
ਪਿਆਰ ਦੀ ਖਾਤਰ ਪ੍ਰੇਮਿਕਾ ਦੀ ਮਾਂ ਨੂੰ ਦਿੱਤੀ ਕਿਡਨੀ, ਪਰ ਕੁੜੀ ਨੇ ਮਹੀਨੇ ਅੰਦਰ ਹੀ ਦੂਜੇ ਨਾਲ ਕਰਵਾਇਆ ਵਿਆਹ
ਨਵੀਂ ਦਿੱਲੀ- ਲੋਕ ਪਿਆਰ ਲਈ ਕੀ ਨਹੀਂ ਕਰਦੇ ਹਨ। ਅਜਿਹਾ ਹੀ ਇੱਕ ਮਾਮਲਾ ਮੈਕਸੀਕੋ ਵਿੱਚ ਸਾਹਮਣੇ ਆਇਆ ਹੈ ਜਿੱਥੇ ਇੱਕ ਵਿਅਕਤੀ ਨੇ ਆਪਣੀ ਪ੍ਰੇਮਿਕਾ ਦੀ ਮਾਂ ਦੀ ਜਾਨ ਬਚਾਉਣ ਲਈ ਇੱਕ ਕਿਡਨੀ ਦਾਨ ਕਰ ਦਿੱਤੀ ਪਰ ਉਸਦੀ ਪ੍ਰੇਮਿਕਾ ਨੇ ਕਿਸੇ ਹੋਰ ਨਾਲ ਵਿਆਹ ਕਰ ਲਿਆ। ਦਿ ਸਨ ਦੀ ਰਿਪੋਰਟ ਮੁਤਾਬਕ ਮੈਕਸੀਕੋ ਦੇ ਬਾਜਾ ਕੈਲੀਫੋਰਨੀਆ ਦੇ ਇਕ ਸਕੂਲ 'ਚ ਪੜ੍ਹਾਉਣ ਵਾਲੇ ਉਜ਼ੀਲ ਮਾਰਟੀਨੇਜ਼ ਨਾਂ ਦੇ ਵਿਅਕਤੀ ਦਾ ਵੀਡੀਓ ਵਾਇਰਲ ਹੋਇਆ ਸੀ। ਇਸ ਟਿਕਟੋਕ ਵੀਡੀਓ ਵਿੱਚ, ਉਸਨੇ ਆਪਣੀ ਪ੍ਰੇਮਿਕਾ ਬਾਰੇ ਗੱਲ ਕੀਤੀ। ਮਾਰਟੀਨੇਜ਼ ਨੇ ਕਿਹਾ ਕਿ ਉਸ ਨੇ ਆਪਣੀ ਪ੍ਰੇਮਿਕਾ ਦੀ ਮਾਂ ਨੂੰ ਆਪਣਾ ਇੱਕ ਗੁਰਦਾ ਦਾਨ ਕਰ ਦਿੱਤਾ ਕਿਉਂਕਿ ਉਹ ਆਪਣੀ ਪ੍ਰੇਮਿਕਾ ਨੂੰ ਬਹੁਤ ਪਿਆਰ ਕਰਦਾ ਸੀ। ਪਰ ਉਸਦੀ ਮਾਂ ਦੇ ਅਪਰੇਸ਼ਨ ਤੋਂ ਇੱਕ ਮਹੀਨੇ ਬਾਅਦ ਹੀ ਉਸਦੀ ਪ੍ਰੇਮਿਕਾ ਨੇ ਉਸਦੇ ਨਾਲ ਸਬੰਧ ਤੋੜ ਲਏ ਅਤੇ ਕਿਸੇ ਹੋਰ ਨਾਲ ਵਿਆਹ ਕਰ ਲਿਆ।
