ਅੱਜ ਦੀ ਦੁਨੀਆਂ 'ਚ ਰਿਸ਼ਤੇ ਬਣਨਾ 'ਤੇ ਵਿਗੜਨਾ ਆਮ ਗੱਲ ਹੈ। ਖਾਸਕਰ ਅੱਜ ਕੱਲ੍ਹ ਦੇ ਨੌਜਵਾਨਾਂ 'ਚ ਇਹ ਟ੍ਰੇਂਡ ਹੋ ਗਿਆ ਹੈ ਕਿ ਉਹ ਆਪਣੇ ਪਾਰਟਨਰ ਨਾਲ ਰਿਸ਼ਤਾ ਤੋੜ ਕੇ ਕਿਸੇ ਨਵੇਂ ਰਿਸ਼ਤੇ 'ਚ ਆ ਜਾਂਦੇ ਹਨ। ਇਸਦੇ ਨਾਲ ਹੀ ਲੜਕੇ ਵੱਲੋਂ ਪ੍ਰੇਮ ਪ੍ਰਸਤਾਵ ਦੇਣਾ ਅਤੇ ਲੜਕੀ ਵੱਲੋਂ ਠੁਕਰਾ ਦੇਣਾ ਕੋਈ ਵੱਡੀ ਗੱਲ ਨਹੀਂ ਹੈ। ਦਰਅਸਲ ਸਿੰਗਾਪੁਰ ਤੋਂ ਇੱਕ ਅਜੀਬੋ ਗਰੀਬ-ਮਾਮਲਾ ਸਾਹਮਣੇ ਆਇਆ ਹੈ। ਸਿੰਗਾਪੁਰ 'ਚ ਪ੍ਰੇਮ ਪ੍ਰਸਤਾਵ ਠੁਕਰਾਏ ਜਾਣ 'ਤੇ ਇਕ ਲੜਕੇ ਨੂੰ ਇੰਨਾ ਬੁਰਾ ਲੱਗਾ ਕਿ ਉਸ ਨੇ ਲੜਕੀ 'ਤੇ ਮਾਮਲਾ ਦਰਜ ਕਰ ਦਿੱਤਾ। ਹੁਣ ਵੀ ਉਹ ਮੁਆਵਜ਼ੇ ਵਜੋਂ 18 ਕਰੋੜ ਰੁਪਏ ਦੀ ਮੰਗ ਕਰ ਰਿਹਾ ਹੈ। ਉਸ ਦਾ ਕਹਿਣਾ ਹੈ ਕਿ ਰਿਸ਼ਤੇ ਨੂੰ ਠੁਕਰਾ ਦੇਣ ਕਾਰਨ ਉਹ ਇੰਨਾ ਟੁੱਟ ਗਿਆ ਹੈ ਕਿ ਉਹ ਕਈ ਦਿਨਾਂ ਤੋਂ ਆਪਣਾ ਕਾਰੋਬਾਰ ਨਹੀਂ ਸੰਭਾਲ ਸਕਿਆ। ਇਸ ਕਾਰਨ ਉਸ ਦਾ ਕਾਫੀ ਨੁਕਸਾਨ ਹੋਇਆ।
ਸਾਊਥ ਚਾਈਨਾ ਮਾਰਨਿੰਗ ਪੋਸਟ ਦੀ ਰਿਪੋਰਟ ਮੁਤਾਬਕ ਨੋਰਾ ਤਾਨ ਸ਼ੂ ਮੇਈ(Nora Tan Shu Mei) ਅਤੇ ਨਿਰਦੇਸ਼ਕ ਕੇ ਕੋਸਿੰਗਗਨ (K Kawshingan) 2016 ਵਿੱਚ ਮਿਲੇ ਸਨ ਅਤੇ ਦੋਸਤ ਬਣ ਗਏ ਸਨ। ਪਰ 2020 'ਚ ਦੋਹਾਂ ਵਿਚਾਲੇ ਕਿਸੇ ਗੱਲ ਨੂੰ ਲੈ ਕੇ ਤਕਰਾਰ ਹੋ ਗਈ ਅਤੇ ਫਿਰ ਉਨ੍ਹਾਂ ਦੇ ਰਿਸ਼ਤੇ 'ਚ ਖਟਾਸ ਆ ਗਈ। ਕੋਸੀਗਨ ਇੱਕ ਡਰੋਨ ਕੰਪਨੀ ਵਿੱਚ ਡਾਇਰੈਕਟਰ ਹੈ। ਨੋਰਾ ਦਾ ਕਹਿਣਾ ਹੈ ਕਿ ਉਹ ਸਿਰਫ਼ ਦੋਸਤ ਸਨ, ਪਰ ਕੋਸੀਗਨ ਉਸ ਨੂੰ ਇਕ ਤਰਫ਼ਾ ਪਿਆਰ ਕਰਨ ਲੱਗਾ। ਇੱਕ ਦਿਨ ਉਹ ਆਇਆ ਅਤੇ ਮੈਨੂੰ ਮਿਲਣ ਲਈ ਬੁਲਾਇਆ। ਜਦੋਂ ਮੈਂ ਪਹੁੰਚੀ ਤਾਂ ਉਸਨੇ ਪ੍ਰਸਤਾਵ ਦਿੱਤਾ। ਪਹਿਲਾਂ ਤਾਂ ਮੈਂ ਸਮਝੀ ਨਹੀਂ ਪਰ ਬਾਅਦ ਵਿੱਚ ਮੈਂ ਗਰਲਫਰੈਂਡ ਬਣਨ ਤੋਂ ਇਨਕਾਰ ਕਰ ਦਿੱਤਾ। ਇਸ ਤੋਂ ਬਾਅਦ ਉਹ ਡਿਪ੍ਰੈਸ਼ਨ 'ਚ ਚਲਾ ਗਿਆ।
