ਚੀਨ ਨੇ ਦੁਨੀਆਂ ਤੋਂ ਚੋਰੀ ਵਸਾਇਆ 'ਗੁਪਤ ਪਿੰਡ', ਗੂਗਲ ਮੈਪ ਦੀਆਂ ਤਸਵੀਰਾਂ 'ਚ ਹੋ ਗਿਆ ਖੁਲਾਸਾ

ਚੀਨ ਨੇ ਦੁਨੀਆਂ ਤੋਂ ਚੋਰੀ ਵਸਾਇਆ 'ਗੁਪਤ ਪਿੰਡ', ਗੂਗਲ ਮੈਪ ਦੀਆਂ ਤਸਵੀਰਾਂ 'ਚ ਹੋ ਗਿਆ ਖੁਲਾਸਾ

 • Share this:
  ਚੀਨ 2020 ਤੋਂ ਕਈ ਦੇਸ਼ਾਂ ਦੇ ਨਿਸ਼ਾਨਾ ਉਤੇ ਹੈ। ਦੁਨੀਆ ਵਿਚ ਕੋਰੋਨਾ ਵਾਇਰਸ ਫੈਲਾਉਣ ਲਈ ਇਸੇ ਦੇਸ਼ ਨੂੰ ਜ਼ਿੰਮੇਵਾਰ ਮੰਨਿਆ ਜਾ ਰਿਹਾ ਹੈ। ਇਕ ਵਾਰ ਫਿਰ ਚੀਨ ਦੀ ਇਕ ਖੁਫੀਆ ਹਰਕਤ ਲੋਕਾਂ ਦੇ ਸਾਹਮਣੇ ਆ ਗਈ ਹੈ। ਚੀਨ ਨੇ ਆਪਣੇ ਦੇਸ਼ ਵਿਚ ਇੰਟਰਨੈੱਟ 'ਤੇ ਬਹੁਤ ਸਾਰੀਆਂ ਪਾਬੰਦੀਆਂ ਲਗਾਈਆਂ ਹੋਈਆਂ ਹਨ। ਇਸੇ ਕਾਰਨ ਦੇਸ਼ ਦੀਆਂ ਬਹੁਤ ਸਾਰੀਆਂ ਖਬਰਾਂ ਬਾਹਰ ਨਹੀਂ ਆ ਪਾਉਂਦੀਆਂ, ਪਰ ਬੀਤੇ ਦਿਨਾਂ ਤੋਂ ਗੂਗਲ ਮੈਪ ਦੀ ਵਜ੍ਹਾ ਕਾਰਨ ਚੀਨ ਦਾ ਇਕ ਗੁਪਤ ਪਿੰਡ ਲੋਕਾਂ ਦੀਆਂ ਨਜ਼ਰਾਂ ਸਾਹਮਣੇ ਆਇਆ ਹੈ।

  ਜਦੋਂ ਚੀਨ ਦੇ ਇਸ ਪਿੰਡ ਦੀਆਂ ਤਸਵੀਰਾਂ ਪਹਿਲੀ ਵਾਰ ਇੰਟਰਨੈਟ ਉਤੇ ਆਈਆਂ ਤਾਂ ਲੋਕਾਂ ਨੇ ਇਸ ਨੂੰ ਫੇਕ ਕਿਹਾ, ਹਾਲਾਂਕਿ, ਹੁਣ ਇਹ ਪੁਸ਼ਟੀ ਹੋ ਗਈ ਹੈ ਕਿ ਚੀਨ ਨੇ ਯਾਕਿਆਂਦੋ ਪਿੰਡ (Yaqiandou) ਵਸਾਇਆ ਹੈ। ਇਸ ਅਜੀਬ ਪਿੰਡ ਦੀ ਤਸਵੀਰ ਨੇ ਲੋਕਾਂ ਨੂੰ ਹੈਰਾਨ ਕਰ ਦਿੱਤਾ ਹੈ।

