Home /News /international /

H-1B ਵੀਜ਼ਾਧਾਰਕ ਅਮਰੀਕਾ ਦੀ ਵਿੱਤੀ ਸਥਿਤੀ ਨੂੰ ਮਜ਼ਬੂਤ ਕਰਨ ਦੇ ਥੰਮ੍ਹ

H-1B ਵੀਜ਼ਾਧਾਰਕ ਅਮਰੀਕਾ ਦੀ ਵਿੱਤੀ ਸਥਿਤੀ ਨੂੰ ਮਜ਼ਬੂਤ ਕਰਨ ਦੇ ਥੰਮ੍ਹ

  • Share this:

    ਤੁਲਸੀ ਗਾਬਾਰਡ ਨੇ ਭਾਰਤੀ IT ਮਾਹਿਰਾਂ ਦੀ ਤਾਰੀਫ਼ ਦੇ ਕਸੀਦੇ ਪੜ੍ਹੇ


    ਵਾਸ਼ਿੰਗਟਨ: ਅਮਰੀਕਾ ਸੰਸਦ ਦੇ ਮੈਂਬਰਾਂ ਨੇ ਟਰੰਪ ਪ੍ਰਸ਼ਾਸਨ ਦੇ ਉਸ ਫ਼ੈਸਲੇ ਦੀ ਸ਼ਲਾਘਾ ਕੀਤੀ ਕਿ ਉਹ ਅਜਿਹੇ ਕਿਸੇ ਵੀ ਮਤੇ ਉਤੇ ਵਿਚਾਰ ਨਹੀਂ ਕਰ ਰਿਹਾ ਜਿਸ ਨਾਲ H-1B ਵੀਜ਼ਾਧਾਰਕਾਂ ਨੂੰ ਦੇਸ਼ ਛੱਡਣ ਲਈ ਮਜਬੂਰ ਕੀਤਾ ਜਾਏ। ਕਾਂਗਰਸ ਵਿੱਚ ਭਾਰਤ ਅਤੇ ਭਾਰਤੀ-ਅਮਰੀਕੀਆਂ ਦੀ ਕਾਕਸ ਦੀ ਉੱਪ ਚੇਅਰਮੈਨ ਅਤੇ ਡੈਮੋਕਰੇਟਿਕ ਸੰਸਦ ਮੈਂਬਰ ਤੁਲਸੀ ਗਾਬਾਰਡ ਨੇ ਕਿਹਾ ਕਿ H-1B ਵੀਜ਼ਾਧਾਰਕਾਂ ਵਿੱਚੋਂ ਜ਼ਿਆਦਾਤਰ ਛੋਟੇ ਕਾਰੋਬਾਰ ਕਰਦੇ ਹਨ ਅਤੇ ਉਹ ਰੋਜ਼ਗਾਰ ਪੈਦਾ ਕਰਦੇ ਹਨ, ਇਨੋਵੇਸ਼ਨ ਨੂੰ ਪ੍ਰਫੁੱਲਤ ਕਰ ਰਹੇ ਹਨ ਅਤੇ ਸਾਡੀ ਅਰਥਵਿਵਸਥਾ ਨੂੰ ਮਜ਼ਬੂਤ ਕਰਨ ਵਿੱਚ ਮਦਦ ਕਰਨ ਵਾਲੇ ਲੋਕ ਹਨ।