ਟਿਕਟੋਕ 'ਤੇ ਮਾਰਟੀਨੇਜ਼ ਦੁਆਰਾ ਸ਼ੇਅਰ ਕੀਤੀ ਗਈ ਵੀਡੀਓ 'ਚ ਉਹ ਸੋਫੇ 'ਤੇ ਬਹੁਤ ਦੁਖੀ ਨਜ਼ਰ ਆ ਰਹੇ ਹਨ। ਉਸ ਦੇ ਇਸ ਵੀਡੀਓ ਨੂੰ 16 ਮਿਲੀਅਨ ਤੋਂ ਵੱਧ ਵਿਊਜ਼ ਮਿਲ ਚੁੱਕੇ ਹਨ। ਮਾਰਟੀਨੇਜ਼ ਵੀਡੀਓ 'ਚ ਦੱਸ ਰਿਹਾ ਹੈ ਕਿ ਉਸ ਦੀ ਪ੍ਰੇਮਿਕਾ ਦੀ ਮਾਂ ਦੀ ਹਾਲਤ ਕਾਫੀ ਗੰਭੀਰ ਸੀ। ਉਸ ਦੀ ਕਿਡਨੀ ਫੇਲ ਹੋ ਗਈ ਸੀ, ਇਸ ਲਈ ਉਸ ਨੂੰ ਤੁਰੰਤ ਗੁਰਦੇ ਦੀ ਲੋੜ ਸੀ। ਮਾਰਟੀਨੇਜ਼ ਨੇ ਫਿਰ ਫੈਸਲਾ ਕੀਤਾ ਕਿ ਉਹ ਆਪਣੀ ਪ੍ਰੇਮਿਕਾ ਦੀ ਮਾਂ ਨੂੰ ਇੱਕ ਗੁਰਦਾ ਦਾਨ ਕਰੇਗਾ।
ਇਸ ਫੈਸਲੇ ਤੋਂ ਬਾਅਦ ਉਸ ਨੇ ਡਾਕਟਰਾਂ ਦੀ ਟੀਮ ਨਾਲ ਸੰਪਰਕ ਕੀਤਾ ਅਤੇ ਆਪਣੀ ਇਕ ਕਿਡਨੀ ਪ੍ਰੇਮਿਕਾ ਦੀ ਮਾਂ ਨੂੰ ਦਾਨ ਕਰ ਦਿੱਤੀ। ਜਿਸ ਤੋਂ ਬਾਅਦ ਡਾਕਟਰਾਂ ਨੇ ਉਸ ਦੀ ਪ੍ਰੇਮਿਕਾ ਦੀ ਮਾਂ ਦੀ ਕਿਡਨੀ ਦਾ ਸਫਲ ਆਪ੍ਰੇਸ਼ਨ ਅਤੇ ਟ੍ਰਾਂਸਪਲਾਂਟ ਕੀਤਾ, ਜਿਸ ਤੋਂ ਬਾਅਦ ਉਹ ਪੂਰੀ ਤਰ੍ਹਾਂ ਠੀਕ ਹੋ ਗਈ। ਪਰ ਮਾਰਟੀਨੇਜ਼ ਨੂੰ ਕੀ ਪਤਾ ਸੀ ਕਿ ਉਹਨੂੰ ਇਹ ਦੇ ਬਦਲੇ ਵਿੱਚ ਧੋਖਾ ਮਿਲੇਗਾ।
ਮਾਂ ਦੇ ਅਪਰੇਸ਼ਨ ਦੇ ਇੱਕ ਮਹੀਨੇ ਦੇ ਅੰਦਰ ਹੀ ਉਸਦੀ ਪ੍ਰੇਮਿਕਾ ਨੇ ਉਸ ਨਾਲ ਸਬੰਧ ਤੋੜ ਲਏ ਅਤੇ ਕਿਸੇ ਹੋਰ ਨਾਲ ਵਿਆਹ ਕਰ ਲਿਆ। ਮਾਰਟੀਨੇਜ਼ ਨੇ ਇਸ ਦੁੱਖ ਨੂੰ ਆਪਣੀ ਵੀਡੀਓ 'ਚ ਸਾਂਝਾ ਕੀਤਾ ਹੈ, ਜਿਸ 'ਤੇ ਲੋਕ ਉਸ ਨੂੰ ਦਿਲਾਸਾ ਦੇ ਰਹੇ ਹਨ ਅਤੇ ਉਸ ਦੀ ਮਹਾਨ ਕੁਰਬਾਨੀ ਦੀ ਤਾਰੀਫ ਕਰ ਰਹੇ ਹਨ।
Published by:Ashish Sharma
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।