ਮੇਲੇ 'ਚ ਲੱਗੀ ਅੱਗ, 34 ਕਾਰਾਂ ਸੜ ਕੇ ਹੋਈਆਂ ਸੁਆਹ...


Updated: July 10, 2018, 12:32 PM IST
ਮੇਲੇ 'ਚ ਲੱਗੀ ਅੱਗ, 34 ਕਾਰਾਂ ਸੜ ਕੇ ਹੋਈਆਂ ਸੁਆਹ...

Updated: July 10, 2018, 12:32 PM IST
ਕੈਨੇਡਾ ਦੇ ਸੂਬੇ ਓਂਟਾਰੀਓ ਦੇ ਨਿਆਗਰਾ ਫਾਲਜ਼ ਨੇੜੇ ਪਾਰਕਿੰਗ ਖੇਤਰ ਵਿੱਚ 34 ਕਾਰਾਂ ਸੜ੍ਹ ਕੇ ਸੁਆਹ ਹੋ ਗਈਆਂ ਹਨ, ਜਿਸ ਕਾਰਨ ਇੱਕ ਮਿਲੀਅਨ ਡਾਲਰ ਦਾ ਨੁਕਸਾਨ ਹੋ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਪਾਰਕ ਦੀ ਘਾਹ ਨੂੰ ਲੱਗੀ ਅੱਗ ਦੇ ਕਾਰਨ ਕਾਰਾਂ ਨੂੰ ਅੱਗ ਲੱਗੀ ਹੈ। ਮੰਨਿਆ ਜਾ ਰਿਹਾ ਹੈ ਕਿ ਸਿਗਰਟ ਜਾਂ ਸਲੰਸਰ ਵਿੱਚੋਂ ਨਿਕਲੀ ਅੱਗ ਦੀ ਚੰਗਿਆੜੀ ਨਾਲ ਇਹ ਹਾਦਸਾ ਵਾਪਰਿਆ ਹੈ।

ਨਿਆਗਰਾ-ਓਨ-ਦਿ-ਲੇਕ ਦੇ ਫਾਇਰ ਮੁਖੀ ਰੌਬ ਗ੍ਰੀਮਵੁੱਡ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਨਿਆਗਰਾ ਲਾਵੈਂਡਰ ਫੈਸਟੀਵਲ ਦੌਰਾਨ ਘਾਹ ਨੂੰ ਲੱਗੀ ਅੱਗ ਤੇਜ਼ੀ ਨਾਲ ਫੈਲ ਗਈ ਜਿਸ ਨਾਲ  34 ਕਾਰਾਂ ਸੜ੍ਹ ਕੇ ਸੁਆਹ ਹੋ ਗਈਆਂ। ਇਹ ਹਾਦਸੇ ਵਿੱਚ ਕੋਈ ਜ਼ਖ਼ਮੀ ਨਹੀਂ ਹੋਇਆ।

 ਅੱਗ ਬੁਝਾਉ ਅਧਿਕਾਰੀਆਂ ਮੁਤਾਬਕ ਇਹ ਘਟਨਾ ਐਤਵਾਰ ਦੁਪਹਿਰ ਦੀ ਹੈ ਤੇ ਸ਼ਾਮ ਪੰਜ ਦੇ ਕਰੀਬ ਅੱਗ ਉੱਤੇ ਕਾਬੂ ਪਾਇਆ ਗਿਆ। ਅੱਗ ਇੰਨੀ ਭਿਆਨਕ ਸੀ ਕਿ ਇਸਦਾ ਧੂੰਆ ਤਿੰਨ ਕਿੱਲੋਮੀਟਰ ਤੱਕ ਫੈਲ ਗਿਆ।
First published: July 10, 2018
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...