪਤਾ ਸੀ। ਆਖਰਕਾਰ ਲੜਕੀ ਨੇ ਆਰਡਰ ਕੈਂਸਲ ਕਰ ਦਿੱਤਾ ਅਤੇ ਪੂਰਾ ਰਿਫੰਡ ਦੇ ਦਿੱਤਾ, ਪਰ ਲੜਕੀ ਹੁਣ ਆਪਣੇ ਬੁਆਏਫ੍ਰੈਂਡ ਲਈ ਇੱਕ ਬ੍ਰੇਕ ਅੱਪ ਨੈਕਲੈਸ ਬਣਾ ਰਹੀ ਹੈ। ਸੋਸ਼ਲ ਮੀਡੀਆ 'ਤੇ ਇਸ ਸਟੋਰੀ ਨੂੰ ਲੋਕਾਂ ਨੇ ਕਾਫੀ ਪਸੰਦ ਕੀਤਾ ਹੈ ਅਤੇ ਇਸ ਨੂੰ ਹੁਣ ਤੱਕ 1.4 ਮਿਲੀਅਨ ਲਾਈਕਸ ਮਿਲ ਚੁੱਕੇ ਹਨ, ਜਦਕਿ 3100 ਲੋਕ ਇਸ 'ਤੇ ਕਮੈਂਟ ਕਰ ਚੁੱਕੇ ਹਨ। ਇਕ ਯੂਜ਼ਰ ਨੇ ਕਿਹਾ ਕਿ ਹੋ ਸਕਦਾ ਹੈ ਕਿ ਲੜਕੇ ਨੇ ਆਪਣੀ ਪ੍ਰੇਮਿਕਾ ਲਈ ਹੀ 'ਡਾਇਮੰਡ' ਨਾਂ ਦਾ ਹਾਰ ਬਣਾਇਆ ਹੋਵੇ। ਇਸ ਦੇ ਨਾਲ ਹੀ ਇਕ ਹੋਰ ਯੂਜ਼ਰ ਨੇ ਲਿਖਿਆ ਕਿ ਉਹ ਆਪਣੇ ਪਾਰਟਨਰ ਦੇ ਪੈਸੇ ਦੀ ਵਰਤੋਂ ਕਰ ਰਿਹਾ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Ajab Gajab News, Cheating, Fraud, Relationships