    ਉਹਨਾਂ ਕਿਹਾ ਕਿ ਅਜਿਹੇ ਕਿਸੇ ਵੀ ਮਤੇ ਦੀ ਹਮਾਇਤ ਨਾ ਕਰਨ ਦਾ ਟਰੰਪ ਪ੍ਰਸ਼ਾਸਨ ਦਾ ਫ਼ੈਸਲਾ ਸਕਾਰਾਤਮਕ ਕਦਮ ਹੈ। ਅਮਰੀਕੀ ਨਾਗਰਿਕਤਾ ਅਤੇ ਇਮੀਗਰੇਸ਼ਨ ਸਰਵਿਸਜ਼ ਨੇ ਕਿਹਾ ਹੈ ਕਿ ਉਹ ਅਜਿਹੇ ਕਿਸੇ ਵੀ ਮਤੇ ਉੱਤੇ ਵਿਚਾਰ ਨਹੀਂ ਕਰ ਰਿਹਾ ਹੈ ਜਿਸ ਨਾਲ H-1B ਵੀਜ਼ਾਧਾਰਕਾਂ ਨੂੰ ਆਪਣੇ-ਆਪਣੇ ਮੁਲਕ ਪਰਤਣ ਨੂੰ ਮਜਬੂਰ ਕੀਤਾ ਜਾਏ। ਇਸਦੇ ਇੱਕ ਦਿਨ ਬਾਅਦ ਤੁਲਸੀ ਨੇ ਇਹ ਬਿਆਨ ਦਿੱਤਾ। ਇਹ ਐਲਾਨ ਅਜਿਹੇ ਸਮੇਂ ਕੀਤਾ ਗਿਆ ਹੈ ਜਦੋਂ ਅਜਿਹੀਆਂ ਰਿਪੋਰਟਾਂ ਆ ਰਹੀਆਂ ਸਨ ਕਿ ਟਰੰਪ ਪ੍ਰਸ਼ਾਸਨ H-1B ਵੀਜ਼ਾ ਦੇ ਨਿਯਮਾਂ ਨੂੰ ਸਖ਼ਤ ਬਣਾਉਣ ਉਤੇ ਵਿਚਾਰ ਕਰ ਰਿਹਾ ਹੈ ਜਿਸ ਨਾਲ 7,50,000 ਭਾਰਤੀਆਂ ਨੂੰ ਦੇਸ਼ ਛੱਡਣਾ ਪੈ ਸਕਦਾ ਹੈ।

    ਤੁਲਸੀ ਅਤੇ ਕਾਂਗਰਸ ਮੈਂਬਰ ਕੇਵਿਨ ਯੋਡਰ ਨੇ ਲੰਘੀ ਸ਼ੁਕਰਵਾਰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਇੱਕ ਪੱਤਰ ਭੇਜਿਆ ਸੀ ਜਿਸ ਵਿੱਚ ਉਸ ਨੇ ਬੇਨਤੀ ਕੀਤੀ ਸੀ ਕਿ H-1B ਵੀਜ਼ਾਧਾਰਕਾਂ ਨੂੰ ਵਾਪਿਸ ਭੇਜਣ ਦਾ ਮਤਾ ਰੱਦ ਕੀਤਾ ਜਾਏ। ਸੰਸਦ ਮੈਂਬਰਾਂ ਨੇ ਇੱਕ ਬਿਆਨ ਵਿੱਚ ਕਿਹਾ ਕਿ ਕਾਰੋਬਾਰੀਆਂ ਅਤੇ ਆਗੂਆਂ ਵੱਲੋਂ ਵਧਦੇ ਦਬਾਅ ਦੇ ਤੁਰੰਤ ਬਾਅਦ ਟਰੰਪ ਪ੍ਰਸ਼ਾਸਨ ਨੇ ਅਜਿਹਾ ਮਤਾ ਵਾਪਿਸ ਲੈ ਲਿਆ। ਅਮਰੀਕਾ ਹਰ ਸਾਲ 85,000 ਪੜ੍ਹੇ ਲਿਖੇ ਲੋਕਾਂ ਨੂੰ H-1B ਵੀਜ਼ਾ ਦਿੰਦਾ ਹੈ ਜਿਸ ਵਿੱਚ 70 ਫ਼ੀਸਦੀ ਭਾਰਤੀ ਹੁੰਦੇ ਹਨ।

    First published:

    Tags: H1B, Trump, US, Visa extensions