  ਇਸ ਨੂੰ ਗੂਗਲ ਮੈਪ ਨੇ ਫੜ ਲਿਆ ਅਤੇ ਫਿਰ ਦੁਨੀਆ ਨੂੰ ਇਸ ਬਾਰੇ ਪਤਾ ਲੱਗ ਗਿਆ। ਇਹ ਚੀਨ ਦੇ ਸਿਚੁਆਨ ਸੂਬੇ ਵਿਚ ਸਥਿਤ ਹੈ। ਸ਼ਹਿਰ ਬਾਰੇ ਦੱਸਿਆ ਜਾ ਰਿਹਾ ਹੈ ਕਿ ਇਥੇ ਬਹੁਤ ਸਾਰੇ ਬੋਧੀ ਭਿਕਸ਼ੂ ਅਤੇ ਨਨ ਵਸਾਏ ਗਏ ਹਨ। ਇਥੇ ਹੀ, ਤਿੱਬਤੀ ਬੋਧੀ ਮੱਠ ਬਣਾਇਆ ਗਿਆ ਹੈ। ਇਸ ਪਿੰਡ ਨੂੰ ਕਾਫ਼ੀ ਸੰਘਣਾ ਬਣਾਇਆ ਗਿਆ ਹੈ ਪਰ ਇਮਾਰਤਾਂ ਛੋਟੀਆਂ ਰੱਖੀਆਂ ਗਈਆਂ ਹਨ। ਇਸ ਕਰਕੇ, ਇਹ ਮਾਡਲ ਟਾਊਨ ਦਿਖਾਈ ਦਿੰਦਾ ਹੈ।

  ਚੀਨ ਦੇ ਇਸ ਗੁਪਤ ਪਿੰਡ ਦੀ ਤਸਵੀਰ ਸਭ ਤੋਂ ਪਹਿਲਾਂ ਸੋਸ਼ਲ ਮੀਡੀਆ ਸਾਈਟ ਰੇਡਿਟ 'ਤੇ ਆਈ ਸੀ। ਜਿਥੇ ਇਕ ਉਪਭੋਗਤਾ ਨੇ ਲਿਖਿਆ ਕਿ ਇਸ ਤਸਵੀਰ ਵਿਚ ਕੁਝ ਤਾਂ ਅਜੀਬ ਹੈ। ਇਹ ਦਿੱਖ ਵਿਚ ਖੂਬਸੂਰਤ ਹੈ, ਪਰ ਅਜੀਬ ਵੀ ਹੈ। ਸ਼ਾਇਦ ਚੀਨ ਨੇ ਇੱਕ ਮਾਡਲ ਟਾਊਨ ਬਣਾਇਆ ਹੈ।

  ਇਸ ਤੋਂ ਬਾਅਦ ਹੀ ਇਹ ਤਸਵੀਰ ਵਾਇਰਲ ਹੋ ਗਈ। ਬਹੁਤ ਸਾਰੇ ਲੋਕਾਂ ਨੂੰ ਇਸ ਪਿੰਡ ਬਾਰੇ ਪਤਾ ਨਹੀਂ ਸੀ, ਜੋ ਗੂਗਲ ਮੈਪ ਦੁਆਰਾ ਕੈਮਰੇ 'ਤੇ ਆਇਆ ਸੀ। ਜਦੋਂ ਤਸਵੀਰ ਸਾਹਮਣੇ ਆਈ, ਉਸ ਤੋਂ ਬਾਅਦ ਲੋਕਾਂ ਨੇ ਇਸ ਬਾਰੇ ਗੱਲ ਕਰਨੀ ਸ਼ੁਰੂ ਕਰ ਕੀਤੀ।  ਇਨ੍ਹਾਂ ਵਿੱਚੋਂ ਇੱਕ ਵਿਅਕਤੀ ਨੇ ਦੱਸਿਆ ਕਿ ਇਹ ਪਿੰਡ 2001 ਵਿੱਚ ਵਸਿਆ ਸੀ। ਪਰ ਹੁਣ ਜਦੋਂ ਤਸਵੀਰ ਸਾਹਮਣੇ ਆਈ ਹੈ, ਤਾਂ ਇਸ ਦਾ ਜ਼ਿਕਰ ਸ਼ੁਰੂ ਹੋ ਗਿਆ ਹੈ।
  Published by:Gurwinder Singh
  First published: