ਆਰਥਿਕ ਤੰਗੀ: ਨਵਾਜ਼ ਸ਼ਰੀਫ ਦੀਆਂ ਅੱਠ ਮੱਝਾਂ ਵੇਚੇਗੀ ਇਮਰਾਨ ਖ਼ਾਨ ਸਰਕਾਰ

News18 Punjab
Updated: September 11, 2018, 9:35 PM IST
ਆਰਥਿਕ ਤੰਗੀ: ਨਵਾਜ਼ ਸ਼ਰੀਫ ਦੀਆਂ ਅੱਠ ਮੱਝਾਂ ਵੇਚੇਗੀ ਇਮਰਾਨ ਖ਼ਾਨ ਸਰਕਾਰ
News18 Punjab
Updated: September 11, 2018, 9:35 PM IST
ਪਾਕਿਸਤਾਨ ਸਰਕਾਰ ਨੇ ਪ੍ਰਧਾਨ ਮੰਤਰੀ ਆਵਾਸ ਵਿਚ ਭੋਜਨ ਸਬੰਧੀ ਲੋੜਾਂ ਨੂੰ ਪੂਰਾ ਕਰਨ ਲਈ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਦੀਆਂ ਅੱਠ ਮੱਝਾਂ ਵੇਚਣ ਦਾ ਫੈਸਲਾ ਕੀਤਾ ਹੈ। ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੇ ਇਕ ਨੇੜਲੇ ਨੇ ਇਹ ਜਾਣਕਾਰੀ ਸਾਂਝੀ ਕੀਤੀ ਹੈ। ਦੱਸ ਦਈਏ ਕਿ ਸਾਬਕਾ ਪ੍ਰਧਾਨ ਮੰਤਰੀ ਨਵਾਜ ਸ਼ਰੀਫ ਇਸ ਵੇਲੇ ਭ੍ਰਿਸ਼ਟਾਚਾਰ ਦੇ ਦੋਸ਼ ਵਿਚ ਆਪਣੀ ਧੀ ਸਮੇਤ ਜੇਲ੍ਹ ਵਿਚ ਬੰਦ ਹਨ। ਦਰਅਸਲ, ਆਰਥਿਕ ਤੰਗੀ ਨਾਲ ਜੂਝ ਰਹੀ ਇਮਰਾਨ ਖ਼ਾਨ ਸਰਕਾਰ ਨੇ ਫਜੂਲਖਰਚੀ ਤੋਂ ਬਚਣ ਦੀ ਮੁਹਿੰਮ ਚਲਾਈ ਹੋਈ ਹੈ। ਇਸੇ ਮੁਹਿੰਮ ਤਹਿਤ 80 ਤੋਂ ਵੱਧ ਲਗਜ਼ਰੀ ਕਾਰਾਂ ਦੀ ਨਿਲਾਮੀ ਕੀਤੀ ਜਾ ਰਹੀ ਹੈ।

ਪ੍ਰਧਾਨ ਮੰਤਰੀ ਦੇ ਸਿਆਸੀ ਮਾਮਲਿਆਂ ਦੇ ਵਿਸ਼ੇਸ਼ ਸਲਾਹਕਾਰ ਨਾਇਮ ਉਲ ਹੱਕ ਨੇ ਦੱਸਿਆ ਕਿ ਸਰਕਾਰ ਪ੍ਰਧਾਨ ਮੰਤਰੀ ਆਵਾਸ ਵਿਚ ਮੌਜੂਦ ਆਲੀਸ਼ਾਨ ਕਾਰਾਂ ਦੀ ਨਿਲਾਮੀ ਕਰੇਗੀ। ਇਸ ਤੋਂ ਇਲਾਵਾ ਕੈਬਨਿਟ ਡਿਵੀਜ਼ਨ ਵਿਚ ਬਿਨਾਂ ਵਰਤੋਂ ਵਾਲੇ ਹੈਲੀਕਾਪਟਰ ਵੀ ਵੇਚੇ ਜਾਣਗੇ। ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀਟੀਆਈ) ਨੇ ਸੀਨੀਅਰ ਆਗੂ ਨੇ ਮੰਗਲਵਾਰ ਨੂੰ ਟਵੀਟ ਕਰ ਕੇ ਜਾਣਕਾਰੀ ਦਿੱਤੀ ਕਿ ਨਵਾਜ਼ ਸ਼ਰੀਫ਼ ਵੱਲੋਂ ਪੀਐਮ ਆਵਾਸ ਵਿਚ ਰੱਖੀਆਂ 8 ਮੱਝਾਂ ਦੀ ਨਿਲਾਮੀ ਕੀਤੀ ਜਾਵੇਗੀ। ਉਨ੍ਹਾਂ ਨੇ ਖ਼ਰੀਦਦਾਰਾਂ ਨੂੰ ਇਸ ਲਈ ਤਿਆਰ ਰਹਿਣ ਲਈ ਕਿਹਾ। ਦੱਸ ਦਈਏ ਕਿ ਪਾਕਿਸਤਾਨ ਸਰਕਾਰ ਇਸ ਵੇਲੇ ਵੱਡੀ ਵਿੱਤੀ ਤੰਗੀ ਦਾ ਸਾਹਮਣਾ ਕਰ ਰਹੀ ਹੈ। ਇਸ ਲਈ ਸਰਕਾਰ ਬਣਦਿਆਂ ਹੀ ਪੀਐਮ ਇਮਰਾਨ ਖ਼ਾਨ ਨੇ ਖ਼ਰਚੇ ਘਟਾਉਣ ਦੀ ਗੱਲ ਆਖੀ ਸੀ।
First published: September 11, 2018
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...