Home /News /international /

ਲਾਟਰੀ ਲੱਗਦਿਆਂ ਹੀ ਬੇਵਫ਼ਾ ਹੋਈ ਪ੍ਰੇਮਿਕਾ, ਪ੍ਰੇਮੀ ਨੂੰ ਧੋਖਾ ਦੇ 34 ਕਰੋੜ ਲੈ ਕੇ ਹੋਈ ਤਿੱਤਰ!

ਲਾਟਰੀ ਲੱਗਦਿਆਂ ਹੀ ਬੇਵਫ਼ਾ ਹੋਈ ਪ੍ਰੇਮਿਕਾ, ਪ੍ਰੇਮੀ ਨੂੰ ਧੋਖਾ ਦੇ 34 ਕਰੋੜ ਲੈ ਕੇ ਹੋਈ ਤਿੱਤਰ!

ਲਾਟਰੀ ਲੱਗਦਿਆਂ ਹੀ ਬੇਵਫ਼ਾ ਹੋਈ ਪ੍ਰੇਮਿਕਾ, ਪ੍ਰੇਮੀ ਨੂੰ ਧੋਖਾ ਦੇ 34 ਕਰੋੜ ਲੈ ਕੇ ਹੋਈ ਤਿੱਤਰ!

ਲਾਟਰੀ ਲੱਗਦਿਆਂ ਹੀ ਬੇਵਫ਼ਾ ਹੋਈ ਪ੍ਰੇਮਿਕਾ, ਪ੍ਰੇਮੀ ਨੂੰ ਧੋਖਾ ਦੇ 34 ਕਰੋੜ ਲੈ ਕੇ ਹੋਈ ਤਿੱਤਰ!

ਨਾਟਿੰਘਮ ਸਥਿਤ ਲੌਰਾ ਹੋਇਲ ਅਤੇ ਕਿਰਕ ਸਟੀਵਨਜ਼ ਨੇ ਮਿਲ ਕੇ 34 ਕਰੋੜ ਦਾ ਜੈਕਪਾਟ ਜਿੱਤਿਆ। ਲਾਟਰੀ ਲੱਗਦੇ ਹੀ ਪ੍ਰੇਮਿਕਾ 34 ਕਰੋੜ ਰੁਪਏ ਲੈ ਕੇ ਫਰਾਰ ਹੋ ਗਈ। ਜਦੋਂ ਕਿ ਦੋਵਾਂ ਨੇ ਇਕੱਠੇ ਕਾਰੋਬਾਰ ਵਧਾਉਣ ਅਤੇ ਆਲੀਸ਼ਾਨ ਜ਼ਿੰਦਗੀ ਜਿਊਣ ਦਾ ਸੁਪਨਾ ਦੇਖਿਆ ਸੀ। ਹੁਣ ਸਟੀਵਨਸ ਨੇ ਪ੍ਰੇਮਿਕਾ 'ਤੇ ਧੋਖਾਧੜੀ ਦਾ ਦੋਸ਼ ਲਗਾਇਆ ਹੈ।

ਹੋਰ ਪੜ੍ਹੋ ...
  • Share this:

ਬਾਪ ਬੜਾ ਨਾ ਭਈਆ, ਸਭਸੇ ਬੜਾ ਰੁਪਈਆ, ਇਹ ਕਹਾਵਤ ਬਹੁਤ ਹੀ ਸੋਚ ਸਮਝ ਕੇ ਲਿਖੀ ਹੋਵੇਗੀ। ਅੱਜ ਦੀ ਦੁਨੀਆਂ ਵਿੱਚ ਵੀ ਕਈ ਅਜਿਹੇ ਲੋਕ ਹਨ ਜਿਨ੍ਹਾਂ ਲਈ ਪੈਸਾ ਹਰ ਰਿਸ਼ਤੇ ਤੋਂ ਉੱਪਰ ਹੈ। ਇਕ ਔਰਤ ਨੇ ਆਪਣੇ ਪ੍ਰੇਮੀ ਨਾਲ ਅਜਿਹਾ ਹੀ ਕੀਤਾ। ਜਿੱਥੇ ਦੋਨਾਂ ਨੇ ਇੱਕ ਜੋੜੇ ਦੇ ਰੂਪ ਵਿੱਚ ਲਾਟਰੀ ਜਿੱਤੀ, ਪਰ ਇੰਨੀ ਵੱਡੀ ਰਕਮ ਦੇਖ ਕੇ ਇਮਾਨ ਡੁਲ ਗਿਆ ਅਤੇ ਇਨਾਮੀ ਰਾਸ਼ੀ ਲੈਕੇ ਫਰਾਰ ਹੋ ਗਈ।

Laura Hoyle ਅਤੇ Kirk Stevens ਨੇ ਮਿਲ ਕੇ 34 ਕਰੋੜ ਦਾ ਜੈਕਪਾਟ ਜਿੱਤਿਆ ਹੈ। ਪਰ ਜਿਵੇਂ ਹੀ ਲਾਟਰੀ ਲੱਗੀ ਤਾਂ ਪ੍ਰੇਮਿਕਾ 34 ਕਰੋੜ ਰੁਪਏ ਲੈ ਕੇ ਭੱਜ ਗਈ। ਜਦੋਂ ਕਿ ਪੈਸੇ ਮਿਲਦੇ ਹੀ ਦੋਵਾਂ ਨੇ ਆਪਣਾ ਕਾਰੋਬਾਰ ਵਧਾਉਣ ਅਤੇ ਆਲੀਸ਼ਾਨ ਜ਼ਿੰਦਗੀ ਜਿਊਣ ਦਾ ਸੁਪਨਾ ਦੇਖਿਆ। ਹੁਣ ਸਟੀਵਨਸ ਨੇ ਪ੍ਰੇਮਿਕਾ 'ਤੇ ਧੋਖਾਧੜੀ ਦਾ ਦੋਸ਼ ਲਗਾਇਆ ਹੈ।

ਲਿਵ-ਇਨ ਰਿਲੇਸ਼ਨਸ਼ਿਪ 'ਚ ਰਹਿਣ ਵਾਲੇ ਜੋੜੇ ਨੇ ਹਰ ਮਹੀਨੇ ਲਾਟਰੀ 'ਚ ਥੋੜ੍ਹਾ-ਥੋੜ੍ਹਾ ਪੈਸਾ ਲਗਾਇਆ ਪਰ ਜਦੋਂ ਜੈਕਪਾਟ ਲੱਗਾ ਤਾਂ ਪ੍ਰੇਮਿਕਾ ਨੇ ਇਕੱਲੇ ਹੀ ਸਾਰੇ ਪੈਸੇ ਹੜੱਪ ਲਏ ਅਤੇ ਕਿਰਕ ਨੂੰ ਧੋਖੇ ਦੇ ਦਿਤਾ।  ਲੌਰਾ ਅਤੇ ਸਟੀਵਨਸ ਇੱਕੋ ਘਰ ਵਿੱਚ ਰਹਿੰਦੇ ਸਨ।ਉਹ ਘਰ ਸਟੀਵਨਜ਼ ਦਾ ਸੀ ਪਰ ਉਸਨੇ ਕਦੇ ਵੀ ਲੌਰਾ ਤੋਂ ਕਿਰਾਇਆ ਨਹੀਂ ਮੰਗਿਆ। ਦੋਵਾਂ ਨੇ ਲਾਟਰੀ ਵਿਚ ਜਿੱਤੀ ਰਕਮ ਨਾਲ ਆਪਣਾ ਕਾਰੋਬਾਰ ਵਧਾਉਣ ਅਤੇ ਇਕੱਠੇ ਲਗਜ਼ਰੀ ਜੀਵਨ ਬਤੀਤ ਕਰਨ ਦਾ ਸੁਪਨਾ ਦੇਖਿਆ ਸੀ। ਜਿਸ ਲਈ ਦੋਵੇਂ ਹਰ ਮਹੀਨੇ 2352 ਰੁਪਏ ਲਾਟਰੀ 'ਚ ਪਾਉਂਦੇ ਸਨ। ਪਰ ਜਿੱਤਣ ਤੋਂ ਬਾਅਦ ਸਟੀਵਨਜ਼ ਨੂੰ ਕੁਝ ਨਹੀਂ ਮਿਲਿਆ। ਦ ਸਨ ਦੇ ਅਨੁਸਾਰ, ਲੌਰਾ ਅਤੇ ਸਟੀਵਨਜ਼ ਨੇ ਨੈਸ਼ਨਲ ਲਾਟਰੀ ਦੇ 'ਸੈਟ ਫਾਰ ਲਾਈਫ ਡਰਾਅ' ਵਿੱਚ ₹34 ਕਰੋੜ ਦੀ ਰਕਮ ਦਾ ਜੈਕਪਾਟ ਜਿੱਤਿਆ। ਉਸ ਨੇ ਪਿਛਲੇ ਸਾਲ ਮਾਰਚ ਵਿੱਚ ਹੀ ਇਹ ਲਾਟਰੀ ਜਿੱਤੀ ਸੀ। ਜਿਸ ਤਹਿਤ ਉਸ ਨੂੰ ਹਰ ਮਹੀਨੇ 10,000 ਪੌਂਡ ਯਾਨੀ ਕਰੀਬ 9 ਲੱਖ 42 ਹਜ਼ਾਰ ਰੁਪਏ ਮਿਲਣਗੇ। ਉਨ੍ਹਾਂ ਨੂੰ ਇਹ ਰਕਮ ਕਰੀਬ 30 ਸਾਲਾਂ ਤੱਕ ਮਿਲੇਗੀ।