ਹਾਈ ਕੋਰਟ ਤੱਕ ਪਹੁੰਚਿਆ ਮਾਮਲਾ
ਖਬਰਾਂ ਮੁਤਾਬਕ ਕੋਸਿੰਗਗਨ ਇੰਨਾ ਨਾਰਾਜ਼ ਸੀ ਕਿ ਉਸ ਨੇ ਨੋਰਾ ਤਾਨ ਸ਼ੂ ਦੇ ਖਿਲਾਫ ਅਦਾਲਤ ਵਿੱਚ ਕੇਸ ਦਾਇਰ ਕੀਤਾ ਅਤੇ ਹਰਜਾਨੇ ਵਜੋਂ 13 ਲੱਖ ਰੁਪਏ ਦੀ ਮੰਗ ਕੀਤੀ। ਹਾਲਾਂਕਿ ਅਦਾਲਤ ਨੇ ਉਸ ਦੇ ਕੇਸ ਨੂੰ ਰੱਦ ਕਰ ਦਿੱਤਾ ਅਤੇ ਉਸ ਨੂੰ ਸਖ਼ਤ ਫਟਕਾਰ ਲਗਾਈ। ਇਸ ਦੇ ਬਾਵਜੂਦ ਉਸ ਨੇ ਹਾਰ ਨਹੀਂ ਮੰਨੀ। ਉਸ ਨੇ ਹਾਈ ਕੋਰਟ ਵਿੱਚ ਕੇਸ ਦਾਇਰ ਕੀਤਾ ਅਤੇ ਇਸ ਵਾਰ 18 ਕਰੋੜ ਰੁਪਏ ਦਾ ਮੁਆਵਜ਼ਾ ਮੰਗਿਆ। ਅਦਾਲਤ ਵਿਚ ਉਸ ਨੇ ਦੋਸ਼ ਲਾਇਆ ਕਿ ਨੋਰਾ ਤਾਨ ਸ਼ੂ ਮੇ ਦੇ ਵਿਵਹਾਰ ਤੋਂ ਉਸ ਨੂੰ ਮਾਨਸਿਕ ਤੌਰ 'ਤੇ ਤੰਗ ਕੀਤਾ ਜਾਂਦਾ ਸੀ। ਉਸ ਨੇ ਬਹੁਤ ਦੁੱਖ ਝੱਲੇ ਹਨ। ਉਹ ਸਾਰੀ ਰਾਤ ਸੌਂ ਨਹੀਂ ਸੋ ਸਕਿਆ।
ਪਿਆਰ 'ਚ ਕੋਸਿੰਗਗਨ ਨੇ ਸਾਰੀ ਹੱਦ ਕੀਤੀ ਪਾਰ
ਦੂਜੇ ਪਾਸੇ ਨੋਰਾ ਦਾ ਕਹਿਣਾ ਹੈ ਕਿ ਫਰਵਰੀ 2022 'ਚ ਕੋਸੀਗਨ ਉਸ ਦੇ ਘਰ ਪਹੁੰਚਿਆ ਸੀ। ਜਦੋਂ ਉਸਨੇ ਕਾਵਸ਼ਿਗਨ ਨੂੰ ਜਾਣ ਲਈ ਕਿਹਾ ਤਾਂ ਉਸਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਗੁਆਂਢੀਆਂ ਨਾਲ ਵੀ ਗੱਲ ਕੀਤੀ। ਮੇਰੇ ਦਫ਼ਤਰ ਵੀ ਪਹੁੰਚ ਗਏ ਅਤੇ ਉੱਥੇ ਦੇ ਲੋਕਾਂ ਨੂੰ ਵੀ ਇਹ ਗੱਲ ਦੱਸੀ। ਉਹ ਲਗਾਤਾਰ ਮੇਰਾ ਪਿੱਛਾ ਕਰ ਰਿਹਾ ਹੈ। ਮੈਂ ਇਸ ਤੋਂ ਵੱਧ ਪਰੇਸ਼ਾਨ ਹਾਂ। ਨੋਰਾ ਨੇ ਕੋਸਿੰਗਗਨ ਦੇ ਖਿਲਾਫ ਵੀ ਮਾਮਲਾ ਦਰਜ ਕੀਤਾ ਹੈ ਅਤੇ 90,000 ਰੁਪਏ ਦਾ ਮੁਆਵਜ਼ਾ ਮੰਗਿਆ ਹੈ। ਨੋਰਾ ਨੇ ਕਿਹਾ ਕਿ ਉਸ ਨੇ ਸੁਰੱਖਿਆ ਨਾਲ ਸਬੰਧਤ ਕਈ ਉਪਕਰਨ ਲਗਾਏ ਹੋਏ ਹਨ, ਜਿਸ ਲਈ ਉਸ ਨੂੰ ਮੁਆਵਜ਼ਾ ਮਿਲਣਾ ਚਾਹੀਦਾ ਹੈ। ਫਿਲਹਾਲ ਸਿੰਗਾਪੁਰ ਹਾਈ ਕੋਰਟ ਇਸ ਮਾਮਲੇ ਦੀ ਸੁਣਵਾਈ 9 ਫਰਵਰੀ ਨੂੰ ਕਰੇਗੀ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Cases, High court, Love, World