HOME » NEWS » World

ਖੁਸ਼ਖਬਰੀ ! ਹੁਣ ਇਸ ਦੇਸ਼ ‘ਚ ਬੱਚਾ ਪੈਦਾ ਕਰਨ ਤੇ ਮਿਲੇਗਾ 1.5 ਲੱਖ ਦਾ ਬੋਨਸ

News18 Punjabi | News18 Punjab
Updated: February 10, 2020, 1:08 PM IST
share image
ਖੁਸ਼ਖਬਰੀ ! ਹੁਣ ਇਸ ਦੇਸ਼ ‘ਚ ਬੱਚਾ ਪੈਦਾ ਕਰਨ ਤੇ ਮਿਲੇਗਾ 1.5 ਲੱਖ ਦਾ ਬੋਨਸ
ਖੁਸ਼ਖਬਰੀ ! ਹੁਣ ਇਸ ਦੇਸ਼ ‘ਚ ਬੱਚਾ ਪੈਦਾ ਕਰਨ ਤੇ ਮਿਲੇਗਾ 1.5 ਲੱਖ ਦਾ ਬੋਨਸ

ਬੇਬੀ ਬੋਨਸ ਯੋਜਨਾ ਦੇ ਲਈ ਉੱਥੇ ਕਰੀਬ 1400 ਕਰੋੜ ਰੁਪਏ ਦਾ ਬਜਟ ਤੈਅ ਕੀਤਾ ਗਿਆ ਹੈ। ਇਸ ਦੇਸ਼ ਵਿਚ ਸਾਲ 2050 ਤੱਕ 36 ਫੀਸਦ ਲੋਕਾਂ ਦੀ ਉਮਰ 65 ਸਾਲ ਹੋ ਜਾਵੇਗੀ।

  • Share this:
  • Facebook share img
  • Twitter share img
  • Linkedin share img
ਯੂਨਾਨ (Greece) ‘ਚ ਘਟਦੀ ਆਬਾਦੀ ਉੱਥੋਂ ਦੀ ਸਰਕਾਰ ਦੇ ਲਈ ਇਕ ਵੱਡੀ ਸਮੱਸਿਆ ਬਣ ਗਈ ਹੈ। ਇਸ ਸਮੱਸਿਆ ਤੋਂ ਨਜਿੱਠਣ ਲਈ ਉੱਥੇ ਦੀ ਸਰਕਾਰ ਨੇ 'ਬੇਬੀ ਬੋਨਸ' (Baby Bonus) ਨਾਮ ਦੀ ਇਕ ਯੋਜਨਾ ਦਾ ਐਲਾਨ ਕੀਤਾ ਹੈ। ਮਤਲਬ ਉੱਥੇ ਦੇ ਲੋਕਾਂ ਨੂੰ ਬੱਚੇ ਪੈਦਾ ਕਰਨ ਤੇ ਹੁਣ ਪੈਸੇ ਦਿੱਤੇ ਜਾਣਗੇ। ਗ੍ਰੀਸ ‘ਚ ਜਨਸੰਖਿਆ ਕਰੀਬ 1 ਕਰੋੜ 4 ਲੱਖ ਹੈ।

ਬੇਬੀ ਬੋਨਸ


ਗ੍ਰੀਸ ‘ਚ ਬੇਬੀ ਬੋਨਸ ਯੋਜਨਾ ਦੇ ਤਹਿਤ ਇਕ ਬੱਚਾ ਪੈਦਾ ਕਰਨ ਵਾਲੇ ਲੋਕਾਂ ਨੂੰ 2000 ਯੂਰੋ ਮਤਲਬ 1.5 ਲੱਖ ਰੁਪਏ ਦਿੱਤੇ ਜਾਣਗੇ। ਇੰਨਾ ਹੀ ਨਹੀਂ ਇਸ ਸਕੀਮ ਦੇ ਲਈ ਉੱਥੇ ਕਰੀਬ 1400 ਕਰੋੜ ਰੁਪਏ ਦਾ ਬਜਟ ਤੈਅ ਕੀਤਾ ਗਿਆ ਹੈ।

ਤੇਜ਼ੀ ਨਾਲ ਘੱਟ ਰਹੀ ਜਨਸੰਖਿਆ


ਸੰਯੁਕਤ ਰਾਸ਼ਟਰ ਦੀ ਇਕ ਰਿਪੋਰਟ ਦੇ ਮੁਤਾਬਿਕ, ਗ੍ਰੀਸ ਦੀ ਜਨਸੰਖਿਆ ਕਰੀਬ ਇਕ ਕਰੋੜ ਹੈ ਅਤੇ ਇਹ ਤੇਜੀ ਦੇ ਨਾਲ ਘੱਟ  ਰਹੀ ਹੈ। ਰਿਪੋਰਟ ‘ਚ ਦੱਸਿਆ ਗਿਆ ਹੈ ਕਿ ਜੇਕਰ ਉੱਥੇ ਜਨਮ ਦਰ ਨਹੀਂ ਵਧੀ ਤਾਂ ਅਗਲੇ 30 ਸਾਲ ‘ਚ ਉੱਥੇ ਦੀ ਆਬਾਦੀ 33 ਪ੍ਰਤੀਸ਼ਤ ਤੱਕ ਘੱਟ ਜਾਵੇਗੀ। ਜਦਕਿ ਸਾਲ 2050 ਤੱਕ 36 ਫੀਸਦ ਲੋਕਾਂ ਦੀ ਉਮਰ 65 ਸਾਲ ਹੋ ਜਾਵੇਗੀ। ਇਸ ਲਈ ਉੱਥੇ ਦੀ ਸਰਕਾਰ ਨੇ ਜਨਮ ਦਰ ਵਧਾਉਣ ਦੇ ਲਈ ਬੇਬੀ ਬੋਨਸ ਯੋਜਨਾ ਦਾ ਐਲਾਨ ਕੀਤਾ ਹੈ।

ਇਨ੍ਹਾਂ ਦੇਸ਼ਾਂ ‘ਚ ਵੀ ਹੈ ਵਿਵਸਥਾ


ਗ੍ਰੀਸ ਤੋਂ ਇਲਾਵਾ ਕਈ ਹੋਰ ਦੇਸ਼ਾਂ ‘ਚ ਵੀ ਬੇਬੀ ਬੋਨਸ ਦੀ ਵਿਵਸਥਾ ਹੈ। ਜਿਸ ਵਿਚ ਆਸਟ੍ਰੇਲੀਆ, ਕਨਾਡਾ, ਚੇਕ ਰਿਪਬਲਿਕ, ਫਰਾਂਸ, ਇਟਲੀ, ਪੋਲੈਂਡ ਵਰਗੇ ਕੁਝ ਦੇਸ਼ ਹਨ। ਆਸਟ੍ਰੇਲੀਆ ‘ਚ ਬੇਬੀ ਬੋਨਸ ਦੇ ਤੌਰ ਤੇ ਲਗਭਰ 5 ਹਜਾਰ ਡਾਲਰ ਮਤਲਬ ਕਰੀਬ 2.38 ਲੱਖ ਰੁਪਏ ਦਿੱਤੇ ਜਾਂਦੇ ਹਨ। ਇਸ ਤੋਂ ਇਲਾਵਾ ਅਲੱਗ-ਅਲੱਗ ਦੇਸ਼ਾਂ ‘ਚ ਅਲੱਗ ਸਕੀਮਾਂ ਹਨ।
First published: February 10, 2020
ਹੋਰ ਪੜ੍ਹੋ
ਅਗਲੀ ਖ਼ਬਰ