ਸਟੀਵਨਜ਼ ਮੁਤਾਬਕ ਲਾਟਰੀ ਜਿੱਤਣ ਤੋਂ ਬਾਅਦ 18 ਮਹੀਨਿਆਂ ਤੱਕ ਸਭ ਕੁਝ ਠੀਕ ਰਿਹਾ। ਉਹ ਆਪਣੇ ਕਾਰੋਬਾਰ ਬਾਰੇ ਸੋਚ ਰਹੇ ਸਨ, ਜੋੜੇ ਨੇ ਨਾਈਟ ਗੋਸਟ ਹਾਊਸ ਦਾ ਕਾਰੋਬਾਰ ਸ਼ੁਰੂ ਕੀਤਾ ਜੋ ਲੌਰਾ ਦਾ ਵਿਚਾਰ ਸੀ। ਕਈ ਸਾਲਾਂ ਤੱਕ ਇਕੱਠੇ ਰਹਿਣ ਤੋਂ ਬਾਅਦ, ਕਿਰਕ ਹੁਣ ਲੌਰਾ ਨਾਲ ਵਿਆਹ ਕਰਨਾ ਚਾਹੁੰਦਾ ਸੀ, ਪਰ ਉਹਨੇ ਕਦੇ ਸਪੱਸ਼ਟ ਨਹੀਂ ਕੀਤਾ। ਸਟੀਵਨਜ਼ ਨੇ ਦੋਹਾਂ ਵਿਚਾਲੇ ਤਣਾਅ ਨੂੰ ਦੂਰ ਕਰਨ ਦੀ ਕਾਫੀ ਕੋਸ਼ਿਸ਼ ਕੀਤੀ ਪਰ ਅਜਿਹਾ ਹੋਣ ਤੋਂ ਪਹਿਲਾਂ ਹੀ ਲੌਰਾ ਨੇ ਸਟੀਵਨਜ਼ ਨਾਲ ਰਿਸ਼ਤਾ ਤੋੜ ਲਿਆ ਅਤੇ ਇਕੱਲੇ ਹੀ ਪੂਰੇ 34 ਕਰੋੜ ਰੁਪਏ ਹੜੱਪ ਕੇ ਚਲੀ ਗਈ। ਆਪਣਾ ਵੱਖਰਾ ਆਲੀਸ਼ਾਨ ਘਰ ਖਰੀਦਿਆ, ਜਦੋਂ ਕਿ ਦੋਵਾਂ ਨੇ ਪੈਸੇ ਅੱਧੇ ਵਿੱਚ ਵੰਡਣ ਦੀ ਗੱਲ ਕੀਤੀ। ਪਰ ਲਾਟਰੀ ਵਿੱਚ ਲੌਰਾ ਦੇ ਬੈਂਕ ਖਾਤੇ ਦਾ ਜ਼ਿਕਰ ਸੀ, ਇਸ ਲਈ ਲੌਰਾ ਦੇ ਖਾਤੇ ਵਿੱਚ ਪੈਸੇ ਆ ਗਏ। ਅਤੇ ਇਸ ਜੋੜੇ ਦਾ ਵਿਆਹ ਵੀ ਨਹੀਂ ਹੋਇਆ ਸੀ, ਇਸ ਲਈ ਲੌਰਾ ਸਾਰੇ ਪੈਸੇ ਦੀ ਇਕਲੌਤੀ ਮਾਲਕਣ ਬਣ ਗਈ।

Published by:Ashish Sharma
First published:

Tags: Ajab Gajab News, Lottery, Relationship, Weird news